Home / Informations / ਸੰਗਰੂਰ ‘ਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਲੌਕਿਕ ਸਰੂਪ ਦਰਸ਼ਨ ਕਰਕੇ ਰੂਹ ਖੁਸ਼ ਹੋ ਜਾਵੇਗੀ

ਸੰਗਰੂਰ ‘ਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਲੌਕਿਕ ਸਰੂਪ ਦਰਸ਼ਨ ਕਰਕੇ ਰੂਹ ਖੁਸ਼ ਹੋ ਜਾਵੇਗੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਅਲੌਕਿਕ ਸਰੂਪ

ਸੰਗਰੂਰ ‘ਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਲੌਕਿਕ ਸਰੂਪ ਦਰਸ਼ਨ ਕਰਕੇ ਰੂਹ ਖੁਸ਼ ਹੋ ਜਾਵੇਗੀ ‘ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੋਖੇ ਸਰੂਪ ਦੇ ਦਰਸ਼ਨ ਕਰੋ ਜੀ ਜੋ ਉਰਦੂ ਵਿੱਚ ਹੈ ਜੋ 2000 ਤੋਂ ਵੱਧ ਪੰਨਿਆਂ ਵਿੱਚ ਹੈ। ਇਹ ਸਿੱਖ ਸੰਗਤਾਂ ਲਈ ਅਨਮੋਲ ਤੋਹਫਾ ਹੈ ਜੋ ਇੰਟਰਨੈੱਟ ਦੇ ਮਾਧਿਅਮ ਰਾਹੀ ਵਿਦੇਸ਼ਾ ਵਿੱਚ ਪਹੁੰਚਣਾ ਚਾਹੀਦਾ ਹੈ ਇਹ ਕਹਿਣਾ ਹੈ ਕ੍ਰਿਸ਼ਨ ਬੇਤਾਬ ਜੀ ਦਾ ਜਿਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਤੋਹਫੇ ਵਜੋਂ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸੰਗਰੂਰ ਦੇ ਕ੍ਰਿਸ਼ਨ ਬੇਤਾਬ ਨੇ ਆਪਣੇ ਪਿਤਾ ਵੱਲੋਂ ਦਿੱਤੇ ਗਏ ਇਸ ਅਨਮੋਲ ਤੋਹਫੇ ਦੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਦੇਖਭਾਲ ਕਰ ਰਹੇ ਹਨ।

ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ ਉਸ ਸਮੇਂ ਮੇਰੀ ਉਮਰ 14 ਸਾਲ ਦੀ ਸੀ ਜੋ ਉਰਦੂ ਵਿੱਚ ਲਿਖਤ ਹੈ। ਕ੍ਰਿਸ਼ਨ ਬੇਤਾਬ ਦੇ ਦੱਸੇ ਅਨੁਸਾਰ ਇਸ ਦੇ 2000 ਤੋਂ ਜਿਆਦਾ ਪੰਨੇ ਹਨ। ਇਸ ਦੀ ਛਪਾਈ ਦੀ ਉਮਰ 100 ਸਾਲ ਤੋਂ ਜਿਆਦਾ ਸਮਾਂ ਹੋ ਗਿਆ ਹੈ ਇਸ ਸਮੇਂ ਕ੍ਰਿਸ਼ਨ ਬੇਤਾਬ ਦੀ ਉਮਰ 86 ਸਾਲ ਦੀ ਹੈ ਉਨ੍ਹਾਂ ਨੇ ਦੱਸਿਆ ਕਿ ਅਕਸਰ ਉਨ੍ਹਾਂ ਦੇ ਦਾਦੀ ਜੀ ਪਾਠ ਕਰਦੇ ਸਨ। ਸੰਗਰੂਰ ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਸਰੂਪ ਦਾ ਸਕੈਨ ਕਰਵਾਇਆ ਤੇ ਇਸ ਗ੍ਰੰਥ ਦਾ ਪ੍ਰਚਾਰ ਕਰੇ ਇਸ ਗੁਰੂ ਗਰੰਥ ਸਾਹਿਬ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਬਿਨਾਂ ਰੋਕ ਟੋਕ ਦੇ ਪੜਿਆ ਜਾ ਸਕਦਾ ਹੈ। ਸਿੱਖ ਧਰਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਸਭ ਕੁਝ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ

ਦਾ ਗੁਰੂ ਗੁਰਗੱਦੀ ਦਿੱਤੀ ਹੈ।ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇ ਗੁਰੂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ।

ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ।ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।

error: Content is protected !!