ਕੋਰੋਨਾ ਵਾਇਰਸ ਤੋਂ ਬਚਾਏਗਾ ਸੁੱਚੇ ਮੋਤੀਆਂ ਨਾਲ ਬਣਿਆ ਇਹ ਮਾਸਕ, ਜਾਣੋ ਕਿੰਨੀ ਹੈ ਕੀਮਤ
ਟੋਕੀਓ : ਕੋਰੋਨਾ ਵਾਇਰਸ ਕਾਰਨ ਮਾਸਕ ਪਹਿਨਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਕੁੱਝ ਸਮਾਂ ਪਹਿਲਾਂ ਪ੍ਰਦੂਸ਼ਣ ਤੋਂ ਬਚਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਮਾਸਕ ਹੁਣ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ ਹਨ ਅਤੇ ਮਾਸਕ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਬਾਜ਼ਾਰਾਂ ਵਿਚ 10 ਰੁਪਏ ਤੋਂ ਲੈ ਕੇ ਲੱਖਾਂ ਦੀ ਕੀਮਤ ਦੇ ਮਾਸਕ ਵਿੱਕ ਰਹੇ ਹਨ।
ਇਸੇ ਤਰ੍ਹਾਂ ਜਾਪਾਨ ਦੀ ਇਕ ਮਸ਼ਹੂਰ ਡਿਜ਼ਾਇਨਰ ਨੇ ਸੁੱਚੇ ਮੋਤੀਆਂ ਦਾ ਮਾਸਕ ਬਣਾਇਆ ਹੈ, ਜਿਸ ਦੀ ਕੀਮਤ ਲੱਖਾਂ ਰੁਪਏ ‘ਚ ਹੈ। ਦਰਅਸਲ ਰੀਕੋ ਕਵਨਿਸ਼ੀ ਨਾਂ ਦੀ ਡਿਜ਼ਾਇਨਰ ਨੂੰ ਕੁੱਝ ਫਨ-ਕ੍ਰਿਏਟੀਵਿਟੀ ਕਰਣ ਦਾ ਆਈਡੀਆ ਆਇਆ ਤਾਂ ਉਨ੍ਹਾਂ ਨੇ ਬੇਸ਼ਕੀਮਤੀ ਸੁੱਚੇ ਮੋਤੀਆਂ ਦਾ ਫੇਸ ਮਾਸਕ ਬਣਾ ਦਿੱਤਾ। ਇਸ ਮਾਸਕ ਦੀ ਖ਼ੂਬਸੂਰਤੀ ਬੇਮਿਸਾਲ ਹੈ। ਇਸ ਮਾਸਕ ਦੀ ਕੀਮਤ 1 ਮਿਲੀਅਨ ਯੇਨ ਯਾਨੀ 7 ਲੱਖ ਰੁਪਏ ਤੋਂ ਵੀ ਜ਼ਿਆਦਾ ਹੈ।
ਰੀਕੋ ਕਵਨਿਸ਼ੀ ਦੀ ਕੰਪਨੀ ਉਦੋਂ ਸ਼ੁਰੂ ਹੋਈ ਜਦੋਂ ਉਨ੍ਹਾਂ ਦੇ ਪਿਤਾ ਇਹ ਕੰਮ ਕਰਦੇ ਸਨ ਅਤੇ ਉਨ੍ਹਾਂ ਨੇ ਟੋਕੀਓ ਵਿਚ 35 ਸਾਲ ਤੋਂ ਸਜਾਵਟ ਦਾ ਸਾਮਾਨ ਬਣਾਇਆ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਨੂੰ ਰੀਕੋ ਨੇ ਦੱਸਿਆ ਹੈ ਕਿ ਉਹ ਅਜਿਹੇ ਪ੍ਰੋਡਕਟਸ ਬਣਾਉਣਾ ਚਾਹੁੰਦੀ ਹੈ ਜੋ ਜਾਪਾਨ ਦੇ ਮੀਰੀਅਲ ‘ਤੇ ਫੋਕਸ ਕਰੇ। ਇਸ ਲਈ ਉਸ ਨੇ ਸੋਚਿਆ ਕਿ ਕਿਉਂਕਿ ਇਕ ਅਜਿਹੀ ਅਸੈਸਰੀ ਬਣਾਈ ਜਾਏ, ਜਿਸ ਵਿਚ ਮੋਤੀ ਹੋਣ। ਫਿਰ ਉਸ ਨੇ ਇਕ ਮੋਤੀਆਂ ਦਾ ਮਾਸਕ ਬਣਾਉਣ ਦੀ ਯੋਜਨਾ ਬਣਾਈ।
ਉਨ੍ਹਾਂ ਦੱਸਿਆ ਸੁੱਚੇ ਮੋਤੀਆਂ ਦੇ ਇਕ ਮਾਸਕ ਨੂੰ ਬਣਾਉਣ ਵਿਚ 3 ਦਿਨ ਲੱਗਦੇ ਹਨ। ਇਸ ਦੇ ਲਈ ਵੱਖ-ਵੱਖ ਆਕਾਰ ਦੇ 310 ਅਸਲੀ ਮੋਤੀਆਂ ਨੂੰ ਇਕ ਮਾਸਕ ਵਿਚ ਪਿਰੋਇਆ ਜਾਂਦਾ ਹੈ। ਇਹ ਮਾਸਕ ਜਿਨ੍ਹਾਂ ਮੋਤੀਆਂ ਨਾਲ ਇਹ ਬਣਦਾ ਹੈ, ਉਨ੍ਹਾਂ ਨੂੰ ਆਮਤੌਰ ‘ਤੇ ਮਾਲਾਵਾਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ ਪਰ ਰੀਕੋ ਕਹਿੰਦੀ ਹੈ ਕਿ ਜਦੋਂ ਉਸ ਨੇ ਮੋਤੀਆਂ ਨੂੰ ਆਪਣੇ ਚਿਹਰੇ ‘ਤੇ ਲਗਾਇਆ ਤਾਂ ਚਿਹਰਾ ਚੰਗਾ ਲੱਗਣ ਲੱਗਾ। ਰੀਕੋ ਨੇ ਇਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਚਿਹਰੇ ਤੋਂ ਹ ਟਾ ਉ ਣ ਦੇ ਬਾਅਦ ਇਹ ਗਲੇ ਵਿਚ ਮਾਲਾ ਦੀ ਤਰ੍ਹਾਂ ਪਿਆ ਰਹਿ ਸਕਦਾ ਹੈ।
