Home / Informations / ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਆਹ ਦੇਖੋ ਆਹ NRI ਕੀ ਕਰਤੂਤ ਕਰ ਰਿਹਾ ਸੀ – ਤਾਜਾ ਵੱਡੀ ਸ਼ਰਮਸਾਰ ਖਬਰ ਪੰਜਾਬ ਤੋਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਆਹ ਦੇਖੋ ਆਹ NRI ਕੀ ਕਰਤੂਤ ਕਰ ਰਿਹਾ ਸੀ – ਤਾਜਾ ਵੱਡੀ ਸ਼ਰਮਸਾਰ ਖਬਰ ਪੰਜਾਬ ਤੋਂ

ਆਹ ਦੇਖੋ ਆਹ NRI ਕੀ ਕਰਤੂਤ ਕਰ ਰਿਹਾ ਸੀ

ਪੰਜਾਬ ਤੋਂ ਬਹੁਤ ਹੀ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕੇ ਕਈ ਲੋਕ ਗੁਰੂ ਗਰੰਥ ਸਾਹਿਬ ਜੀ ਦੀ ਹਾਜਰੀ ਵਿਚ ਕਰਤੂਤਾਂ ਕਰਨੋ ਨਹੀਂ ਹਟਦੇ ਉਹਨਾਂ ਨੂੰ ਗੁਰੂ ਜੀ ਦਾ ਭੋਰਾ ਵੀ ਖੌਫ ਨਹੀਂ ਹੁੰਦਾ। ਦੇਖੋ ਪੂਰੀ ਖਬਰ ਵਿਸਥਾਰ ਨਾਲ

ਤਰਨ ਤਾਰਨ: ਪੁਲਿਸ ਵੱਲੋਂ 2 ਨੌਜਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਚਿੱਟਾ ਪੀਣ ਦੇ ਮਾਮਲੇ ‘ਚ ਫੜਿਆ ਗਿਆ ਹੈ । ਜਾਣਕਾਰੀ ਮੁਤਾਬਕ ਜਿਸ ਘਰ ‘ਚ ਇਹ ਬੇਅਦਬੀ ਮਾਮਲਾ ਸਾਹਮਣੇ ਆਇਆ ਹੈ ਉਹ ਤਰਨ ਤਾਰਨ ਦੇ ਕੌਂਸਲਰ ਦੀ ਭੈਣ ਦਾ ਘਰ ਹੈ ਜੋ ਵਿਦੇਸ਼ ‘ਚ ਰਹਿੰਦੇ ਹਨ। ਇਸ ਮੌਕੇ ਪੁਲਿਸ ਨਾਲ ਸਤਿਕਾਰ ਕਮੇਟੀ ਦੇ ਨੁਮਾਇੰਦੇ ਵੀ ਪਹੁੰਚੇ।

ਕਾਫੀ ਦੇਰ ਤੋਂ ਘਰ ਬੰਦ ਹੋਣ ਕਾਰਨ , ਘਰ ਚਿੱਟੇ ਦਾ ਅੱਡਾ ਬਣ ਗਿਆ ਸੀ। ਮੌਕੇ ‘ਤੇ ਪਦਾਰਥ ਵੀ ਬਰਾਮਦ ਕੀਤੇ ਗਏ । ਪੁਲਿਸ ਨੇ ਜਾਣਕਾਰੀ ਦਿੱਤੀ ਕਿ ਫੜੇ ਗਏ ਦੋਨਾਂ ਖਿਲਾਫ ਥਾਣਾ ਸਿਟੀ ‘ਚ ਦਰਜ ਕਰ ਲਿਆ ਗਿਆ ਹੈ ਪਰ ਸਤਿਕਾਰ ਕਮੇਟੀ ਦੀ ਮੰਗ ਹੈ ਕਿ ਪਤੀ-ਪਤਨੀ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇ।

ਸਤਿਕਾਰ ਕਮੇਟੀ ਦੇ ਮੈਂਬਰ ਅਨੁਸਾਰ ਕੁੱਝ ਮਹੀਨਾਂ ਤੋਂ ਘਰ ‘ਚ ਪਾਵਨ ਸਰੂਪ ਦਾ ਪ੍ਰਕਾਸ਼ ਤੱਕ ਨਹੀਂ ਕੀਤਾ ਗਿਆ ਅਤੇ ਨੌਜਵਾਨਾਂ ਵੱਲੋਂ ਇੱਥੇ ਚਿੱਟਾ ਪੀਣ ਦੀ ਗਲ੍ਹ ਵੀ ਸਾਹਮਣੇ ਆਈ ਹੈ । ਇਸ ਸਭ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਨਮਾਨਾਂ ਨਾਲ ਗੁਰਦੁਆਰਾ ਸਾਹਿਬ ਪਹੁੰਚ ਦਿੱਤਾ ਗਿਆ ਹੈ ।

error: Content is protected !!