Home / Viral / ਹਰ ਵਾਰ ਪੁਲਿਸ ਵਾਲੇ ਹੀ ਗਲਤ ਨਹੀਂ ਹੁੰਦੇ, ਜੇ ਵੀਡੀਓ ਨਾ ਹੁੰਦੀ ਤਾਂ ਸਭ ਨੇ ਪੁਲੀਸ ਵਾਲਿਆਂ ਨੂੰ ਗ਼ਲਤ ਕਹਿਣਾ ਸੀ

ਹਰ ਵਾਰ ਪੁਲਿਸ ਵਾਲੇ ਹੀ ਗਲਤ ਨਹੀਂ ਹੁੰਦੇ, ਜੇ ਵੀਡੀਓ ਨਾ ਹੁੰਦੀ ਤਾਂ ਸਭ ਨੇ ਪੁਲੀਸ ਵਾਲਿਆਂ ਨੂੰ ਗ਼ਲਤ ਕਹਿਣਾ ਸੀ

ਅਕਸਰ ਹੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੁੰਦੀ ਹੈ ਕਿ ਪੁਲਿਸ ਦੁਆਰਾ ਜਨਤਾ ਨਾਲ ਧੱਕਾ ਕੀਤਾ ਜਾਂਦਾ ਹੈ। ਪਰ ਹੁਣ ਸੋਸ਼ਲ ਮੀਡੀਆ ਤੇ ਪੁਲਿਸ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ। ਜੋ ਇਹ ਸਿੱਧ ਕਰਦੀ ਹੈ ਕਿ ਹਰ ਵਾਰ ਪੁਲਿਸ ਹੀ ਕਸੂਰਵਾਰ ਨਹੀਂ ਹੁੰਦੀ। ਆਮ ਨਾਗਰਿਕ ਵੀ ਕਸੂਰਵਾਰ ਹੋ ਸਕਦੇ ਹਨ।

ਪੁਲਿਸ ਕੋਲ ਫਸ ਜਾਣ ਤੇ ਬਹਾਨਾ ਵੀ ਐਸਾ ਲਗਾਇਆ ਜਾਂਦਾ ਹੈ ਕਿ ਪੁਲਿਸ ਹਮਦਰਦੀ ਨਾਲ ਹੀ ਛੱਡ ਦੇਵੇ। ਵੀਡੀਓ ਵਿੱਚ ਇੱਕ ਮੋਟਰਸਾਈਕਲ ਉੱਤੇ ਪੰਜ ਲੜਕੇ ਬੈਠੇ ਹੋਏ ਸੂਏ ਵਿੱਚ ਨਹਾਉਣ ਜਾ ਰਹੇ ਹਨ। ਪੁਲਿਸ ਅਨੁਸਾਰ ਇਹ ਵੀਡੀਓ 11 ਜੂਨ 2019 ਦੀ ਹੈ। ਜਦੋਂ ਪੁਲਿਸ ਦੁਆਰਾ ਇਨ੍ਹਾਂ ਨੂੰ ਪੁੱਛਿਆ ਗਿਆ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਇਨ੍ਹਾਂ ਵਿੱਚੋਂ ਇੱਕ ਕਹਿਣ ਲੱਗਾ ਕਿ ਸੂਏ ਤਿੰਨ ਹੋਣ ਚੱਲੇ ਹਾਂ।

ਤਾਂ ਦੂਜਾ ਨਾਲ ਵਾਲੇ ਨੂੰ ਕਹਿਣ ਲੱਗਾ ਤੂੰ ਇਹ ਆਖ ਕੇ ਪਰਿਵਾਰ ਵਿੱਚ ਮਰਗਤ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅੰਤਾਂ ਦੀ ਗਰਮੀ ਪੈ ਰਹੀ ਹੈ। ਮੋਟਰਸਾਈਕਲ ਤੇ ਦੋ ਜਣਿਆਂ ਨੂੰ ਬੈਠਣ ਦੀ ਇਜਾਜ਼ਤ ਹੈ। ਜੇਕਰ ਪੰਜ ਜਾਣਿਆਂ ਦੇ ਬੈਠਣ ਨਾਲ ਮੋਟਰਸਾਈਕਲ ਦਾ ਟਾਇਰ ਫੱਟ ਗਿਆ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਪੁਲਿਸ ਨੇ ਮੋਟਰਸਾਈਕਲ ਦੇ ਟਾਇਰ ਵੀ ਦਿਖਾਏ। ਜੋ ਵਧੀਆ ਹਾਲਤ ਵਿੱਚ ਨਹੀਂ ਹਨ।

ਜਦੋਂ ਪੁਲਿਸ ਨੇ ਇਨ੍ਹਾਂ ਨੂੰ ਡਰਾਈਵਿੰਗ ਮਸਾਂ ਬਾਰੇ ਪੁੱਛਿਆ ਤਾਂ ਇਨ੍ਹਾਂ ਕੋਲ ਕੋਈ ਵੀ ਡਰਾਈਵਿੰਗ ਲਾਈਸੈਂਸ ਨਹੀਂ ਸੀ। ਇਨ੍ਹਾਂ ਪੰਜਾਂ ਵਿੱਚੋਂ ਸਾਰਿਆਂ ਦੀ ਉਮਰ ਵੀ 18 ਸਾਲ ਨਹੀਂ ਹੈ। ਇਹ ਪੰਜੇ ਹੀ ਸਵਾਰ ਸਿਰ ਤੋਂ ਮੋਨੇ ਹਨ ਅਤੇ ਹੈਲਮੇਟ ਕਿਸੇ ਨੇ ਵੀ ਨਹੀਂ ਪਹਿਨਿਆ ਹੋਇਆ। ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿ ਆਵਾਜਾਈ ਦੇ ਨਿਯਮਾਂ ਦਾ ਪਾਲਣ ਕੀਤਾ ਜਾਏ। ਸਿਰਫ਼ ਪੁਲਿਸ ਦੀ ਨਿੰਦਿਆ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ। ਸਾਨੂੰ ਆਪਣੇ ਆਪ ਨੂੰ ਵੀ ਸੁਧਰਨਾ ਪੈਣਾ ਹੈ।

error: Content is protected !!