ਸ਼ਰਧਾਲੂਆਂ ਨੂੰ ਲਿਜਾ ਰਹੀ ਬਸ ਦਾ ਹੋਇਆ
ਸ੍ਰੀ ਆਨੰਦਪੁਰ ਸਾਹਿਬ : ਅੱਜ ਬਾਅਦ ਦੁਪਹਿਰ ਨੰਗਲ-ਸ੍ਰੀ ਆਨੰਦਪੁਰ ਸਾਹਿਬ ਮਾਰਗ ਤੇ ਸਥਿਤ ਪਿੰਡ ਢੇਰ ਦੇ ਬੱਸ ਅੱਡੇ ‘ਚ ਬੱਸ-ਕਾਰ-ਵੈਨ ਦੀ ਟੱ ਕ ਰ ਹੋਈ। ਜਿਸ ਦੌਰਾਨ ਸੜਕ ਕਿਨਾਰੇ ਬਰਗਰ ਦੀ ਰੇਹੜੀ ਕੋਲ ਖੜੀ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਅੱਧੀ ਦਰਜਨ ਦੇ ਕਰੀਬ ਲੋਕਾਂ ਨੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਰਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਬਾਅਦ ਕਰੀਬ ਦੋ ਵਜੇ ਇੱਕ ਬੱਸ ਸੀ ਐਚ 01-ਟੀ-5740 ਜਵਾਲਾ ਜੀ ਤੋਂ ਮੱਥਾ ਟੇਕਣ ਉਪਰੰਤ ਸ਼ਰਧਾਲੂਆਂ ਨੂੰ ਵਾਪਸ ਲੈ ਕੇ ਅੰਬਾਲਾ ਜਾ ਰਹੀ ਸੀ
ਜਦਕਿ ਸ੍ਰੀ ਆਨੰਦਪੁਰ ਸਾਹਿਬ ਵਾਲੇ ਪਾਸੇ ਤੋਂ ਇੱਕ ਬਰੇਜ਼ਾ ਕਾਰ ਡੀ ਐਲ 12 ਸੀਐਨ-4997 ‘ਚ ਸਵਾਰ ਦੋ ਬੱਚੇ ਤੇ ਚਾਰ ਵੱਡੇ ਦਿੱਲੀ ਤੋਂ ਇੱਕ ਵਿਆਹ ਸਮਾਗਮ ‘ਚ ਸ਼ਾਮਲ ਹੋਣ ਦੇ ਲਈ ਪਾਲਮਪੁਰ (ਹਿ.ਪ੍ਰ) ਜਾ ਰਹੇ ਸਨ। ਜਿਉਂ ਹੀ ਬਰੇਜ਼ਾ ਢੇਰ ਬੱਸ ਅੱਡੇ ‘ਚ ਪਹੁੰਚੀ ਤਾਂ ਇੱਕ ਸਕੂਟਰੀ ‘ਤੇ ਜਾ ਰਹੀ ਔਰਤ ਨੂੰ ਬਚਾਉਂਦਿਆਂ ਸਾਹਮਣੇ ਤੋਂ ਆ ਰਹੀ ਬੱਸ ਵਿੱਚ ਜਾ ਵੱਜੀ।
ਸਿੱਟੇ ਵੱਜੋਂ ਬੱਸ ਦਾ ਸੰਤੁਲਨ ਗਿਆ ਤੇ ਬੱਸ ਸੜਕ ਕਿਨਾਰੇ ਇੱਕ ਬਰਗਰ ਵਾਲੇ ਕੋਲ ਖੜੀ ਔਰਤ ਤੇ ਉਸਦੀ ਭਤੀਜੀ ਵਿੱਚ ਲਗਨ ਉਪਰੰਤ ਨਾਲ ਹੀ ਖੜੀ ਮਰੂਤੀ ਵੈਨ ਪੀ ਬੀ 16 ਈ-9471 ਵਿੱਚ ਜਾ ਵੱਜੀ। ਸਿੱਟੇ ਵੱਜੋਂ ਉਕਤ ਔਰਤ ਪ੍ਰੇਮ ਲਤਾ ਨਿਵਾਸੀ ਪਿੰਡ ਖਮੇੜਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਭਤੀਜੀ ਦੇ ਮਾਮੂਲੀ ਸੱ ਟਾਂ ਲੱਗੀਆਂ। ਓਧਰ ਬਰੇਜ਼ਾ ਕਾਰ ਵਿੱਚ ਸਵਾਰ ਇੱਕ ਛੋਟੇ ਬੱਚੇ ਦੀ ਬਾਂਹ ਭੱਜ ਗਈ ਤੇ ਬਾਕੀ ਦੇ ਮੈਂਬਰਾਂ ਦੇ ਵੀ ਲੱਗੀਆਂ। ਇਸ ਦੌਰਾਨ ਪੁਲੀਸ ਨੇ ਜਖਮੀਆਂ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਰਤੀ ਕਰਵਾ ਦਿੱਤਾ ਜਦਕਿ ਔਰਤ ਦੀ ਲੋਥ ਨੂੰ ਵੀ ਸਥਾਨਕ ਹਸਪਤਾਲ ਵਿਖੇ ਰਖਵਾ ਦਿੱਤਾ ਹੈ। ਇਸ ਦੌਰਾਨ ਬੱਸ ਦਾ ਚਾਲਕ ਨਿਕਲ ਗਿਆ ਜਦਕਿ ਪੁਲੀਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
