Home / Informations / ਹੁਣੇ ਹੁਣੇ ਇੰਡੀਆ ਚ 191 ਯਾਤਰੀਆਂ ਨਾਲ ਭਰਿਆ ਜਹਾਜ ਹੋਇਆ ਕਰੇਸ਼ ਛਾਇਆ ਸੋਗ

ਹੁਣੇ ਹੁਣੇ ਇੰਡੀਆ ਚ 191 ਯਾਤਰੀਆਂ ਨਾਲ ਭਰਿਆ ਜਹਾਜ ਹੋਇਆ ਕਰੇਸ਼ ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ: ਏਅਰ ਇੰਡੀਆ ਦਾ ਇਕ ਜਹਾਜ਼ ਕੇਰਲਾ ਦੇ ਕੋਜ਼ੀਕੋਡ ‘ਚ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ।ਇਸ ਘਟਨਾ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਦੁਬਈ ਤੋਂ ਕਲਿਕੱਟ ਆ ਰਿਹਾ ਸੀ ਜਦੋਂ ਉਹ ਹਾਦਸਾਗ੍ਰਸਤ ਹੋ ਗਿਆ।ਜਾਣਕਾਰੀ ਮੁਤਾਬਿਕ ਜਹਾਜ਼ ਰਨਵੇ ਨੂੰ ਪਿੱਛੇ ਛੱਡ ਅੱਗੇ ਨਿਕਲ ਗਿਆ।

ਤੁਹਾਨੂੰ ਦੱਸ ਦੇਈਏ ਕਿ ਏਅਰ ਇੰਡੀਆ ਦੀ ਉਡਾਣ IX-1344 ਰਨਵੇ ਤੇ ਖਿਸਕਣ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ।ਜਹਾਜ਼ ਰਨਵੇ ਤੋਂ ਅੱਗੇ ਨਿਕਲ ਕੇ ਖੱਡ ਵਿੱਚ ਡਿੱਗ ਗਿਆ।ਫਾਇਰ ਟੈਂਡਰ ਅਤੇ ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ ਹਨ।

ਘਟਨਾ ਵਾਲੀ ਥਾਂ ‘ਤੇ ਹਫੜਾ-ਦਫੜੀ ਦਾ ਮਾਹੌਲ ਹੈ। ਜਹਾਜ਼ ਦੇ ਅਗਲੇ ਹਿੱਸੇ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਪੁਲਿਸ ਦੇ ਅਨੁਸਾਰ ਇਹ ਘਟਨਾ ਸ਼ਾਮ ਕਰੀਬ 7.45 ਵਜੇ ਕਰੀਪੁਰ ਏਅਰਪੋਰਟ ਉੱਤੇ ਵਾਪਰੀ। ਏਅਰ ਇੰਡੀਆ ਐਕਸਪ੍ਰੈਸ ਦੇ ਅਨੁਸਾਰ, ਉਡਾਣ ਵਿੱਚ ਦੋ ਪਾਇਲਟਾਂ ਸਣੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸਨ। ਇਸ ਉਡਾਣ ਵਿਚ 174 ਯਾਤਰੀ ਸਵਾਰ ਸਨ।ਜਿਸ ‘ਚ 128 ਪੁਰਸ਼ ਅਤੇ 46 ਮਹਿਲਾ ਯਾਤਰੀ ਸ਼ਾਮਲ ਹਨ।

ਜਹਾਜ਼ ਦੇ ਹਾਦਸੇ ਵਿੱਚ ਜ਼ਖਮੀ ਹੋਏ ਬਹੁਤ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਹਾਦਸੇ ਤੋਂ ਬਾਅਦ ਏਅਰਕਰਾਫਟ ਦਾ ਅਗਲਾ ਹਿੱਸਾ ਮਲਬੇ ਵਿੱਚ ਬਦਲ ਗਿਆ ਹੈ। ਡੀਜੀਸੀਐਮ ਨੇ ਇਸ ਘਟਨਾ ਦੀ ਵਿਸਥਾਰਤ ਜਾਂਚ ਦੇ ਆਦੇਸ਼ ਦਿੱਤੇ ਹਨ।
ਇਸ ਹਾਦਸੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁਖ ਜਤਾਇਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!