Home / Informations / ਸਰੋਂ ਦਾ ਸਾਗ ਖਾਣ ਦੇ ਫਾਇਦੇ ਅਤੇ ਸਾਵਧਾਨੀਆਂ

ਸਰੋਂ ਦਾ ਸਾਗ ਖਾਣ ਦੇ ਫਾਇਦੇ ਅਤੇ ਸਾਵਧਾਨੀਆਂ

ਸਰਦੀਆਂ ਦੇ ਸਮੇਂ ਵਿੱਚ ਸਰ੍ਹੋਂ ਦਾ ਸਾਗ ਖੂਬ ਖਾਧਾ ਜਾਂਦਾ ਹੈ । ਇਸ ਮੌਸਮ ਵਿੱਚ ਧੁੱਪ ਨਾ ਨਿਕਲਣ ਕਰਕੇ ਸਾਡੇ ਖੂਨ ਦਾ ਸੰਚਾਰ ਸਹੀ ਤਰ੍ਹਾਂ ਨਹੀਂ ਹੁੰਦਾ । ਇਸ ਲਈ ਸਰ੍ਹੋਂ ਦੇ ਸਾਗ ਦੇ ਸਾਡੀ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ । ਸਰੋਂ ਦੇ ਸਾਗ ਨਾਲ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ । ਇਸ ਵਿੱਚ ਵਿਟਾਮਿਨਸ ਅਤੇ ਮਿਨਰਲਸ ਕਾਫੀ ਮਾਤਰਾ ਵਿਚ ਮੌਜੂਦ ਹੁੰਦੇ ਹਨ । ਸਰ੍ਹੋਂ ਦੇ ਸਾਗ ਨੂੰ ਮੱਕੀ ਦੀ ਰੋਟੀ ਨਾਲ ਖਾਦਾ ਜਾਂਦਾ ਹੈ । ਇਸ ਵਿੱਚ ਕਾਰਬੋਹਾਈਡਰੇਟ , ਫਾਈਬਰ , ਮੈਗਨੀਸ਼ੀਅਮ , ਆਇਰਨ , ਕੈਲਸ਼ੀਅਮ ‘ ਵਿਟਾਮਿਨ ਏ , ਸੀ , ਬੀ12 ਅਤੇ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਫਾਇਦੇ ਜੋ ਸਰ੍ਹੋਂ ਦਾ ਸਾਗ ਖਾਣ ਨਾਲ ਹੁੰਦੇ ਹਨ ।
ਸਰ੍ਹੋਂ ਦਾ ਸਾਗ ਖਾਣ ਦੇ ਫਾਇਦੇ

ਗਠੀਆ ਦੀ ਸਮੱਸਿਆ
ਸਰ੍ਹੋਂ ਦੇ ਸਾਗ ਵਿੱਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ । ਇਸ ਦੇ ਨਾਲ ਇਸ ਵਿੱਚ ਸੈਲੇਨੀਅਮ ਵੀ ਹੁੰਦਾ ਹੈ । ਇਹ ਇੱਕ ਐਂਟੀ ਇੰਫਲੇਮੇਟਰੀ ਹੁੰਦਾ ਹੈ । ਜੋ ਗਠੀਆ ਵਿੱਚ ਰਾਹਤ ਦਿਲਾਉਂਦਾ ਹੈ । ਸਰ੍ਹੋਂ ਦਾ ਸਾਗ ਮਸਲਸ ਨੂੰ ਗਰਮਾਹਟ ਦੇਣ ਦਾ ਕੰਮ ਕਰਦਾ ਹੈ ।

ਕੋਲੈਸਟਰੋਲ ਦੀ ਸਮੱਸਿਆ
ਜੇਕਰ ਤੁਸੀਂ ਕਲੈਸਟਰੋਲ ਦੇ ਵਧਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਸਰ੍ਹੋਂ ਦਾ ਸਾਗ ਬਹੁਤ ਫਾਇਦੇਮੰਦ ਹੈ । ਸਰ੍ਹੋਂ ਦੇ ਸਾਗ ਵਿੱਚ ਵਿਟਾਮਿਨ ਬੀ3 ਹੁੰਦਾ ਹੈ । ਜੋ ਕਲੈਸਟਰੋਲ ਦੇ ਲੇਵਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ।

ਇਮਿਊਨਿਟੀ ਪਾਵਰ
ਇਮਿਊਨਿਟੀ ਪਾਵਰ ਨੂੰ ਵਧਾਉਣ ਲਈ ਸਰ੍ਹੋਂ ਦਾ ਸਾਗ ਫਾਇਦੇਮੰਦ ਹੁੰਦਾ ਹੈ । ਕਿਉਂਕਿ ਸਰ੍ਹੋਂ ਦੇ ਸਾਗ ਵਿੱਚ ਆਇਰਨ , ਕਾਪਰ ਅਤੇ ਮੈਗਨੀਜ਼ ਜਿਹੇ ਗੁਣ ਹੁੰਦੇ ਹਨ । ਜੋ ਇਮਿਊਨ ਪਾਵਰ ਨੂੰ ਵਧਾਉਣ ਦਾ ਕੰਮ ਕਰਦੇ ਹਨ ।

