ਅਮਰੀਕਾ ਸਰਕਾਰ ਨੇ ਭਾਰਤ ਦੀ ਨਵੀਂ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ ਬੀਤੇ ਦਿਨੀਂ ਹੀ ਲੋਕ ਸਭਾ ਚੋਣਾਂ ਵਿਚ ਮੋਦੀ ਦੀ ਜਿੱਤ ਤੋਂ ਬਾਅਦ ਦੂਸਰੀ ਵਾਰ PM ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ । ਜਾਣਕਾਰੀ ਅਨੁਸਾਰ ਜਿਸਦੇ ਬਾਅਦ ਅਮਰੀਕਾ ਵੱਲੋਂ ਭਾਰਤ ਨੂੰ ਝਟਕਾ ਦਿੱਤਾ ਗਿਆ ਹੈ । ਤੁਹਾਨੂੰ ਦੱਸ ਦੇਈਏ ਕਿ ਜਿਸ ਵਿੱਚ ਅਮਰੀਕਾ ਨੇ ਭਾਰਤ ਨੂੰ ਦਿੱਤਾ ਹੋਇਆ ਤਰਜੀਹੀ ਵਪਾਰ ਵਿਵਸਥਾ(Generalized System of Preferences) ਵਾਲੇ ਦੇਸ਼ ਦਾ ਦਰਜਾ ਖਤਮ ਕਰ ਦਿੱਤਾ ਗਿਆ ਹੈ । ਇਸ ਸਭ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਲੋਂ ਜਾਣਕਾਰੀ ਦਿੱਤੀ ਗਈ । ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਅਮਰੀਕਾ ਨਾਲ ਬਹੁਤ ਹੀ ਵਧੀਆ ਸਬੰਧ ਹਨ । ਜਾਣਕਾਰੀ ਅਨੁਸਾਰ ਜਿਸਦੇ ਬਾਵਜੂਦ ਟਰੰਪ ਅਮਰੀਕਾ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਜੋ ਕਿ ਭਾਰਤ ਸਰਕਾਰ ਨੂੰ ਹੁਣ ਤੱਕ ਦਾ ਅਮਰੀਕਾ ਵੱਲੋਂ ਵੱਡਾ ਝਟਕਾ ਹੈ । ਇਸ ਮਾਮਲੇ ਵਿੱਚ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਰਚ ਤੋਂ ਹੀ ਇਸ ਮੁੱਦੇ ‘ਤੇ ਚਰਚਾ ਸ਼ੁਰੂ ਹੋ ਗਈ ਸੀ, ਕਿਉਂਕਿ ਭਾਰਤ ਆਪਣੇ ਬਜ਼ਾਰਾਂ ਤੱਕ ਅਮਰੀਕਾ ਨੂੰ ਉਚਿਤ ਅਤੇ ਤਰਕਸੰਗਤ ਪਹੁੰਚ ਉਪਲੱਬਧ ਕਰਵਾਉਣ ਵਿੱਚ ਅਸਫਲ ਰਿਹਾ ਹੈ ।

