Home / Informations / ਹੁਣੇ ਹੁਣੇ ਆਈ ਤਾਜਾ ਵੱਡੀ ਖਬਰ- ਸੋਨੀਆ ਅਤੇ ਮਨਮੋਹਨ ਸਿੰਘ ਪਹੁੰਚੇ ਤਿਹਾੜ ਜੇਲ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ- ਸੋਨੀਆ ਅਤੇ ਮਨਮੋਹਨ ਸਿੰਘ ਪਹੁੰਚੇ ਤਿਹਾੜ ਜੇਲ

ਇਸ ਵੇਲੇ ਦੀ ਤਾਜਾ ਵੱਡੀ ਖਬਰ

ਨਵੀਂ ਦਿੱਲੀ— ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤਿਹਾੜ ਜੇਲ ‘ਚ ਬੰਦ ਕਾਂਗਰਸ ਨੇਤਾ ਪੀ. ਚਿਦਾਂਬਰਮ ਨੂੰ ਮਿਲਣ ਪਹੁੰਚੀ। ਉਨ੍ਹਾਂ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਕਾਰਤੀ ਚਿਦਾਂਬਰਮ ਵੀ ਪਿਤਾ ਨੂੰ ਮਿਲਣ ਤਿਹਾੜ ਪਹੁੰਚੇ। ਦੱਸਣਯੋਗ ਹੈ ਕਿ ਚਿਦਾਂਬਰਮ ਆਈ.ਐੱਨ.ਐਕਸ. ਮੀਡੀਆ ਮਾਮਲੇ ‘ਚ ਤਿਹਾੜ ਜੇਲ ‘ਚ ਹਨ। ਉਨ੍ਹਾਂ ਨੂੰ 3 ਅਕਤੂਬਰ ਤੱਕ ਸੀ.ਬੀ.ਆਈ. ਦੀ ਨਿਆਇਕ ਹਿਰਾਸਤ ‘ਚ ਰੱਖਿਆ ਗਿਆ ਹੈ।

ਚਿਦਾਂਬਰਮ ਦੀ ਜ਼ਮਾਨਤ ਅਰਜ਼ੀ ‘ਤੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ‘ਚ ਸੁਣਵਾਈ ਹੋਣੀ ਹੈ। ਸੀ.ਬੀ.ਆਈ. ਨੇ ਜ਼ਮਾਨਤ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਹੈ ਕਿ ਚਿਦਾਂਬਰਮ ਦੇਸ਼ ਛੱਡ ਕੇ ਦੌੜ ਸਕਦੇ ਹਨ। ਇਸ ‘ਤੇ ਚਿਦਾਂਬਰਮ ਦੇ ਟਵਿੱਟਰ ਅਕਾਊਂਟ ਤੋਂ ਐਤਵਾਰ ਨੂੰ ਤੰਜ਼ ਵੀ ਕੱਸਿਆ ਗਿਆ ਸੀ। ਉਨ੍ਹਾਂ ਦਾ ਟਵਿੱਟਰ ਅਕਾਊਂਟ ਫਿਲਹਾਲ ਪਰਿਵਾਰ ਵਲੋਂ ਚਲਾਇਆ ਜਾ ਰਿਹਾ ਹੈ।

ਚਿਦਾਂਬਰਮ ਵਲੋਂ ਉਨ੍ਹਾਂ ਦੇ ਪਰਿਵਾਰ ਨੇ ਟਵੀਟ ਕੀਤਾ ਸੀ,”ਕੁਝ ਲੋਕਾਂ ਅਨੁਸਾਰ ਮੇਰੇ ਗੋਲਡਨ ਰੰਗ ਦੇ ਖੰਭ ਆਉਣਗੇ ਅਤੇ ਫਿਰ ਮੈਂ ਉੱਡ ਕੇ ਚੰਨ ‘ਤੇ ਚੱਲਾ ਜਾਵਾਂਗਾ। ਮੇਰੀ ਉੱਥੇ ਸੇਫ ਲੈਂਡਿੰਗ ਵੀ ਹੋਵੇਗੀ। ਮੈਂ ਇਹ ਜਾਣ ਕੇ ਰੋਮਾਂਚਿਤ ਹੋ ਗਿਆ ਹਾਂ।”

ਚਿਦਾਂਬਰਮ ਨੇ ਸੀ.ਬੀ.ਆਈ. ਵਲੋਂ 21 ਅਗਸਤ ਨੂੰ ਫੜ ਲਿਆ ਗਿਆ ਸੀ। ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਉਨ੍ਹਾਂ ਵਿਰੁੱਧ ਆਈ.ਐੱਨ.ਐਕਸ. ਮੀਡੀਆ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ‘ਚ ਗੜਬੜੀਆਂ ਪਾਈਆਂ ਗਈਆਂ ਹਨ।

ਦੋਸ਼ ਹੈ ਕਿ ਆਈ.ਐੱਨ.ਐਕਸ. ਮੀਡੀਆ ਗਰੁੱਪ ਨੂੰ 2007 ‘ਚ 305 ਕਰੋੜ ਰੁਪਏ ਦਾ ਵਿਦੇਸ਼ੀ ਧਨ ਹਾਸਲ ਕਰਨ ਲਈ ਵਿਦੇਸ਼ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ ‘ਚ ਬੇਨਿਮਯੀਆਂ ਵਰਤੀਆਂ ਗਈਆਂ। ਉਸ ਦੌਰਾਨ ਪੀ. ਚਿਦਾਂਬਰਮ ਵਿੱਤ ਮੰਤਰੀ ਸਨ।

error: Content is protected !!