ਆਧੁਨਿਕ ਜੀਵਨ ਸ਼ੈਲੀ ਦੇ ਚਲਦੇ ਕਈ ਲੋਕ ਮੋਟਾਪੇ ਦਾ ਸ਼ਿਕਾਰ ਹਨ ਵਜਨ ਘੱਟ ਕਰਨ ਦੀਆ ਕਾਫੀ ਕੋਸ਼ਿਸ਼ਾਂ ਦੇ ਬਾਅਦ ਵੀ ਲੋਕਾਂ ਦਾ ਵਜਨ ਘੱਟ ਹੀ ਨਹੀਂ ਹੁੰਦਾ ਹੈ। ਚਾਹੇ 5 ਕਿੱਲੋ ਵਜਨ ਘੱਟ ਕਰਨਾ ਹੋਵੇ ਜਾ ਫਿਰ 15 ਕਿੱਲੋ ਲੋਕਾਂ ਦੇ ਲਈ ਇਹ ਬਹੁਤ ਚੁਣੌਤੀਪੂਰਨ ਹੁੰਦਾ ਹੈ ਕਈ ਵਾਰ ਡਾਇਟਿੰਗ ਅਤੇ ਕਸਰਤ ਕਰਨ ਦੇ ਬਾਅਦ ਵੀ ਵਜਨ ਘੱਟ ਨਹੀਂ ਹੁੰਦਾ ਹੈ। ਅਸੀਂ ਤੁਹਾਨੂੰ 5 ਅਜਿਹੀਆਂ ਚੀਜਾਂ ਦੱਸਣ ਜਾ ਰਹੇ ਹਾਂ ਜਿੰਨਾ ਨੂੰ ਸਵੇਰੇ ਉੱਠ ਕੇ ਕਰਨ ਨਾਲ ਤੁਸੀਂ ਆਸਾਨੀ ਨਾਲ ਵਜਨ ਘੱਟ ਕਰ ਸਕੋਗੇ। ਭਾਰ ਘੱਟ ਕਰਨ ਦੇ ਲਈ ਕਰੋ ਇਹ 5 ਕੰਮ। ਸੌਣ ਦੇ ਬਾਅਦ ਰਾਤ ਭਰ ਪਾਣੀ ਨਾ ਪੀਓ ਅਤੇ ਖਾਣੇ ਵਿਚ ਗੈਪ ਹੋਣ ਦੇ ਕਾਰਨ ਸਵੇਰੇ ਉੱਠਣ ਤੇ ਸਰੀਰ ਡੀਹਾਈਡਰੇਟ ਹੋ ਜਾਂਦਾ ਹੈ ਇਸ ਲਈ ਸਵੇਰੇ ਉਠਦੇ ਹੀ ਸਭ ਤੋਂ ਪਹਿਲਾ ਘੱਟ ਤੋਂ ਘੱਟ 2 ਗਿਲਾਸ ਕੋਸਾ ਪਾਣੀ ਜਾ ਤਾਜ਼ਾ ਪਾਣੀ ਜਰੂਰ ਪੀਓ।

ਸਵੇਰੇ ਖਾਲੀ ਪੇਟ ਪਾਣੀ ਪੀਣ ਦੇ ਕਈ ਫਾਇਦੇ ਹੁੰਦੇ ਹਨ ਇਸ ਨਾਲ ਸਰੀਰ ਵਿਚ ਮੌਜੂਦ ਟੈਕਸਿਨ ਬਾਹਰ ਨਿਕਲ ਜਾਂਦੇ ਹਨ ਨਾਲ ਮੈਟਾਬਲੋਜਿਮ ਵੀ ਮਜਬੂਤ ਹੁੰਦਾ ਹੈ ਹੈਲਥ ਐਕਸਪਰਟ ਦੇ ਅਨੁਸਾਰ ਜਿੰਨਾ ਦੀ ਸਿਹਤ ਚੰਗੀ ਤਰ੍ਹਾਂ ਮੈਟਾਬਲੋਜਿਮ ਕੰਮ ਕਰਦਾ ਹੈ ਉਹਨਾ ਦਾ ਊਨਾ ਹੀ ਜਲਦੀ ਵਜਨ ਘੱਟ ਹੁੰਦਾ ਹੈ ਗਰਮ ਪਾਣੀ ਵਿੱਚ ਨਿਬੂ ,ਸ਼ਹਿਦ ਅਤੇ ਇੱਕ ਚੂੰਡਿ ਦਾਲ ਚੀਨੀ ਦਾ ਪਾਊਡਰ ਮਿਲਾ ਕੇ ਪੀਣਾ ਹੋਰ ਵੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਵਿਚ ਭਾਰੀ ਮਾਤਰਾ ਵਿੱਚ ਐਂਟੀ ਐਕਸੀਡੈਂਟ ਮੌਜੂਦ ਹੁੰਦਾ ਹੈ ਜੋ ਮੇਟੈਬਲੋਜਿਮ ਨੂੰ ਮਜ਼ਬੂਤ ਬਣਾਉਂਦੇ ਹਨ।