ਮੀਡੀਆ ਰਿਪੋਰਟਾਂ ਅਨੁਸਾਰ ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਨੇ ਮਾਰਚ ਵਿੱਚ ਹੀ ਤੈਅ ਕਰ ਲਿਆ ਸੀ ਕਿ ਅਮਰੀਕਾ ਭਾਰਤ ਨਾਲ ਤਰਜੀਹੀ ਵਪਾਰ ਵਿਵਸਥਾ ਖਤਮ ਕਰ ਦਵੇਗਾ ਦੂਜੇ ਪਾਸੇ ਅਮਰੀਕਾ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਭਾਰਤ ਤੋਂ ਹੋਣ ਵਾਲੇ ਨਿਰਯਾਤ ‘ਤੇ ਵੀ ਕੋਈ ਖਾਸ ਫਰਕ ਨਹੀਂ ਪਵੇਗਾ । ਇੱਥੇ ਇਹ ਵੀ ਦੱਸਣਯੋਗ ਹੈ ਕਿ ਤੁਹਾਨੂੰ ਦੱਸ ਦੇਈਏ ਕਿ ਅਮਰੀਕਾ, ਚੀਨ ਅਤੇ ਹੋਰ ਦੇਸ਼ਾਂ ਤੇ ਅਣਉਚਿਤ ਵਪਾਰ ਪ੍ਰਬੰਧਾਂ ਨੂੰ ਅਪਨਾਉਣ ਦਾ ਦੋਸ਼ ਲਗਦਾ ਰਿਹਾ ਹੈ । ਮਿਲੀ ਜਾਣਕਾਰੀ ਅਨੁਸਾਰ ਜਿਸਦੇ ਬਾਅਦ ਹੁਣ ਭਾਰਤ ਅਤੇ ਤੁਰਕੀ ਤੋਂ ਤਰਜੀਹੀ ਵਿਵਸਥਾ ਦਾ ਵਾਪਸ ਲਿਆ ਜਾਣਾ ਇਨ੍ਹਾਂ ਮੁੱਦਿਆਂ ਵਿੱਚ ਅਗਲਾ ਕਦਮ ਹੈ ।

ਜਾਣਕਾਰੀ ਅਨੁਸਾਰ ਟਰੰਪ ਵੱਲੋਂ ਅਮਰੀਕਾ ਦੇ ਵਪਾਰ ਘਾਟੇ ਨੂੰ ਘੱਟ ਕਰਨ ਦੀ ਕੋਸ਼ਿਸ਼ ਲਈ ਭਾਰਤ ਵਿੱਚ ਲੱਗਣ ਵਾਲੀ ਉੱਚੀ ਕਸਟਮ ਡਿਊਟੀ ਦਾ ਵੀ ਕਈ ਵਾਰ ਜ਼ਿਕਰ ਕੀਤਾ ਜਾ ਚੁੱਕਿਆ ਹੈ । ਇੱਕ ਜਾਰੀ ਹੋਈ ਰਿਪੋਰਟ ਦੇ ਮੁਤਾਬਿਕ ਭਾਰਤ ਨੇ ਇਸ ਸਾਲ ਅਮਰੀਕਾ ਨੂੰ ਬਿਨਾਂ ਕਿਸੇ ਕਸਟਮ ਡਿਊਟੀ ਤੋਂ 5.7 ਅਰਬ ਰੁਪਏ ਦੇ ਸਮਾਨ ਦਾ ਨਿਰਯਾਤ ਕੀਤਾ ਸੀ । ਤੁਹਾਨੂੰ ਦੱਸ ਦੇਈਏ ਕਿ ਤੁਰਕੀ 1.7 ਅਰਬ ਡਾਲਰ ਦੇ ਨਿਰਯਾਤ ਨਾਲ ਇਸ ਮਾਮਲੇ ਵਿਚ 5ਵੇਂ ਸਥਾਨ ‘ਤੇ ਰਿਹਾ ਸੀ । ਅਪ੍ਰੈਲ , 2018 ਵਿੱਚ ਅਮਰੀਕੀ ਸਰਕਾਰ ਵੱਲੋਂ ਭਾਰਤ ਦੇ ਜੀ.ਐਸ.ਪੀ. ਦਰਜੇ ਦੀ ਸਮੀਖਿਆ ਸ਼ੁਰੂ ਕੀਤੀ ਗਈ ਸੀ । ਜਿਸ ਵਿੱਚ ਕਿਹਾ ਗਿਆ ਕਿ ਭਾਰਤ ਨੇ ਕਈ ਵਪਾਰ ਪਾਬੰਦੀਆਂ ਲਾਗੂ ਕੀਤੀਆਂ, ਜਿਸ ਕਾਰਨ ਅਮਰੀਕਾ ਦੇ ਵਪਾਰ ‘ਤੇ ਨਕਾਰਾਤਮਕ ਅਸਰ ਪਿਆ ਹੈ । ਇਹ ਤੇ ਹੁਣ ਦੇਖਣ ਵਾਲਾ ਹੀ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਕਿਸ ਤਰ੍ਹਾਂ ਰਹਿੰਦੇ ਹਨ।