ਚਮੜੀ ਦੀ ਇਨਫੈਕਸ਼ਨ
ਜੇਕਰ ਤੁਹਾਨੂੰ ਸਕਿਨ ਇਨਫੈਕਸ਼ਨ ਦੀ ਸਮੱਸਿਆ ਹੈ , ਤਾਂ ਸਰੋਂ ਦਾ ਸਾਗ ਜ਼ਰੂਰ ਖਾਓ । ਕਿਉਂਕਿ ਸਰ੍ਹੋਂ ਦੇ ਸਾਗ ਵਿੱਚ ਭਰਪੂਰ ਮਾਤਰਾ ਵਿੱਚ ਸਲਫਰ ਹੁੰਦਾ ਹੈ । ਜੋ ਐਂਟੀ ਫੰਗਲ ਅਤੇ ਐਂਟੀ ਬੈਕਟੀਰੀਅਲ ਦੇ ਤੌਰ ਤੇ ਕੰਮ ਕਰਦਾ ਹੈ । ਜਿਸ ਨਾਲ ਚਮੜੀ ਦੀ ਇਨਫੈਕਸ਼ਨ ਜਲਦ ਠੀਕ ਹੁੰਦੀ ਹੈ ।

ਕੈਂਸਰ ਤੋਂ ਬਚਾਅ
ਸਰ੍ਹੋਂ ਦੇ ਸਾਗ ਵਿੱਚ ਮੌਜੂਦ ਤੱਤ ਕੈਂਸਰ ਰੋਧੀ ਤੱਤ ਹੁੰਦੇ ਹਨ ਅਤੇ ਸਰ੍ਹੋਂ ਦੇ ਸਾਗ ਵਿੱਚ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ । ਜੋ ਸਰੀਰ ਨੂੰ ਡੀਟਾਕਸੀਫਾਈ ਕਰਦੇ ਹਨ । ਜੋ ਕੈਂਸਰ ਦੀਆਂ ਕੋਸ਼ੀਕਾਵਾਂ ਨੂੰ ਵਧਣ ਤੋਂ ਰੋਕਦੇ ਹਨ ।

ਝੁਰੜੀਆਂ ਦੀ ਸਮੱਸਿਆ
ਸਰ੍ਹੋਂ ਦੇ ਸਾਗ ਵਿੱਚ ਕੈਰੋਟੀਨ , ਜਿਕਸਾਨਥਿਨਸ ਹੁੰਦਾ ਹੈ । ਜੋ ਵਧਦੀ ਉਮਰ ਨੂੰ ਰੋਕਦਾ ਹੈ ਅਤੇ ਇਹ ਇੱਕ ਐਂਟੀਆਕਸੀਡੈਂਟ ਹੋਣ ਦੇ ਕਾਰਨ ਝੁਰੜੀਆਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ ।

ਮੈਟਾਬੋਲੀਜ਼ਮ ਠੀਕ ਰਹੇ
ਸਰੋਂ ਦੇ ਸਾਗ ਵਿੱਚ ਫਾਈਬਰ ਕਾਫੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ । ਜੋ ਸਰੀਰ ਦੇ ਮੈਟਾਬੋਲਿਕ ਕਿਰਿਆਵਾਂ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ । ਜਿਸ ਨਾਲ ਪਾਚਨ ਦੀਆਂ ਸਮੱਸਿਆਵਾਂ ਠੀਕ ਰਹਿੰਦੀਆਂ ਹਨ ।

ਹੱਡੀਆਂ ਮਜ਼ਬੂਤ ਕਰੇ
ਸਰੋਂ ਦੇ ਸਾਗ ਵਿੱਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਚੰਗੀ ਮਾਤਰਾ ਵਿੱਚ ਹੁੰਦਾ ਹੈ । ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ । ਸਰ੍ਹੋਂ ਦਾ ਸਾਗ ਹੱਡੀਆਂ ਨਾਲ ਜੁੜੇ ਰੋਗਾਂ ਦੇ ਉਪਚਾਰ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ।

ਅੱਖਾਂ ਦੀ ਰੌਸ਼ਨੀ ਤੇਜ ਕਰੇ
ਸਰ੍ਹੋਂ ਦੇ ਸਾਗ ਵਿੱਚ ਵਿਟਾਮਿਨ ਏ ਚੰਗੀ ਮਾਤਰਾ ਵਿੱਚ ਹੁੰਦਾ ਹੈ । ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਠੀਕ ਰੱਖਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ ।

ਸਰ੍ਹੋਂ ਦਾ ਸਾਗ ਖਾਣ ਸਮੇਂ ਸਾਵਧਾਨੀਆਂ
ਹਮੇਸ਼ਾ ਸਰ੍ਹੋਂ ਦਾ ਸਾਗ ਬਿਨਾਂ ਰੇਅ ਸਪਰੇਅ ਵਾਲਾ ਖਾਓ । ਸਰ੍ਹੋਂ ਦਾ ਸਾਗ ਖਾਂਦੇ ਸਮੇਂ ਇਸ ਵਿੱਚ ਮੱਖਣ ਜ਼ਰੂਰ ਮਿਲਾਓ । ਇਕੱਲਾ ਸਾਗ ਖਾਣ ਨਾਲ ਪੇਟ ਦੀ ਗੈਸ , ਬਦਹਜ਼ਮੀ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ । ਸਰੋਂ ਦੇ ਸਾਗ ਨਾਲ ਮੂਲੀ ਦਾ ਸਲਾਦ ਜ਼ਰੂਰ ਲਓ । ਇਸ ਨਾਲ ਸਾਗ ਜਲਦੀ ਹਜ਼ਮ ਹੋ ਜਾਂਦਾ ਹੈ । ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ ।

error: Content is protected !!