ਇਸ ਵੇਲੇ ਦੀ ਵੱਡੀ ਤਾਜਾ ਖਬਰ
ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਾ ਨੂੰ ਜਾ ਰਹੇ ਸਨ ਪਰ ਹੁਣੇ ਹੁਣੇ ਨਰਿੰਦਰ ਮੋਦੀ ਜਿਸ ਜਹਾਜ ਚ ਅਮਰੀਕਾ ਨੂੰ ਰਵਾਨਾ ਹੋਏ ਹਨ ਉਸ ਬਾਰੇ ਖਬਰ ਆਈ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ
ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅਮਰੀਕਾ ਲਈ ਰਵਾਨਾ ਹੋ ਚੁੱਕੇ ਹਨ । ਜਿੱਥੇ ਉਹ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਿਤ ਕਰਨਗੇ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੋ-ਪੱਖੀ ਬੈਠਕ ਕਰਨਗੇ । ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਹਊਸਟਨ ਜਾਂਦੇ ਹੋਏ ਜਹਾਜ਼ ਵਿੱਚ ਤਕਨੀਕੀ ਰੁਕਾਵਟ ਕਾਰਨ ਜਰਮਨੀ ਵਿਚ ਫ੍ਰੈਂਕਫਰਟ ਹਵਾਈ ਅੱਡੇ ਰੁਕਣਾ ਪਿਆ ।
ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਰਵਾਨਾ ਹੋ ਗਏ । ਜਰਮਨੀ ਵਿੱਚ ਭਾਰਤ ਦੀ ਰਾਜਦੂਤ ਮੁਕਤਾ ਤੋਮਰ ਅਤੇ ਕੌਸਲ ਜਨਰਲ ਫ੍ਰੈਂਕਫਰਟ ਪ੍ਰਤਿਭਾ ਪਾਰਕਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ।
ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਕੇ ਦੱਸਿਆ ਕਿ ਹਊਸਟਨ ਜਾਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਫ੍ਰੈਂਕਫਰਟ ਰੁਕੇ ਹਨ । ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਤਕਨੀਕੀ ਰੁਕਾਵਟ ਕਾਰਨ ਦੋ ਘੰਟੇ ਲਈ ਪ੍ਰਧਾਨ ਮੰਤਰੀ ਮੋਦੀ ਫ੍ਰੈਂਕਫਰਟ ਪਹੁੰਚੇ, ਜਿੱਥੇ ਭਾਰਤੀ ਰਾਜਦੂਤ ਮੁਕਤਾ ਤੋਮਰ ਨੇ ਉਨ੍ਹਾਂ ਦਾ ਸਵਾਗਤ ਕੀਤਾ ।
ਦੱਸ ਦੇਈਏ ਕਿ 22 ਸਤੰਬਰ ਨੂੰ ਹੋਣ ਵਾਲੇ ਹਾਉਡੀ ਮੋਦੀ ਇਵੈਂਟ ‘ਤੇ ਸਾਰੀ ਦੁਨੀਆ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ । ਜਿਸ ਵਿੱਚ 50 ਹਜ਼ਾਰ ਤੋਂ ਜ਼ਿਆਦਾ ਭਾਰਤੀ-ਅਮਰੀਕੀ ਦਰਸ਼ਕ ਮੌਜੂਦ ਹੋਣਗੇ । ਇਸ ਸਮਾਗਮ ਵਿੱਚ ਪਹਿਲੀ ਵਾਰ ਇੱਕ ਮੰਚ ਤੋਂ ਮੋਦੀ ਅਤੇ ਟਰੰਪ ਲੋਕਾਂ ਨੂੰ ਸੰਬੋਧਿਤ ਕਰਨਗੇ ।
ਦਰਅਸਲ, ਅਮਰੀਕਾ ਵਿੱਚ ਹੁੰਦੇ ਹੋਏ ਮੋਦੀ ਨਾਲ ਟਰੰਪ ਤਿੰਨ ਦਿਨਾਂ ਵਿੱਚ ਦੋ ਵਾਰ ਮੁਲਾਕਾਤ ਕਰਨਗੇ । ਦੱਸ ਦੇਈਏ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਇਹ ਚੌਥਾ ਮੌਕਾ ਹੈ ਜਦੋਂ ਦੋਵੇਂ ਨੇਤਾ ਆਪਸ ਵਿੱਚ ਮੁਲਾਕਾਤ ਕਰ ਰਹੇ ਹਨ । ਇਸ ਮਾਮਲੇ ਵਿੱਚ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਨੂੰ ਭਾਰਤ ਦੀ ਵਿਆਪਕ ਅਤੇ ਗਲੋਬਲ ਪ੍ਰਤੀਬੱਧਤਾਵਾਂ ਦਾ ਪ੍ਰਤੀਬਿੰਬ ਕਿਹਾ ਜਾ ਸਕਦਾ ਹੈ ।
