Home / Informations / ਸਾਵਧਾਨ – ਪੰਜਾਬ ਦੇ ਇਹਨਾਂ ਇਹਨਾਂ ਇਲਾਕਿਆਂ ਚ ਕਰਤੀ ਸਰਕਾਰ ਨੇ ਪੂਰੀ ਸਖਤ ਸਖਤੀ

ਸਾਵਧਾਨ – ਪੰਜਾਬ ਦੇ ਇਹਨਾਂ ਇਹਨਾਂ ਇਲਾਕਿਆਂ ਚ ਕਰਤੀ ਸਰਕਾਰ ਨੇ ਪੂਰੀ ਸਖਤ ਸਖਤੀ

ਆਈ ਤਾਜਾ ਵੱਡੀ ਖਬਰ

ਪਟਿਆਲਾ: ਐਤਵਾਰ ਨੂੰ ਪਟਿਆਲੇ ਵਿੱਚ 84 ਨਵੇਂ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ਵਿੱਚ ਚਾਰ ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ ਕੀਤੇ ਗਏ ਹਨ। ਜ਼ਿਲ੍ਹੇ ਦੇ ਨਵੇਂ ਮਾਈਕ੍ਰੋ ਕੰਟੇਨਮੈਂਟ ਜ਼ੋਨ ਸੂਬੇ ਦੇ ਰਾਜਪੁਰਾ ਵਿੱਚ ਆਰੀਆ ਸਮਾਜ ਮੰਦਰ, ਦੁਰਗਾ ਮੰਦਰ, ਗੁਰੂ ਨਾਨਕ ਨਗਰ, ਅੰਬੇਦਕਰ ਦੇ ਚਾਰੇ ਪਾਸੇ ਤੇ ਜ਼ਿਲ੍ਹੇ ਦੇ ਬਹਾਦਰਗੜ੍ਹ ਕਸਬੇ ਵਿੱਚ ਹਰਗੋਬਿੰਦ ਕਲੋਨੀ ਦੇ ਆਲੇ ਦੁਆਲੇ ਦੇ ਖੇਤਰ ਹਨ। ਇਸ ਤੋਂ ਇਲਾਵਾ ਇੱਕ ਕਾਰ ਡੀਲਰਸ਼ਿਪ ਨੂੰ ਵਾਇਰਸ ਹਣ ਤੋਂ ਬਾਅਦ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਸੀ।

ਨਾਭਾ ਦੀ ਹੀਰਾ ਆਟੋਮੋਬਾਈਲ ਵਰਕਸ਼ਾਪ ‘ਚ 15 ਸਟਾਫ ਮੈਂਬਰਾਂ ਨੂੰ ਕੋਵਿਡ-19 ਹੋਣ ਤੋਂ ਬਾਅਦ ਵਰਕਸ਼ਾਪ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਪਤਾ ਲੱਗਿਆ ਹੈ ਕਿ ਪਿਛਲੇ ਹਫਤੇ ਇੱਕ ਸਟਾਫ ਮੈਂਬਰ ਸੰਕਰਮਿਤ ਪਾਇਆ ਗਿਆ ਸੀ ਤੇ ਬਾਅਦ ਵਿਚ ਸਮੁੱਚੇ ਸਟਾਫ ਦੀ ਜਾਂਚ ਕੀਤੀ ਗਈ।

84 ਕੇਸਾਂ ਚੋਂ 37 ਕੇਸ ਪਟਿਆਲਾ ਸ਼ਹਿਰ ਦੇ, 16 ਰਾਜਪੁਰਾ ਦੇ, ਨਾਭਾ ਦੇ ਨੌਂ, ਸਮਾਣਾ ਦੇ ਚਾਰ ਤੇ ਪਾਤੜਾਂ ਤੋਂ ਤਿੰਨ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚੋਂ 15 ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ।

ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਜ਼ਿਲ੍ਹੇ ਦੀ ਸਥਿਤੀ ਚੰਗੀ ਨਹੀਂ ਹੈ। ਉਨ੍ਹਾਂ ਨੇ ਕਿਹਾ, ”ਮਾਮਲੇ ਲਗਾਤਾਰ ਵੱਧ ਰਹੇ ਹਨ। ਸਥਿਤੀ ਚੰਗੀ ਨਹੀਂ ਹੈ। ਲੋਕਾਂ ਨੂੰ ਚੀਜ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਘਰ ਰਹਿਣਾ ਚਾਹੀਦਾ ਹੈ।” ਇਸ ਦੇ ਨਾਲ ਹੀ ਕੋਰੋਨਾਵਾਇਰਸ ਸੰਕਰਮਿਤ ਲੋਕਾਂ ਦੀ ਗਿਣਤੀ 1,397 ਹੋ ਗਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!