Home / Informations / ਸਾਵਧਾਨ ਹੋ ਜਾਵੋ – ਪੰਜਾਬ ਚ ਇਥੇ ਦੋ ਪਹੀਆ ਵਾਹਨਾਂ ਤੇ ਦੋ ਸਵਾਰੀਆਂ ਦੇ ਬੈਠਣ ’ਤੇ ਲਗਾਈ ਪਾਬੰਦੀ

ਸਾਵਧਾਨ ਹੋ ਜਾਵੋ – ਪੰਜਾਬ ਚ ਇਥੇ ਦੋ ਪਹੀਆ ਵਾਹਨਾਂ ਤੇ ਦੋ ਸਵਾਰੀਆਂ ਦੇ ਬੈਠਣ ’ਤੇ ਲਗਾਈ ਪਾਬੰਦੀ

ਪੰਜਾਬ ਚ ਇਥੇ ਦੋ ਪਹੀਆ ਵਾਹਨਾਂ ਤੇ ਦੋ ਸਵਾਰੀਆਂ ਦੇ ਬੈਠਣ ’ਤੇ ਲਗਾਈ ਪਾਬੰਦੀ

ਬਠਿੰਡਾ : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਰੀਰਕ ਦੂਰੀ ਬਣਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾ ਸ ਨ ਨੇ ਮੋਟਰਸਾਈਕਲ ’ਤੇ ਦੋ ਲੋਕਾਂ ਦੇ ਬੈਠਣ ’ਤੇ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਹੁਣ ਅਜਿਹੇ ਮੋਟਰਸਾਈਕਲ ਚਾਲਕਾਂ ਤੋਂ ਇਲਾਵਾ ਮਾਸਕ ਨਾ ਪਹਿਣਨ ਵਾਲੇ ਲੋਕਾਂ ਦੇ ਚਲਾਨ ਕੱਟਣ ’ਤੇ ਲੱਗ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਅੰਦਰ ਆਏ ਕਾਲੇ ਦੌਰ ਦੌਰਾਨ ਮੋਟਰਸਾਈਕਲ ’ਤੇ ਦੋ ਸਵਾਰ ਬੈਠਣ ’ਤੇ ਪਾਬੰਦੀ ਲਗਾਈ ਗਈ ਸੀ। ਪੁਲਿਸ ਨੇ ਸ਼ਹਿਰ ਅੰਦਰ ਨਾਕਾਬੰਦੀ ਕਰ ਕੇ ਦੋ ਸਵਾਰ ਮੋਟਰਸਾਈਕਲਾਂ ਦੇ ਚਲਾਨ ਕੱਟੇ ਜਾ ਰਹੇ ਹਨ। ਅਜਿਹਾ ਬਿਨ੍ਹਾਂ ਵਜ੍ਹਾ ਘੁੰਮ ਰਹੇ ਲੋਕਾਂ ’ਤੇ ਕਾਬੂ ਪਾਉਣ ਲਈ ਕੀਤਾ ਜਾ ਰਿਹਾ ਹੈ। ਕਈ ਲੋਕ ਤਾਂ ਪੁਲਿਸ ਕੋਲ ਅਜਿਹੇ ਬਹਾਨੇ ਲਗਾ ਉਂ ਦੇ ਹਨ ਕਿ ਪੁਲਿਸ ਉਨ੍ਹਾਂ ਨੂੰ ਛੱਡਣ ਲਈ ਮਜਬੂਰ ਹੋ ਜਾਂਦੀ ਹੈ।