ਪਾਣੀ ਵਿਚ ਕੜੀ ਪੱਤਾ ਉਬਾਲ ਕੇ ਪੀਓ ਤੁਸੀਂ ਚਾਹੇ ਤਾ ਕੜੀ ਪੱਤਾ ਚਬਾਉਂਦੇ ਹੋਏ ਵੀ ਗਰਮ ਪਾਣੀ ਪੀ ਸਕਦੇ ਹੋ ਇਸ ਨਾਲ ਸਰੀਰ ਦੇ ਸਾਰੇ ਟੈਕਸਿਨ ਨਿਕਲ ਜਾਂਦੇ ਹਨ ਬਲੱਡ ਸੂਗਰ ਦਾ ਸਤਰ ਘੱਟ ਹੁੰਦਾ ਹੈ ਅਤੇ ਘੱਟ ਸਮੇ ਵਿਚ ਵਜਨ ਵੀ ਘੱਟ ਹੋਣ ਲੱਗਦਾ ਹੈ।

ਪਾਣੀ ਵਿਚ ਜੀਰੇ ਉਬਾਲ ਕੇ ਅਤੇ ਨਿਬੂ ਦਾ ਰਸ ਮਿਲਾ ਕੇ ਪੀਓ ਜਾ ਰਾਤ ਨੂੰ ਜੀਰੇ ਨੂੰ ਪਾਣੀ ਵਿਚ ਭਿਓ ਦੀਓ ਅਤੇ ਸਵੇਰੇ ਉੱਠ ਕੇ ਜੀਰੇ ਦੇ ਪਾਣੀ ਨੂੰ ਛਾਣ ਕੇ ਪੀ ਲਵੋ ਅਜਿਹਾ ਕਰਨ ਨਾਲ ਜੀਰੇ ਵਿਚ ਮੌਜੂਦ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਮੇਟੈਬਲੋਜਿਮ ਨੂੰ ਫਾਇਦਾ ਦਿੰਦੇ ਹਨ। ਤਣਾਅ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿਉਂਕਿ ਜ਼ਿਆਦਾ ਤਣਾਅ ਲੈਣ ਨਾਲ ਵਜਨ ਵਧਦਾ ਹੈ ਚਾਹੇ ਤਾ ਤਣਾਅ ਘੱਟ ਕਰਨ ਦੇ ਲਈ ਮੈਡੀਟੇਸ਼ਨ ਵੀ ਕਰ ਸਕਦੇ ਹੋ ਮੈਡੀਟੇਸ਼ਨ ਕਰਨ ਨਾਲ ਸਟਰੈਸ ਦੂਰ ਹੁੰਦਾ ਹੈ ਸਵੇਰੇ ਉੱਠਣ ਦੇ ਬਾਅਦ ਘੱਟ ਤੋਂ ਘੱਟ 10 ਮਿੰਟ ਤੱਕ ਮੈਡੀਟੇਸ਼ਨ ਕਰੋ ਇਹ ਤਣਾਅ ਨੂੰ ਦੂਰ ਕਰਨ ਵਜਨ ਘੱਟ ਕਰਨ ਵਿਚ ਵੀ ਮੱਦਦਗਾਰ ਸਾਬਤ ਹੁੰਦਾ ਹੈ।