ਆਈ ਤਾਜਾ ਵੱਡੀ ਖਬਰ
ਹਵਾਈ ਯਾਤਰਾ ਕਰਨ ਵਾਲਿਆਂ ਲਈ ਚੰਗੀ ਖਬਰ ਆ ਰਹੀ ਹੈ। ਕੋਰੋਨਾ ਕਰਕੇ ਬਹੁਤ ਸਾਰੇ ਮੁਲਕਾਂ ਵਿਚ ਹਵਾਈ ਯਾਤਰਾਵਾਂ ਬੰਦ ਸਨ ਜੋ ਹੁਣ ਹੋਲੀ ਹੋਲੀ ਚਾਲੂ ਹੁੰਦੀਆਂ ਜਾ ਰਹੀਆਂ ਹਨ। ਪਰ ਇਸ ਕੋਰੋਨਾ ਦੀ ਵਜਾ ਨਾਲ ਦੁਨੀਆਂ ਵਿਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਆ ਰਹੇ ਹਨ ਹਰੇਕ ਮੁਲਕ ਦੀ ਸਰਕਾਰ ਕੁਝ ਨਾ ਕੁਝ ਨਵਾਂ ਕਰ ਰਹੀ ਹੈ ਤਨ ਜੋ ਇਸ ਵਾਇਰਸ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ।
ਇੰਡੀਆ ਤੋਂ ਵੱਡੀ ਖਬਰ ਆ ਰਹੀ ਹੈ ਕੇ ਏਅਰਪੋਰਟਸ ਅਥਾਰਟੀ ਆਫ ਇੰਡੀਆ (ਏਏਆਈ) ਨੇ 63 ਭਾਰਤੀ ਹਵਾਈ ਅੱਡਿਆਂ ਲਈ 198 ਬਾਡੀ ਸਕੈਨਰ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ ਜੋ ਮੌਜੂਦਾ ਡੋਰ ਫਰੇਮ ਮੈਟਲ ਡਿਟੈਕਟਰ ਤੇ ਹੈਂਡ ਹੈਲਡ ਸਕੈਨਰ ਦੀ ਜਗ੍ਹਾ ਲੈਣਗੇ। ਹੁਣ ਧਾਤੂ ਦੀਆਂ ਵਸਤੂਆਂ ਦਾ ਪਤਾ ਲਗਾਉਣ ਲਈ ਪੈਟ-ਡਾਊਨ ਸਰਚ ਦੀ ਜ਼ਰੂਰਤ ਨਹੀਂ ਪਵੇਗੀ।ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਕੇ ਯਾਤਰੀਆਂ ਨੂੰ ਬਿਨਾ ਟੱਚ ਕੀਤੇ ਹੀ ਸਾਰੀ ਜਾਂਚ ਪ੍ਰਕਿਰਿਆ ਕੀਤੀ ਜਾ ਸਕੇ।
ਏਏਆਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਆਉਣ ਤੋਂ ਪਹਿਲਾਂ ਬਾਡੀ ਸਕੈਨਰ ਦੀ ਖ਼ਰੀਦ ਪ੍ਰਕਿਰਿਆ ਇਸ ਸਾਲ ਦੀ ਸ਼ੁਰੂਆਤ ‘ਚ ਸ਼ੁਰੂ ਹੋਈ ਸੀ। ਇਨ੍ਹਾਂ ਸਕੈਨਰਾਂ ਨੂੰ ਜਲਦ ਤੋਂ ਜਲਦ ਹਾਸਲ ਕਰਨ ਅਹਿਮ ਹੋ ਗਿਆ ਹੈ ਕਿਉਂਕਿ ਮਹਾਮਾਰੀ ਕਾਰਨ ਮਾਰਚ ਤੋਂ ਹੀ ਸੁਰੱਖਿਆ ਮੁਲਾਜ਼ਮਾਂ ਵੱਲੋਂ ਯਾਤਰੀਆਂ ਦੀ ਫੋਰਸਿੰਗ ਸਰਚ ਹੀ ਘੱਟ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 198 ਸਕੈਨਰਾਂ ‘ਚੋਂ 19 ਚੇਨਈ ਏਅਰਪੋਰਟ ਲਈ, 17 ਕੋਲਕਾਤਾ ਏਅਰਪੋਰਟ ਤੇ 12 ਪੁਣੇ ਏਅਰਪੋਰਟ ਲਈ ਹੋਣਗੇ। ਸੱਤ ਬਾਡੀ ਸਕੈਨਰ ਸ੍ਰੀਨਗਰ ਹਵਾਈ ਅੱਡੇ, ਛੇ ਵਿਸ਼ਾਖਾਪਟਨਮ ਹਵਾਈ ਅੱਡੇ ‘ਤੇ ਅਤੇ ਪੰਜ ਤਿਰੁਪਤੀ, ਬਾਗਡੋਗਰਾ, ਭੁਵਨੇਸ਼ਵਰ, ਗੋਆ ਤੇ ਇੰਫਾਲ ਹਵਾਈ ਅੱਡਿਆਂ ‘ਤੇ ਲੱਗਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਅੰਮਿ੍ਤਸਰ, ਵਾਰਾਣਸੀ, ਕਾਲੀਕਟ, ਕੋਇੰਬਟੂਰ, ਤਿ੍ਚੀ, ਗਯਾ, ਔਰੰਗਾਬਾਦ ਤੇ ਭੋਪਾਲ ਦੇ ਹਵਾਈ ਅੱਡਿਆਂ ‘ਚ ਚਾਰ ਬਾਡੀ ਸਕੈਨਰ ਲਗਾਏ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਇਕ ਵਾਰ ਹਵਾਈ ਅੱਡੇ ‘ਤੇ ਬਾਡੀ ਸਕੈਨਰ ਲੱਗਣ ਤੋਂ ਬਾਅਦ ਯਾਤਰੀਆਂ ਦੀ ਪੈਟ-ਡਾਊਨ ਸਰਚ ਦੀ ਜ਼ਰੂਰਤ ਨਹੀਂ ਹੋਵੇਗੀ।
