Home / Viral / ਸਕੂਲ ਦੀਆਂ 2 ਵਿਦਿਆਰਥਣਾਂ ਮੁੰਡਿਆਂ ਨਾਲ ਫ਼ਰਾਰ ਕਹਿੰਦੇ ਜਦੋਂ ਸਕੂਲ ਆਈਆਂ ਤਾ ਕਹਿਣ ਲਗੀਆਂ ਅਖੇ ਅਸੀਂ …

ਸਕੂਲ ਦੀਆਂ 2 ਵਿਦਿਆਰਥਣਾਂ ਮੁੰਡਿਆਂ ਨਾਲ ਫ਼ਰਾਰ ਕਹਿੰਦੇ ਜਦੋਂ ਸਕੂਲ ਆਈਆਂ ਤਾ ਕਹਿਣ ਲਗੀਆਂ ਅਖੇ ਅਸੀਂ …

ਫਾਜ਼ਿਲਕਾ ਦੇ ਸ਼ਹੀਦ ਬਲਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਬੂਆਣਾ (ਫਾਜ਼ਿਲਕਾ) ‘ਚ ਪੜ੍ਹਦੀਆਂ 10ਵੀਂ ਕਲਾਸ ਦੀ ਦੋ ਵਿਦਿਆਰਥਣਾਂ ਸਕੂਲ ਪੜ੍ਹਨ ਗਈਆਂ ਸਨ ਪਰ ਉਹ ਸਕੂਲ ‘ਚੋਂ ਅਚਾਨਕ ਭੇਤਭਰੀ ਹਾਲਤ ‘ਚ ਗਾਇਬ ਹੋ ਗਈਆਂ ਹਨ।ਇਸ ਘਟਨਾ ਤੋਂ ਬਾਅਦ ਸਕੂਲ ‘ਚ ਹਫੜਾ-ਤਫੜੀ ਮੱਚ ਗਈ ਹੈ।ਇਹ ਦੋਵੇਂ ਲੜਕੀਆਂ ਨਾਬਾਲਗ ਹਨ ਅਤੇ ਇਨ੍ਹਾਂ ਦੀ ਉਮਰ 16 ਸਾਲ ਦੇ ਕਰੀਬ ਹੈ।

ਮਿਲੀ ਜਾਣਕਾਰੀ ਅਨੁਸਾਰ ਦੋਵੇਂ ਵਿਦਿਆਰਥਣਾਂ ਦੋ ਮੁੰਡਿਆਂ ਨਾਲ ਗੱਡੀ ਵਿੱਚ ਬੈਠ ਕੇ ਫ਼ਰਾਰ ਹੋ ਗਈਆਂ ਹਨ।ਉਹ ਦੋਵੇਂ ਮੁੰਡੇ ਸਕੂਲ ਵਿੱਚ ਨਹੀਂ ਪੜਦੇ ਅਤੇ ਬਾਹਰਲੇ ਦੱਸੇ ਜਾ ਰਹੇ ਹਨ।ਇਸ ਤੋਂ ਬਾਅਦ ਸਕੂਲ ਦੇ ਸਟਾਫ਼ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।ਇਹ ਸਾਰੀ ਘਟਨਾ ਸਕੂਲ ਅੱਗੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਹੈ ਕਿ ਇਹ ਦੋਵੇਂ ਲੜਕੀਆਂ ਸਵੇਰੇ 8 ਵਜੇ ਤੋਂ ਪਹਿਲਾਂ ਸਕੂਲ ਆਈਆਂ ਸਨ ਪਰ ਉਸਤੋਂ ਬਾਅਦ ਬੈਗ ਰੱਖ ਕੇ ਤਬੀਅਤ ਠੀਕ ਨਾ ਹੋਣ ਦਾ ਬਹਾਨਾ ਲੈ ਕੇ ਚਲੀਆਂ ਗਈਆਂ ਹਨ।ਇਸ ਦੇ ਲਈ ਸਕੂਲ ਦੇ ਪ੍ਰਿੰਸੀਪਲ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ।

error: Content is protected !!