Home / Viral / ਵੱਡੀ ਖਬਰ ਆਖੀਰ ਬੋਰਵੈੱਲ ਚੋਂ ਬਾਹਰ ਕੱਢਿਆ ਮਾਸੂਮ ਬੱਚਾ “ਜਿਸ ਬੋਰਵੈਲ ਵਿਚ ਫਸਿਆ ਸੀ ਫਤਿਹਵੀਰ ਉਸੇ ਵਿੱਚੋ ਕੱਢਿਆ ਬਾਹਰ !

ਵੱਡੀ ਖਬਰ ਆਖੀਰ ਬੋਰਵੈੱਲ ਚੋਂ ਬਾਹਰ ਕੱਢਿਆ ਮਾਸੂਮ ਬੱਚਾ “ਜਿਸ ਬੋਰਵੈਲ ਵਿਚ ਫਸਿਆ ਸੀ ਫਤਿਹਵੀਰ ਉਸੇ ਵਿੱਚੋ ਕੱਢਿਆ ਬਾਹਰ !

ਪਿਛਲੇ ਵੀਰਵਾਰ ਤੋਂ ਬੋਰਵੈੱਲ ‘ਚ ਫਸੇ ਫਤਿਹਵੀਰ ਨੂੰ ਕੱਢ ਲਿਆ ਗਿਆ ਹੈ। ਫਤਿਹਵੀਰ ਬੀਤੇ ਵੀਰਵਾਰ ਖੇਡਦੇ ਸਮੇਂ ਇਕ ਬੰਦ ਪਏ ਬੋਰਵੈੱਲ ‘ਚ ਡਿੱਗ ਗਿਆ ਸੀ। ਇਹ ਬੋਰਵੈੱਲ 150 ਫੁੱਟ ਡੁੰਘਾ ਦੱਸਿਆ ਜਾ ਰਿਹਾ ਹੈ, ਜਿਸ ‘ਚ ਫਤਿਹਵੀਰ 120 ਫੁੱਟ ਦੀ ਡੁੰਘਾਈ ‘ਚ ਫਸਿਆ ਹੋਇਆ ਸੀ। ਫਤਿਹਵੀਰ ਨੂੰ ਬਚਾਉਣ ਲਈ ਵੀਰਵਾਰ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਰੇਸਕਿਊ ਆਪਰੇਸ਼ਨ ‘ਚ ਲੱਗੀ ਐੱਨ.ਡੀ.ਆਰ.ਐੱਫ. ਦੀ ਟੀਮ ਵਲੋਂ ਕੁਝ ਕਦਮ ਪਿੱਛੇ ਕਰ ਲਏ ਜਾਣ ‘ਤੇ ਮੌਕੇ ‘ਤੇ ਫੌਜ ਨੂੰ ਸੱਦਿਆ ਗਿਆ ਸੀ ਪਰ ਐੱਨ.ਡੀ.ਆਰ.ਐੱਫ. ਵਲੋਂ ਹੀ ਫਤਿਹਵੀਰ ਨੂੰ ਬੋਰਵੈੱਲ ‘ਚ ਕੱਢ ਲਿਆ ਗਿਆ।

ਮੀਡੀਆ ਰਿਪੋਰਟਾਂ ਅਨੁਸਾਰ ਸਵੇਰ ਤਕ ਐੱਨ ਡੀ. ਆਰ. ਐੱਫ.ਆਰਜੀ ਬੋਰ ‘ਚੋਂ ਬੱਚੇ ਨੂੰ ਲੱਭਣ ਵਿਚ ਨਾਕਾਮ ਰਹੀ ਤੇ ਬੱਚੇ ਨੂੰ ਆਖਰ ਉਸੇ ਬੋਰਵੈੱਲ ‘ਚੋਂ ਰੱਸੀ ਰਾਹੀਂ ਬਾਹਰ ਲਿਆਂਦਾ ਗਿਆ, ਜਿਸ ਬੋਰਵੈੱਲ ਵਿਚ ਫਤਿਹ ਡਿੱਗਾ ਸੀ। ਪ੍ਰਸ਼ਾਸਨ ਵਲੋਂ ਫਤਿਹ ਨੂੰ ਬਚਾਉਣ ਲਈ ਪਹਿਲੇ ਦਿਨ ਬੋਰਵੈੱਲ ਵਿਚ ਜੋ ਰੱਸੀ ਬੋਰਵੈੱਲ ਵਿਚ ਲਟਕਾ ਕੇ ਬੱਚਾ ਖਿਚਣ ਦੀ ਕੋਸ਼ੀਸ਼ ਕੀਤੀ ਗਈ ਸੀ, ਅੱਜ ਆਖਰ ਉਸੇ ਰੱਸੀ ਨੂੰ ਬਾਹਰ ਖਿੱਚ ਕੇ ਫਤਿਹ ਨੂੰ ਬਾਹਰ ਕੱਢ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਜਿਸ ਨੂੰ ਤੁਰੰਤ ਐਬੁਲੈਂਸ ਰਾਹੀਂ ਹਸਪਤਾਲ ਲਿਆਂਦਾ ਜਾ ਰਿਹਾ ਹੈ।ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਵੀਰਵਾਰ ਦੀ ਸ਼ਾਮ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ 2 ਸਾਲਾ ਮਾਸੂਮ ਫਤਿਹਵੀਰ ਤਕਰੀਬਨ 140-150 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਾ। ਜਿਸ ਤੋਂ ਬਾਅਦ ਮਾਸੂਮ ਨੂੰ ਬਾਹਰ ਕੱਢਣ ਲਈ ਪਿੰਡ ਵਾਸੀਆਂ ਵੱਲੋਂ ਸੰਭਵ ਕੋਸ਼ਿਸ਼ਾਂ ਕੀਤੀਆਂ ਗਈਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਦੂਜੇ ਰਾਤੀ 9 ਵਜੇ ਤੋਂ ਬਾਅਦ ਸੀਸੀਟੀਵੀ ਕੈਮਰੇ ਰਾਹੀਂ ਫਤਹਿਵੀਰ ਦੀ ਤਸਵੀਰ ਸਾਹਮਣੇ ਆਈ ਹੈ ਫਤਿਹਵੀਰ ਦੇ ਘਰ ਵਾਹਿਗੁਰੂ ਦਾ ਲਗਾਤਾਰ ਜਾਪ ਹੋ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਫਤਿਹਵੀਰ ਲਈ ਸਾਰਾ ਪੰਜਾਬ ਦੁਆ ਕਰ ਰਿਹਾ ਹੈ।

error: Content is protected !!