ਰੀਆ ਕਰ ਰਹੀ ਸੀ ਪਿਛਲੇ 11 ਮਹੀਨਿਆਂ ਤੋਂ ਇਹ ਕੰਮ ਪੈ ਗਈ ਪੁਲਸ ਦੀ ਨਜ਼ਰੇ
ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ‘ਚ ਪੁਲਸ ਲਗਾਤਾਰ ਜਾਂਚ ਕਰ ਰਹੀ ਹੈ। ਹੁਣ ਇਸ ਮਾਮਲੇ ‘ਚ ਕਈ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ। ਇੱਕ ਤਾਂ ਇਹ ਕਿ ਪਿਛਲੇ ਸਾਲ ਰੀਆ ਚੱਕਰਵਰਤੀ ਇੱਕ ਇਸ਼ਤਿਹਾਰ ਦੀ ਫਿਲਮ ਲਈ ਯੂਰਪ ਟੂਰ ‘ਤੇ ਗਈ ਸੀ। ਉਸ ਸਮੇਂ ਟਿਕਟ ਨੂੰ ਛੱਡ ਕੇ ਸਾਰਾ ਖਰਚ ਸੁਸ਼ਾਂਤ ਸਿੰਘ ਨੇ ਹੀ ਕੀਤਾ ਸੀ। ਇਸ ਦੇ ਨਾਲ ਹੀ ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ
ਪਿਛਲੇ 11 ਮਹੀਨਿਆਂ ਤੋਂ ਰੀਆ ਸੁਸ਼ਾਂਤ ਦੇ ਅਕਾਊਂਟ ਤੋਂ ਕਾਫ਼ੀ ਰਕਮ ਆਪਣੇ ‘ਤੇ ਖਰਚ ਕਰ ਰਹੀ ਸੀ। ਰਕਮ ਕਿੰਨੀ ਹੈ ਇਸ ਬਾਰੇ ਖ਼ੁਲਾਸਾ ਨਹੀਂ ਹੋਇਆ ਹੈ। ਪੁਲਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਰਕਮ ਕਿੰਨੀ ਕੁ ਸੀ।
ਦੱਸ ਦਈਏ ਕਿ ਬੀਤੇ ਦਿਨੀਂ ਰੀਆ ਚੱਕਰਵਰਤੀ ਨੇ ਅਮਿਤ ਸ਼ਾਹ ਨੂੰ ਟਵੀਟ ਕਰਕੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ। ਉਸ ਨੇ ਇਸ ਸਬੰਧ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਇੱਕ ਪੋਸਟ ਲਿਖੀ ਹੈ। ਉਨ੍ਹਾਂ ਨੇ ਲਿਖਿਆ, ‘ਸਤਿਕਾਰਯੋਗ ਅਮਿਤ ਸ਼ਾਹ ਸਰ, ਮੈਂ ਸੁਸ਼ਾਂਤ ਸਿੰਘ ਰਾਜਪੂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਹਾਂ। ਹੁਣ ਉਨ੍ਹਾਂ ਦੇ ਅਚਾਨਕ ਦਿਹਾਂਤ ਨੂੰ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਮੈਨੂੰ ਸਰਕਾਰ ’ਤੇ ਪੂਰਾ ਭਰੋਸਾ ਹੈ, ਹਾਲਾਂਕਿ ਨਿਆਂ ਦੇ ਹਿੱਤ ’ਚ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਸ਼ੁਰੂ ਕੀਤੀ ਜਾਵੇ। ਮੈਂ ਸਿਰਫ਼ ਇਹ ਜਾਣਨਾ ਚਾਹੁੰਦੀ ਹਾਂ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਸ ਦਬਾਅ ’ਚ ਇਹ ਕਦਮ ਉਠਾਇਆ।’’
ਰੀਆ ਚੱਕਰਵਰਤੀ ਨੂੰ। ਧ ਮ ਕੀਆਂ। ਕਿਸੇ ਸ਼ਖਸ ਵੱਲੋਂ ਮਿਲ ਰਹੀਆਂ ਸਨ। ਇਸ ਦੌਰਾਨ ਦੇ ਕੁਝ ਸਕ੍ਰੀਨਸ਼ਾਟ ਵੀ ਰੀਆ ਨੇ ਸਾਂਝੇ ਕੀਤੇ ਸਨ। ਰੀਆ ਨੇ ਦੱਸਿਆ ਸੀ ਕਿ ਮੈਨੂੰ। ਧ ਮ ਕੀ ਆਂ। ਮਿਲ ਰਹੀਆਂ ਹਨ। ਰੀਆ ਨੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਇੱਕ ਮਹੀਨੇ ਤੱਕ ਕੋਈ ਵੀ ਪੋਸਟ ਸੋਸ਼ਲ ਮੀਡੀਆ ‘ਤੇ ਨਹੀਂ ਪਾਈ ਸੀ। ਬੀਤੇ 2 ਦਿਨ ਪਹਿਲਾਂ ਹੀ ਉਨ੍ਹਾਂ ਨੇ ਸੁਸ਼ਾਂਤ ਦੀ ਯਾਦ ‘ਚ ਆਪਣੇ ਜਜ਼ਬਾਤ ਸਾਂਝੇ ਕੀਤੇ ਸਨ। ਹਾਲਾਂਕਿ ਰਿਆ ਸੁਸ਼ਾਂਤ ਦੀ ਮੌਤ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ‘ਤੇ ਟਰੋਲ ਹੋ ਰਹੀ ਹੈ, ਜਿਸ ਦਾ ਉਸ ਨੇ ਅਜੇ ਤੱਕ ਕੋਈ ਵੀ ਪ੍ਰਤੀਕਿਰਿਆ ਸੋਸ਼ਲ ਮੀਡੀਆ ‘ਤੇ ਨਹੀਂ ਦਿੱਤਾ ਸੀ।
