Home / Informations / ਸਮਸ਼ਾਨ ਘਾਟ ਚ ਮੁਰਦਾ ਫੂਕਣ ਲਗਿਆਂ ਵਾਪਰੀ ਅਜਿਹੀ ਹੈਰਾਨ ਕਰਨ ਵਾਲੀ ਘਟਨਾ – ਸਾਰਿਆਂ ਦੇ ਉਡੇ ਹੋਸ਼

ਸਮਸ਼ਾਨ ਘਾਟ ਚ ਮੁਰਦਾ ਫੂਕਣ ਲਗਿਆਂ ਵਾਪਰੀ ਅਜਿਹੀ ਹੈਰਾਨ ਕਰਨ ਵਾਲੀ ਘਟਨਾ – ਸਾਰਿਆਂ ਦੇ ਉਡੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਅਕਸਰ ਹੀ ਸਿਆਣਿਆਂ ਨੂੰ ਕਹਿੰਦੇ ਹੋਏ ਸੁਣਿਆ ਜਾਂਦਾ ਹੈ ਕੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ। ਜਿਸ ਇਨਸਾਨ ਦੀ ਜ਼ਿੰਦਗੀ ਵਿਚ ਉਸ ਉਪਰ ਵਾਲੇ ਵੱਲੋਂ ਵਾਧਾ ਕੀਤਾ ਗਿਆ ਹੋਵੇ, ਉਸ ਇਨਸਾਨ ਨੂੰ ਦੁਨੀਆਂ ਉੱਪਰ ਕੋਈ ਵੀ ਨਹੀਂ ਮਾਰ ਸਕਦਾ। ਅਜਿਹੇ ਬਹੁਤ ਸਾਰੇ ਰਹੱਸਮਈ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ। ਕਿਉਂਕਿ ਕਿਹਾ ਜਾਂਦਾ ਹੈ ਕਿ ਜਿਸ ਵਿਅਕਤੀ ਦੇ ਇਸ ਦੁਨੀਆਂ ਉੱਪਰ ਜਿੰਨੇ ਸਾਹ ਲਿਖੇ ਹੁੰਦੇ ਹਨ ਉਹ ਹਮੇਸਾ ਹੀ ਲੈ ਕੇ ਇਸ ਦੁਨੀਆਂ ਤੋਂ ਅਲਵਿਦਾ ਆਖਦਾ ਹੈ। ਪਰ ਬਹੁਤ ਸਾਰੇ ਮਾਮਲੇ ਆਏ ਦਿਨ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ ਜਿੱਥੇ ਕਈ ਵਿਅਕਤੀਆਂ ਨੂੰ ਦੂਸਰੀ ਵਾਰ ਜਿੰਦਗੀ ਮਿਲਦੀ ਹੈ। ਹੁਣ ਸ਼ਮਸ਼ਾਨਘਾਟ ਵਿੱਚ ਮੁਰਦਾ ਫੂਕਣ ਲੱਗਿਆ ਅਜਿਹੀ ਘਟਨਾ ਵਾਪਰੀ ਹੈ ਕੇ ਸਾਰੇ ਹੈਰਾਨ ਰਹਿ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਦੁਆਰ ਜ਼ਿਲ੍ਹੇ ਦੇ ਅਧੀਨ ਆਉਂਦੇ ਖਾਨਪੁਰ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਉਸ ਸਮੇਂ ਫਿਰ ਤੋਂ ਜੀਵਤ ਹੋ ਗਿਆ ਜਦੋਂ ਉਸ ਦਾ ਅੰਤਿਮ ਸੰਸਕਾਰ ਕਰਨ ਦੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਸੀ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਪਿੰਡ ਕਰਨਪੁਰ ਦੇ ਰਹਿਣ ਵਾਲੇ ਅਜੈਬ ਸਿੰਘ ਦੀ ਹਾਲਤ ਖਰਾਬ ਹੋਣ ਤੇ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ ਜਿੱਥੇ ਉਸਨੂੰ ਕਈ ਦਿਨ ਡਾਕਟਰਾਂ ਵੱਲੋਂ ਗੰਭੀਰ ਹਾਲਤ ਦੇ ਚਲਦਿਆਂ ਹੋਇਆਂ ਵੈਂਟੀਲੇਟਰ ਤੇ ਵੀ ਰੱਖਿਆ ਗਿਆ ਸੀ।

ਕਈ ਦਿਨ ਬੀਤ ਜਾਣ ਪਿੱਛੋਂ ਜਿੱਥੇ ਉਸ ਮਰੀਜ਼ ਦੀ ਹਾਲਤ ਵਿੱਚ ਸੁਧਾਰ ਨਾ ਹੋਇਆ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਘਰ ਲੈ ਆਂਦਾ ਗਿਆ ਅਤੇ ਉਸ ਦੇ ਸਾਹ ਰੁੱਕ ਜਾਣ ਤੇ ਉਸ ਦਾ ਅੰਤਿਮ ਸੰਸਕਾਰ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ। ਜਿਸ ਸਮੇਂ ਉਸ ਵਿਅਕਤੀ ਦਾ ਅੰਤਿਮ ਇਸ਼ਨਾਨ ਕੀਤਾ ਜਾ ਰਿਹਾ ਸੀ।

ਉਸ ਸਮੇਂ ਵੀ ਉਸ ਵਿਅਕਤੀ ਦੇ ਅਚਾਨਕ ਹੀ ਸਾਹ ਚੱਲਣ ਲੱਗ ਪਏ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਇਸ ਸਮੇਂ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਹੈ ਅਤੇ ਉਸ ਦੀ ਸਥਿਤੀ ਸਥਿਰ ਦੱਸੀ ਜਾ ਰਹੀ ਹੈ। ਇਸ ਵਿਅਕਤੀ ਦੇ ਬੇਟੇ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਰੱਬ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਪਿਤਾ ਜੀ ਨੂੰ ਸਹੀ ਸਮੇਂ ਤੇ ਦੁਬਾਰਾ ਜ਼ਿੰਦਗੀ ਮਿਲ ਗਈ ਹੈ। ਉਸ ਸਮੇਂ ਉਨ੍ਹਾਂ ਦੇ ਪਿਤਾ ਜੀ ਦੇ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ ਜਾ ਚੁੱਕੀ ਸੀ।

error: Content is protected !!