ਜਹਾਜ਼ ਦੇ ਟਾਇਲਟ ‘ਚ ਪਾਇਲਟਾਂ ਨੇ ਕੀਤੀ ਇਹ ਚੀਜ ਫਿੱਟ
ਵਾਸ਼ਿੰਗਟਨ: ਅਮਰੀਕਾ ਵਿੱਚ ਸਾਉਥ-ਵੈਸਟ ਏਅਰਲਾਈਨ ਦੇ ਪਾਇਲਟਾਂ ਦੀ ਇੱਕ ਅਜੀਬ ਕਰਤੂਤ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾਓਗੇ। ਜਹਾਜ਼ ਦੇ ਪਾਇਲਟਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਟਾਇਲਟ ਵਿੱਚ ਕੈਮਰਾ ਲਗਾ ਦਿੱਤਾ ਤੇ ਕਥਿਤ ਤੌਰ ‘ਤੇ ਉਹ ਇਸ ਦੀ ਲਾਇਵ ਸਟਰੀਮਿੰਗ ਵੇਖ ਰਹੇ ਸਨ। ਏਅਰਲਾਈਨਸ ਦੀ ਇੱਕ ਮਹਿਲਾ ਪਾਇਲਟ ਨੇ ਹੀ ਆਪਣੇ ਦੋ ਹੋਰ ਸਾਥੀ ਪਾਇਲਟਾਂ ‘ਤੇ ਇਹ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਜਹਾਜ਼ ਦੇ ਟਾਇਲਟ ਵਿੱਚ ਕੈਮਰਾ ਲੁਕਾਇਆ ਹੋਇਆ ਸੀ ਤੇ ਉਹ ਕਾਕਪਿਟ ਤੋਂ ਵਿੰਡਸ਼ੀਲਡ ‘ਤੇ ਲੱਗੇ ਆਈਪੈਡ ਵਿੱਚ ਇਸ ਦੀ ਲਾਈਵ ਸਟਰੀਮਿੰਗ ਦੇਖ ਰਹੇ ਸਨ। ਸਾਥੀ ਪਾਇਲਟ ਨੇ ਦੋਵੇਂ ਦੋਸ਼ੀਆਂ ‘ਤੇ ਦਰਜ ਕਰਵਾਇਆ ਹੈ। ਜਾਣਕਾਰੀ ਮੁਤਾਬਕ ਇਹ ਪਿਛਲੇ ਸਾਲ ਐਰੀਜ਼ੋਨਾ ਸਟੇਟ ਕੋਰਟ ਵਿੱਚ ਗਿਆ ਸੀ ਹੁਣ ਇਸ ਨੂੰ ਫੈਡਰਲ ਕੋਰਟ ‘ਚ ਟਰਾਂਸਫਰ ਕਰ ਦਿੱਤਾ ਗਿਆ ਹੈ।
ਸਾਊਥ ਵੈਸਟ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਏਅਰਲਾਈਨ ਜਹਾਜ਼ ਦੀ ਟਾਇਲਟ ਵਿੱਚ ਕੈਮਰੇ ਨਹੀਂ ਲਗਾਉਂਦੀ ਹੈ ਅਤੇ ਕਿਹਾ ਕਿ 2017 ਦੀ ਮਜ਼ਾਕ ਦੀ ਗਲਤ ਕੋਸ਼ਿਸ਼ ਸੀ। ਅਨੁਸਾਰ ਫਲਾਈਟ ਅਟੈਂਡੇਂਟ ਰੇਨੀ ਨੇ ਦੋਸ਼ ਲਗਾਇਆ ਕਿ ਉਸਨੇ ਪਲੇਨ ਦੇ ਫਾਰਵਰਡ ਲੈਵਰੇਟ ਤੋਂ iPad ਵਿੱਚ ਦਿਖਾਏ ਜਾ ਰਹੀ ਇੱਕ ਵੀਡੀਓ ਨੂੰ ਉਸ ਵੇਲੇ ਵੇਖਿਆ ਜਦੋਂ ਉਹ ਫਲਾਈਟ 1088 ਦੀ ਕਾਕਪਿਟ ਵਿੱਚ ਗਈ।
ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਥੀ-ਪਾਇਲਟ ਰਿਆਨ ਰਸੇਲ ਨੇ ਸਵੀਕਾਰ ਕੀਤਾ ਕਿ ਆਈਪੈਡ ਤੋਂ ਟਾਇਲਟ ‘ਚ ਲਗਾਏ ਗਏ ਇੱਕ ਕੈਮਰੇ ਤੋਂ ਵੀਡੀਓ ਲਾਇਵ ਸਟਰੀਮ ਹੋ ਰਿਹਾ ਸੀ ਪਰ ਉਸ ਨੇ ਰੇਨੀ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੈਮਰੇ ਸਾਊਥ-ਵੈਸਟ ਦੇ ਬੋਇੰਗ 737-800 ਜਹਾਜ਼ਾਂ ਵਿੱਚ ਗੁਪਤ ਸੁਰੱਖਿਆ ਉਪਾਅ ਦੇ ਤਹਿਤ ਲਗਾਏ ਗਏ ਸਨ।
ਇਹ ਮੁਕੱਦਮਾ ਰੇਨੀ ਅਤੇ ਉਨ੍ਹਾਂ ਦੇ ਪਤੀ ਡੇਵਿਡ ਵਲੋਂ ਅਕਤੂਬਰ 2018 ਵਿੱਚ ਐਰਿਜ਼ੋਨਾ ਦੀ ਇੱਕ ਅਦਾਲਤ ਵਿੱਚ ਦਰਜ ਕੀਤਾ ਗਿਆ ਸੀ । ਅਗਸਤ ਦੇ ਅੰਤ ਵਿੱਚ ਇਸਨੂੰ ਫੀਨਿਕਸ ਵਿੱਚ ਸਮੂਹ ਅਦਾਲਤ ਵਿੱਚ ਭੇਜ ਦਿੱਤਾ ਗਿਆ। ਰੇਨੀ ਨੇ ਕਿਹਾ ਕਿ ਏਅਰਲਾਈਨ ਨੇ ਲਾਈਵ ਸਟਰੀਮਿੰਗ ਕਰ ਔਰਤਾਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ ਇਸ ਲਈ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
