ਮੋਦੀ ਸਰਕਾਰ ਨੇ ਹਾਲ ਹੀ ‘ਚ ਕਿਸਾਨਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ‘ਚ ਅਜਿਹੇ ਕਿਸਾਨ ਪਰਿਵਾਰਾਂ ਨੂੰ ਸ਼ਾਮਲ ਕੀਤਾ ਹੈ ਜਿਸ ‘ਚ ਪਤੀ ਪਤਨੀ ਤੇ 18 ਸਾਲ ਤਕ ਦੇ ਬੱਚੇ ਦੋ ਹੈਕਟੇਅਰ ਜ਼ਮੀਨ ‘ਤੇ ਖੇਤੀ ਕਰਦੇ ਹਨ। ਇਨ੍ਹਾਂ ਦਾ ਨਾਂ ਇੱਕ ਫਰਵਾਰੀ 2019 ਤਕ ਦੇ ਲੈਂਡ ਰਿਕਾਰਡ ‘ਚ ਹੋਣਾ ਜ਼ਰੂਰੀ ਹੈ।

ਇਸ ਸਕੀਮ ਰਾਹੀਂ 12 ਕਰੋੜ ਕਿਸਾਨ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਇਸ ਸਕੀਮ ‘ਚ ਮਿਲਣ ਵਾਲੀ ਰਕਮ ਦਾ ਇਸਤੇਮਾਲ ਕਿਸਾਨ ਆਪਣੀ ਮੰਦੀ ਹਾਲਤ ਠੀਕ ਕਰਨ ‘ਚ ਕਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਹਾਡਾ ਨਾਂ ‘ਸੂਬਾ ਭੂ-ਸਵਾਮੀ ਰਿਕਾਰਡ’ ‘ਚ ਹੋਵੇ।ਜੇਕਰ ਤੁਹਾਡਾ ਨਾਂ ਉੱਥੇ ਦਰਜ ਨਹੀਂ ਤਾਂ ਤੁਸੀਂ ਇਸ ਲਈ ਪਟਵਾਰੀ, ਤਹਿਸੀਲ ਜਾਂ ਭੂ-ਰਾਜਸਵ ਵਿਭਾਗ ‘ਚ ਸੰਪਰਕ ਕਰ ਸਕਦੇ ਹੋ।ਇਸ ਦੇ ਨਾਲ ਹੀ ਸਕੀਮ ਦਾ ਲਾਭ ਸ਼ਹਿਰੀ ਤੇ ਪੇਂਡੂ ਕਿਸਾਨਾਂ ਨੂੰ ਮਿਲ ਸਕਦਾ ਹੈ। ਇਸ ਸਕੀਮ 1 ਦਸੰਬਰ, 2018 ਤੋਂ ਪੂਰੇ ਦੇਸ਼ ‘ਚ ਲਾਗੂ ਹੋ ਚੁੱਕੀ ਹੈ।

ਜੇਕਰ ਤੁਸੀਂ ਇੰਟਰਨੈੱਟ ਚਲਾਉਣਾ ਜਾਣਦੇ ਹੋ ਤਾਂ ਇਸ ਬਾਰੇ ਤੁਸੀਂ ਵਧੇਰੇ ਜਾਣਕਾਰੀ ਵੈੱਬਸਾਈਟ http://pmkisan.nic.in/ ‘ਤੇ ਹਾਸਲ ਕਰ ਸਕਦੇ ਹੋ। ਇਸ ਸਕੀਮ ਤਹਿਤ ਪੈਸਾ ਸਿੱਧਾ ਤੁਹਾਡੇ ਬੈਂਕ ਖਾਤੇ ‘ਚ ਆਵੇਗਾ।ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ 5 ਜਾਂ 5 ਏਕਡ਼ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਪਰਿਵਾਰਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਦਿੱਤੇ ਜਾਣਗੇ। ਕਿਸਾਨ ਪਰਿਵਾਰਾਂ ਨੂੰ 6 ਹਜ਼ਾਰ ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ’ਚ ਦਿੱਤੀ ਜਾਵੇਗੀ ਜੋ ਕਿ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਭੇਜ ਦਿੱਤੀ ਜਾਵੇਗੀ।