Home / Informations / ਸੈਲਫੀ ਲੈਂਦਿਆਂ ਨਵੇਂ ਵਿਆਹੇ ਜੋੜੇ ਨੂੰ ਮਿਲੀ ਇਸ ਤਰਾਂ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਸੈਲਫੀ ਲੈਂਦਿਆਂ ਨਵੇਂ ਵਿਆਹੇ ਜੋੜੇ ਨੂੰ ਮਿਲੀ ਇਸ ਤਰਾਂ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਅਜੋਕੇ ਸਮੇਂ ‘ਚ ਹਰੇਕ ਮਨੁੱਖ ਆਪਣੀ ਜ਼ਿੰਦਗੀ ਦਾ ਹਰ ਪਲ ਆਪਣੇ ਮੋਬਾਇਲ ਫੋਨ ਵਿਚ ਕੈਦ ਕਰਦਾ ਹੈ , ਤਾਂ ਜੋ ਉਹ ਇਨ੍ਹਾਂ ਖ਼ੂਬਸੂਰਤ ਯਾਦਾਂ ਨੂੰ ਆਪਣੇ ਨਾਲ ਹਮੇਸ਼ਾ ਸੰਜੋਈ ਬੈਠੇ । ਸਥਿਤੀ ਅਜਿਹੀ ਸਾਹਮਣੇ ਆ ਰਹੀ ਹੈ ਕਿ ਅਜੋਕੇ ਸਮੇਂ ‘ਚ ਕਿਸੇ ਵੀ ਸਥਾਨ ਤੇ ਜਾ ਕੇ ਦੇਖ ਲਵੋ ਤੁਹਾਨੂੰ ਉੱਥੇ ਕੋਈ ਨਾ ਕੋਈ ਵਿਅਕਤੀ ਫੋਟੋ ਖਿੱਚਦਾ ਹੋਇਆ, ਸੈਲਫੀ ਲੈਂਦਾ ਹੋਇਆ ਜਾਂ ਫਿਰ ਵੀਡੀਓ ਬਣਾਉਂਦਾ ਹੋਇਆ ਦਿਖਾਈ ਜ਼ਰੂਰ ਦੇਵੇਗਾ । ਪਰ ਇਕ ਜੋੜੇ ਲਈ ਸੈਲਫੀ ਲੈਣੀ ਉਸ ਸਮੇਂ ਮਹਿੰਗੀ ਪੈ ਗਈ , ਜਦ ਸੈਲਫੀ ਲੈਂਦੇ ਹੋਏ ਇਹ ਸੈਲਫੀ ਮੋਤੀ ਦੀ ਸੈਲਫੀ ਬਣ ਗਈ । ਮਾਮਲਾ ਮੁੰਬਈ ਮਹਾਰਾਸ਼ਟਰ ਦੇ ਜ਼ਿਲ੍ਹਾ ਕਾਬਲ ਤੋਂ ਸਾਹਮਣੇ ਆਇਆ ਹੈ ।

ਜਿਥੇ ਕਿ ਸੈਲਫੀ ਲੈਣ ਦੌਰਾਨ ਇੱਕ ਨਵ ਵਿਆਹਿਆ ਜੋੜਾ ਅਤੇ ਉਨ੍ਹਾਂ ਦਾ ਦੋਸਤ ਨਦੀ ਵਿਚ ਡੁੱਬ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ । ਉੱਥੇ ਹੀ ਪੁਲੀਸ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਐਤਵਾਰ ਦੀ ਹੈ ਤੇ ਪੁਲੀਸ ਦੇ ਇਕ ਅਧਿਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਤਾਹਾ ਸ਼ੇਖ ਉਮਰ ਵੀਹ ਸਾਲ , ਉਨ੍ਹਾਂ ਦੀ ਪਤਨੀ ਸਿਦਕੀ ਪਠਾਨ ਸ਼ੇਖ ਬਾਈ ਸਾਲਾ ਅਤੇ ਜੋੜੇ ਦੇ ਦੋਸਤ ਸ਼ਹਾਬ ਦੇ ਰੂਪ ਵਿਚ ਹੋਈ ਹੈ ।

ਜਿਸ ਤੋਂ ਬਾਅਦ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨਦੀ ਵਿਚੋਂ ਬਾਹਰ ਕੱਢੀਆਂ ਗਈਆਂ ਅਤੇ ਪੁਲਸ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਨਦੀ ਚ ਡੁੱਬਣ ਦੌਰਾਨ ਇਕ ਦੂਜੇ ਨੂੰ ਬਚਾਉਂਦੇ ਹੋਏ ਤਿੰਨਾਂ ਦੀ ਮੌਤ ਹੋਈ ਹੈ । ਪੁਲੀਸ ਵਲੋ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਬੇਹੱਦ ਹੀ ਦੁਖਦਾਈ ਖਬਰ ਇਹ ਸਾਹਮਣੇ ਆਈ ਹੈ।

ਜਿਸ ਦੇ ਚਲਦੇ ਹੁਣ ਲੋਕਾਂ ਦੇ ਵਿਚ ਇਸ ਘਟਨਾ ਨੂੰ ਲੈ ਕੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ । ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਫਿਲਹਾਲ ਪੁਲੀਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।

error: Content is protected !!