ਹੁਣੇ ਆਈ ਤਾਜਾ ਵੱਡੀ ਖਬਰ
ਨਵੀਂ ਦਿੱਲੀ: ਇੱਕ ਇੰਡੀਗੋ ਜਹਾਜ਼ ਦੇ ਇੰਜਨ ‘ਚ ਅਚਾਨਕ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਗੋਆ ਤੋਂ ਦਿੱਲੀ ਜਾ ਰਹੇ ਜਹਾਜ਼ ‘ਚ ਗੋਆ ਦੇ ਵਾਤਾਵਰਣ ਮੰਤਰੀ ਨਿਲੇਸ਼ ਕਾਬਰਾਲ ਸਣੇ ਕਰੀਬ 200 ਯਾਤਰੀ ਸਵਾਰ ਸੀ। ਇਹ ਲੈਂਡਿੰਗ ਗੋਆ ਦੇ ਡੈਬੋਲਿਨ ਇੰਟਰਨੈਸ਼ਨਲ ਏਅਰਪੋਰਟ ‘ਤੇ ਕਰਵਾਈ ਗਈ।
ਕਾਬਰਾਲ ਨੇ ਕਿਹਾ ਕਿ ਉਡਾਣ ਭਰਨ ਦੇ ਕਰੀਬ 15 ਮਿੰਟ ਬਾਅਦ ਕਰੀਬ 1:15 ਵਜੇ ਦੇਰ ਰਾਤ ਨੂੰ ਇੰਜਨ ‘ਚ ਅੱਗ ਲੱਗੀ ਵੇਖੀ ਸੀ।
ਫਲਾਈਟ (6ਈ-336) ਦੇ ਪਾਈਲਟ ਨੇ ਉਸੇ ਸਮੇਂ ਇੰਜ਼ਨ ਬੰਦ ਕਰ ਦਿੱਤਾ ਤੇ ਜਹਾਜ਼ ਨੂੰ ਵਾਪਸ ਗੋਆ ਵੱਲ ਘੁੰਮਾ ਲਿਆ। ਇਸ ਤੋਂ ਬਾਅਦ ਸਾਵਧਾਨੀ ਨਾਲ ਇਸ ਦੀ ਲੈਂਡਿੰਗ ਡੈਬੋਲਿਨ ‘ਚ ਕੀਤੀ ਗਈ।
ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ ਨੇ ਮਾਮਲੇ ‘ਚ ਜਾਂਚ ਦੇ ਹੁਕਮ ਦਿੱਤੇ। ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਉਡਾਣ ਤੋਂ ਬਾਅਦ ਜਹਾਜ਼ ‘ਚ ਕੁਝ ਤਕਨੀਕੀ ਖਰਾਬੀ ਆ ਗਈ ਸੀ। ਇਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਤਕਨੀਕੀ ਖਰਾਬੀ ਕੀ ਸੀ, ਅਜੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ।