ਕਈ ਮੋਟਰਸਾਈਕਲ ਸਵਾਰ ਲੋਕ ਤਾਂ ਡਾਕਟਰਾਂ ਦੀਆਂ ਪੁਰਾਣੀਆਂ ਪਰਚੀਆਂ ਲੈ ਕੇ ਘੁੰਮ ਰਹੇ ਹਨ। ਜਦੋਂ ਪੁਲਿਸ ਰੋਕਦੀ ਹੈ ਤਾਂ ਉਹ ਦਵਾਈ ਲੈਣ ਜਾਣ ਦਾ ਬਹਾਨਾ ਬਣਾ ਲੈਂਦੇ ਹਨ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ 80 ਫ਼ੀਸਦੀ ਲੋਕ ਤਾਂ ਦਵਾਈ ਲਈ ਹਸਪਤਾਲ ਜਾਣ ਜਾਂ ਆਪਣੇ ਮਾਤਾ-ਪਿਤਾ ਦੀ ਦਵਾਈ ਲੈਣ ਜਾਣ ਦਾ ਬਹਾਨਾ ਲਗਾ ਰਹੇ ਹਨ। ਬਹੁਤੇ ਲੋਕ ਪੁਲਿਸ ਤੋਂ ਬਚਣ ਲਈ ਬਜ਼ਾਰ ਵਿੱਚੋਂ ਮਾਸਕ ਖਰੀਦ ਕੇ ਲਿਆਉਣ ਦਾ ਬਹਾਨਾ ਬਣਾ ਰਹੇ ਹਨ। ਬਹੁਤੇ ਵਾਰ ਲੋਕਾਂ ਦੇ ਬਹਾਨਿਆਂ ਅੱਗੇ ਪੁਲਿਸ ਵੀ ਬੇਵੱਸ ਹੋ ਜਾਂਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਭ ਤੋਂ ਵਧ ਪ੍ਰੇਸ਼ਾਨੀ ਪੜ੍ਹੇ ਲਿਖੇ ਲੋਕਾਂ ਤੋਂ ਹੀ ਆ ਰਹੀ ਹੈ। ਜ਼ਿਲ੍ਹਾ ਪ੍ਰਸ਼ਾ ਸ ਨ ਵੱਲੋਂ ਦੋ ਪਹੀਆ ਵਾਹਨਾਂ ’ਤੇ ਦੋ ਸਵਾਰੀਆਂ ਨਾ ਬੈਠਣ ਤੇ ਮਾਸਕ ਲਗਾ ਕੇ ਰੱਖਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ ਪਰ ਫ਼ਿਰ ਵੀ ਵੱਡੀ ਗਿਣਤੀ ਲੋਕ ਇਸਦਾ ਉਲੰਘਣ ਕਰ ਰਹੇ ਹਨ। ਔਰਤਾਂ ਵੀ ਹੁਕਮਾਂ ਦਾ ਉਲੰਘਣ ਕਰਨ ਵਿਚ ਪਿੱਛੇ ਨਹੀਂ ਹਨ। ਵੱਡੀ ਗਿਣਤੀ ਔਰਤਾਂ ਦੋ ਪਹੀਆ ਵਾਹਨਾਂ ‘ਤੇ ਬਿਨਾਂ ਮਾਸਕਾਂ ਤੋਂ ਘੁੰਮ ਰਹੀਆਂ ਹਨ।

