ਬੈਂਕ ਵਾਲਿਆਂ ਦੀ ਗੱਲ ਸੁਣਕੇ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
ਹੁਸ਼ਿਆਰਪੁਰ ਦੇ ਸੁਰਜੀਤ ਸਿੰਘ ਨੂੰ ਐਕਸਿਸ ਬੈਂਕ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਲਈ ਆਪਣੇ 380000 ਰੁਪਏ ਐੱਫ ਡੀ ਦੇ ਤੌਰ ਤੇ ਰੱਖਣ ਤੋਂ ਬਾਅਦ ਵੀ 374000 ਰੁਪਏ ਹੀ ਹਾਸਿਲ ਹੋਏ। ਉਨ੍ਹਾਂ ਨੂੰ ਆਪਣੀ ਰਕਮ ਨਾਲੋਂ ਵੀ 6000 ਰੁਪਏ ਘੱਟ ਮਿਲੇ। ਉਨ੍ਹਾਂ ਨੂੰ ਬੈਂਕ ਵਾਲਿਆਂ ਨੇ ਦੱਸਿਆ ਕਿ ਅਜਿਹਾ ਭਾਰਤੀ ਮਾਰਕੀਟ ਡਾ ਊ ਨ ਹੋਣ ਕਰਕੇ ਹੋਇਆ ਹੈ। ਜੋ ਕਿ ਕਰੋਨਾ ਕਰਕੇ ਹੋਈ ਹੈ। ਸੁਰਜੀਤ ਸਿੰਘ ਨੂੰ ਆਪਣੀ ਰਕਮ ਵੀ ਪੂਰੀ ਨਹੀਂ ਮਿਲ ਸਕੀ। ਸੁਰਜੀਤ ਸਿੰਘ ਨੇ ਮੀਡੀਆ ਨੂੰ ਆਪਣੀ ਹੱ-ਡ-ਬੀ-ਤੀ ਸੁਣਾਉਂਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਨੇ 2018 ਵਿੱਚ ਐਕਸਿਸ ਬੈਂਕ ਵਿੱਚ 380000 ਰੁਪਏ ਜਮ੍ਹਾਂ ਕਰਵਾਏ ਸਨ।
ਉਨ੍ਹਾਂ ਨੂੰ ਬੈਂਕ ਮੁਲਾਜ਼ਮਾਂ ਨੇ ਜਾਣਕਾਰੀ ਦਿੱਤੀ ਸੀ ਕਿ ਮਿਊਚਲ ਫੰਡ ਵਾਲੇ ਪੈਸੇ ਜਮ੍ਹਾਂ ਕਰਵਾਓ। ਸੁਰਜੀਤ ਸਿੰਘ ਦੇ ਦੱਸਣ ਅਨੁਸਾਰ ਬੈਂਕ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਉਨ੍ਹਾਂ ਦਾ ਪੈਸਾ ਸੁ-ਰੱ-ਖਿ-ਅ-ਤ ਰਹੇਗਾ ਅਤੇ ਰਕਮ ਮੂਲਧਨ ਨਾਲੋਂ ਘਟੇਗੀ ਨਹੀਂ। ਜਦੋਂ ਉਹ ਮਿਆਦ ਪੂਰੀ ਹੋਣ ਤੇ 11 ਜਨਵਰੀ ਨੂੰ ਪੈਸੇ ਕਢਵਾਉਣ ਗਏ ਤਾਂ ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਤੁਹਾਡੇ 427000 ਰੁਪਏ ਬਣ ਗਏ ਹਨ। ਨਾਲ ਹੀ ਬੈਂਕ ਮੁਲਾਜ਼ਮਾਂ ਨੇ ਸਲਾਹ ਦਿੱਤੀ ਕਿ ਚੰਗਾ ਵਿਆਜ ਮਿਲ ਰਿਹਾ ਹੈ। ਤੁਸੀਂ ਅਜੇ ਪੈਸੇ ਨਾ ਕਢਵਾਓ। ਇਸ ਲਈ ਉਨ੍ਹਾਂ ਨੇ ਪੈਸੇ ਨਹੀਂ ਕਢਵਾਏ। ਸੁਰਜੀਤ ਸਿੰਘ ਨੇ ਦੱਸਿਆ ਜਦੋਂ ਉਹ 9 ਫਰਵਰੀ ਨੂੰ ਬੈਂਕ ਵਿੱਚ ਪੈਸੇ ਲੈਣ ਗਏ ਤਾਂ ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਰਕਮ ਘੱਟ ਗਈ ਹੈ।
ਹੁਣ ਉਨ੍ਹਾਂ ਨੂੰ 427000 ਦੀ ਬਜਾਏ 390000 ਹੀ ਮਿਲਣਗੇ। ਕਿਉਂਕਿ ਭਾਰਤ ਦੀ ਮਾਰਕੀਟ ਡਾ-ਊ-ਨ ਹੋ ਗਈ ਹੈ। ਇਹ ਕਰੋਨਾ ਕਾਰਨ ਹੋਈ ਹੈ। ਅਗਲੇ ਦਿਨ ਹੋਲੀ ਦੀ ਛੁੱਟੀ ਆ ਗਈ। ਜਦੋਂ ਉਹ 11 ਤਰੀਕ ਨੂੰ ਪੈਸੇ ਲੈਣ ਗਏ ਤਾਂ ਮੁਲਾਜ਼ਮ ਕਹਿਣ ਲੱਗੇ ਤੁਹਾਡੇ ਪੈਸੇ ਹੋਰ ਘੱਟ ਗਏ ਹਨ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਬੈਂਕ ਵਾਲੇ ਕਹਿਣ ਲੱਗੇ। ਹੁਣ ਤੁਹਾਨੂੰ 374000 ਰੁਪਏ ਹੀ ਮਿਲ ਸਕਦੇ ਹਨ। ਜਦੋਂ ਬੈਂਕ ਮੈਨੇਜਰ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਅਜੇ ਪੈਸੇ ਨਾ ਕਢਵਾਓ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀ ਰਕਮ ਮੂਲਧਨ ਨਾਲੋਂ ਵੀ ਘੱ ਟ ਗਈ ਹੈ ਤਾਂ ਹੁਣ ਅੱਗੇ ਨੂੰ ਹੋਰ ਵੀ ਘੱਟ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜਨਤਾ ਦਾ ਪੈਸਾ ਬੈਂਕਾਂ ਵਿੱਚ ਵੀ ਸੁ-ਰੱ-ਖਿ-ਅ-ਤ ਨਹੀਂ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
