ਆਈ ਤਾਜਾ ਵੱਡੀ ਖਬਰ
ਬੀਜਿੰਗ – ਇਕ ਪਾਸੇ ਜਿਥੇ ਪੂਰੀ ਦੁਨੀਆ ਦੇ ਤਮਾਮ ਦੇਸ਼ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਪਰੇਸ਼ਾਨ ਹਨ, ਉਥੇ ਦੂਜੇ ਪਾਸੇ ਚੀਨ ਦੇ ਸਾਇੰਸਦਾਨਾਂ ਨੇ ਇਕ ਨਵੀਂ ਖੋਜ ਕੀਤੀ ਹੈ। ਇਸ ਖੋਜ ਦੇ ਤਹਿਤ ਸਾਇੰਸਦਾਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਜਿਹਡ਼ੀ ਨਵੀਂ ਕਿੱਟ ਡਿਵੈਲਪ ਕੀਤੀ ਹੈ, ਉਸ ਦੇ ਜ਼ਰੀਏ ਸਿਰਫ 29 ਮਿੰਟ ਵਿਚ ਹੀ ਕੋਰੋਨਾਵਾਇਰਸ ਦਾ ਟੈਸਟ ਕੀਤਾ ਜਾ ਸਕਦਾ ਹੈ। ਰਾਸ਼ਟਰੀ ਮੈਡੀਕਲ ਉਤਪਾਦ ਪ੍ਰਸ਼ਾਸਨ ਵੱਲੋਂ ਇਸ ਕਿੱਟ ਨੂੰ ਮਾਨਤਾ ਲਈ ਭੇਜਿਆ ਗਿਆ ਹੈ। ਗਲੋਬਲ ਟਾਈਮਸ ਦੀ ਰਿਪੋਰਟ ਮੁਤਾਬਕ ਕੋਵਿਡ-19 ਐਂਟੀਬਾਡੀ ਲਈ 29 ਮਿੰਟ ਵਿਚ ਉਪਲੱਬਧ ਨਤੀਜਿਆਂ ਦੇ ਨਾਲ ਰੈਪਿਡ ਟੈਸਟਿੰਗ ਕਿੱਟ ਨੂੰ ਰਾਸ਼ਟਰੀ ਮੈਡੀਕਲ ਉਤਪਾਦ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਦਿੱਤੀ ਗਈ।
ਜ਼ਿਆਮੇਨ ਯੂਨੀਵਰਸਿਟੀ ਦੀ ਅਗਵਾਈ ਵਿਚ ਇਕ ਖੋਜ ਦਲ ਵੱਲੋਂ ਇਸ ਕਿੱਟ ਨੂੰ ਵਿਕਸਤ ਕੀਤਾ ਗਿਆ ਹੈ। ਕਿੱਟ ਦਾ ਇਸਤੇਮਾਲ clinical cases, suspected cases ਅਤੇ high-risk groups ਦੀ ਸਕ੍ਰੀਨਿੰਗ ਲਈ ਕੀਤਾ ਜਾ ਸਕਦਾ ਹੈ। ਇਸ ਕਿੱਟ ਦਾ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਕੋਰੋਨਾਵਾਇਰਸ ਨਾਲ ਪੀਡ਼ਤ ਲੋਕਾਂ ਦਾ ਸੈਂਪਲ ਲੈ ਕੇ ਉਨ੍ਹਾਂ ਦਾ ਜਲਦ ਪ੍ਰੀਖਣ ਕੀਤਾ ਜਾ ਸਕੇਗਾ। ਉਸ ਤੋਂ ਬਾਅਦ ਉਨ੍ਹਾਂ ਨੂੰ ਜਲਦ ਇਲਾਜ ਪਾਵੇਗਾ, ਜਿਸ ਨਾਲ ਉਹ ਜਲਦ ਰਿਕਵਰ ਵੀ ਕਰ ਸਕਣਗੇ।
ਕਿੱਟ ਨੂੰ ਡਿਵੈਲਪ ਕਰਨ ਵਾਲਿਆਂ ਵੱਲੋਂ ਦੱਸਿਆ ਗਿਆ ਕਿ ਇਸ ਕਿੱਟ ਦਾ ਟੈਸਟ ਕੋਰੋਨਾਵਾਇਰਸ ਦਾ ਕੇਂਦਰ ਰਹੇ ਵੁਹਾਨ ਦੇ ਕਲੀਨਿਕ ਵਿਚ ਕੀਤਾ ਗਿਆ ਹੈ, ਉਸ ਤੋਂ ਬਾਅਦ ਇਸ ਨਤੀਜੇ ‘ਤੇ ਪਹੁੰਚਿਆ ਗਿਆ ਕਿ ਇਸ ਕਿੱਟ ਦੇ ਜ਼ਰੀਏ 29 ਮਿੰਟ ਵਿਚ ਟੈਸਟ ਨੂੰ ਪਤਾ ਲਗਾਇਆ ਜਾ ਸਕਦਾ ਹੈ। ਨਿਊਕਲਿਕ ਐਸਿਡ ਪ੍ਰੀਖਣਾਂ ਅਤੇ ਐਂਟੀਬਾਡੀ ਦਾ ਪਤਾ ਲਗਾਉਣ ਦੇ ਸੰਯੋਜਨ ਨੇ ਪਛਾਣ ਦਰ ਵਿਚ ਸੁਧਾਰ ਕੀਤਾ ਹੈ। ਕਿੱਟ ਦੇ ਡਿਵੈਲਪਰਾਂ ਮੁਤਾਬਕ ਕੋਵਿਡ-19 ਲਈ three antibody reagents ਨੂੰ ਯੂਰਪੀ ਸੰਘ ਵੱਲੋਂ ਅਪਰੂਵ ਕੀਤਾ ਗਿਆ ਹੈ ਅਤੇ ਇਟਲੀ, ਆਸਟ੍ਰੀਆ ਅਤੇ ਨੀਦਰਲੈਂਡ ਸਮੇਤ ਦੇਸ਼ਾਂ ਨੂੰ ਨਿਰਯਾਤ ਕੀਤਾ ਗਿਆ ਹੈ।
ਉਥੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੂੰ ਆਗਾਹ ਕੀਤਾ ਕਿ ਦੁਨੀਆ ਦੇ ਕਈ ਦੇਸ਼ ਕੋਰੋਨਾਵਾਇਰਸ ਨੂੰ ਗੰ ਭੀ ਰ ਤਾ ਨਾਲ ਨਹੀਂ ਲੈ ਰਹੇ। ਦੁਨੀਆ ਨੂੰ ਇਸ ਸਮੇਂ ਜ਼ਿਆਦਾ ਗੰ ਭੀ ਰ ਤਾ ਦਿਖਾਉਣ ਦੀ ਜ਼ਰੂਰਤ ਹੈ। ਚੀਨ ਤੋਂ ਫੈਲਿਆ ਇਹ ਵਾਇਰਸ ਦੁਨੀਆ ਦੇ ਕਰੀਬ 85 ਤੋਂ ਜ਼ਿਆਦਾ ਦੇਸ਼ਾਂ ਤੱਕ ਪਹੁੰਚ ਚੁੱਕਿਆ ਹੈ ਅਤੇ ਇਸ ਨਾਲ ਹੁਣ ਤੱਕ 3,300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਇਸ ਵਾਇਰਸ ਨਾਲ ਪ੍ਰ ਭਾ ਵਿ ਤ ਲੋਕਾਂ ਦੀ ਗਿਣਤੀ 1 ਲੱਖ ਤੋਂ ਪਾਰ ਪਹੁੰਚ ਗਈ ਹੈ।