ਕਾਲੇ ਦੌਰ ’ਚ ਲੱਗੀ ਸੀ ਪਾਬੰਦੀ
ਇਸ ਤੋਂ ਪਹਿਲਾਂ ਪੰਜਾਬ ਅੰਦਰ ਕਾਲੇ ਦੌਰ ਦੌਰਾਨ ਸਰਕਾਰ ਨੇ ਦੋ ਪਹੀਆ ਵਾਹਨਾਂ ’ਤੇ ਦੋ ਸਵਾਰੀਆਂ ਬੈਠਣ ’ਤੇ ਪਾਬੰਦੀ ਲਗਾ ਦਿੱਤੀ ਸੀ। ਭਾਵੇਂ ਕੁੱਝ ਸਮੇਂ ਬਾਅਦ ਮਾਹੌਲ ਸ਼ਾਂਤ ਹੋ ਗਿਆ ਸੀ ਪਰ ਦੋ ਪਹੀਆ ਵਾਹਨਾਂ ’ਤੇ ਦੋ ਸਵਾਰੀਆਂ ਬੈਠਣ ’ਤੇ ਲੰਬਾਂ ਸਮਾਂ ਪਾਬੰਦੀ ਪੰਜਾਬ ਅੰਦਰ ਲੱਗੀ ਰਹੀ। ਉਸ ਸਮੇਂ ਪੰਜਾਬ ਅੰਦਰ ਮੋਟਰਸਾਈਕਲਾਂ ’ਤੇ ਕਈ ਵੱਡੀਆਂ ਵਾਰਦਾਤਾਂ ਨੂੰ ਖਾੜਕੂਆਂ ਨੇ ਅੰਜ਼ਾਮ ਦਿੱਤਾ ਸੀ। ਇਸ ਤੋਂ ਬਾਅਦ ਉਸ ਸਮੇਂ ਦੋ ਪਹੀਆ ਵਾਹਨਾਂ ’ਤੇ ਦੋ ਸਵਾਰੀਆਂ ਦੇ ਬੈਠਣ ਦੀ ਮਨਾਹੀ ਕਰ ਦਿੱਤੀ ਗਈ ਸੀ। ਹੁਣ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਰੀਰਕ ਦੂਰੀ ਬਣਾਈ ਰੱਖਣ ਲਈ ਦੋ ਪਹੀਆ ਵਾਹਨਾਂ ’ਤੇ ਦੋ ਸਵਾਰੀਆਂ ਬੈਠਣ ’ਤੇ ਪਾਬੰਦੀ ਲਗਾਈ ਗਈ ਹੈ। ਦੋ ਪਹੀਆ ਵਾਹਨਾਂ ’ਤੇ ਦੋ ਸਵਾਰੀਆਂ ਬੈਠਣ ’ਤੇ ਪੁਲਿਸ ਚਲਾਨ ਕੱਟਣ ਲੱਗੀ ਹੈ। ਭਾਵੇਂ ਜ਼ਿਲ੍ਹਾ ਪ੍ਰਸ਼ਾ ਸ ਨ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ ਪਰ ਬਹੁਤੇ ਲੋਕਾਂ ਨੂੰ ਅਜੇ ਇਸਦਾ ਪਤਾ ਹੀ ਨਹੀਂ ਹੈ।

ਪੇਂਡੂ ਖੇਤਰ ’ਚ ਆਦੇਸ਼ਾਂ ਦੀਆਂ ਉੱਡ ਰਹੀਆਂ ਧੱਜੀਆਂ
ਭਾਵੇਂ ਸ਼ਹਿਰ ਵਿਚ ਪੁਲਿਸ ਦੋ ਪਹੀਆ ਵਾਹਨਾਂ ਦੇ ਚਲਾਨ ਕੱਟ ਰਹੀ ਹੈ ਪਰ ਪੇਂਡੂ ਖੇਤਰ ਅੰਦਰ ਜ਼ਿਲ੍ਹਾ ਪ੍ਰਸ਼ਾ ਸ ਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ। ਦੋ ਦੋ ਲੋਕ ਇਕ ਵਾਹਨ ’ਤੇ ਬੈਠ ਕੇ ਘੁੰਮ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਕੋਰੋਨਾ ਮਹਾਮਾਰੀ ਕਾਰਨ ਪੇਂਡੂ ਖੇਤਰ ਅੰਦਰ ਪੁਲਿਸ ਦੀ ਗਸ਼ਤ ਵੀ ਨਾਂ ਮਾਤਰ ਰਹਿ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰਾਂ ਤੇ ਕਸਬਿਆਂ ਵਿਚ ਬਕਾਇਦਾ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜਿਹੜੇ ਇਹ ਯਕੀਨੀ ਬਣਾ ਰਹੇ ਹਨ ਕਿ ਦੋ ਪਹੀਆ ਵਾਹਨਾਂ ’ਤੇ ਦੋ ਲੋਕ ਸਫ਼ਰ ਨਾ ਕਰਨ।

error: Content is protected !!