Home / Viral / ਵੇਰਕਾ ਦੁੱਧ ਨੇ ਦੁੱਧ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੀ ਜੇਬ ਤੇ ਪਾਇਆ ਇਕ ਹੋਰ ਭਾਰ- (ਜਾਣੋ)

ਵੇਰਕਾ ਦੁੱਧ ਨੇ ਦੁੱਧ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੀ ਜੇਬ ਤੇ ਪਾਇਆ ਇਕ ਹੋਰ ਭਾਰ- (ਜਾਣੋ)

ਸਾਡੇ ਦੇਸ਼ ਵਿੱਚ ਮਹਿੰਗਾਈ ਦਿਨੋਂ-ਦਿਨ ਵੱਧ ਰਹੀ ਹੈ ।ਜਿਸ ਕਰਕੇ ਮਾਰਕੀਟ ਚੀਜ਼ਾਂ ਦੇ ਰੇਟ ਲਗਾਤਾਰ ਸੱਤਵੇਂ ਅਸਮਾਨ ਤੇ ਪਹੁੰਚ ਰਹੇ ਹਨ ਹੁਣ ਆਪਾ ਗੱਲ ਕਰਦੇ ਹਾਂ ਹਰੇਕ ਘਰ ਵਰਤਿਆ ਜਾਣ ਵਾਲਾ ਦੁੱਧ ਜਿਸ ਬਾਰੇ ਨਵੀਂ ਜਾਣਕਾਰੀ ਅਨੁਸਾਰ ਦੁੱਧ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕੀਤਾ ਜਾ ਰਹੇ ਹਨ । ਹੁਣ ਪੰਜਾਬ ਮਿਲਕਫੈੱਡ ਵਲੋਂ ਦੁੱਧ ਉਤਪਾਦਕ ਕਿਸਾਨਾਂ ਤੋਂ ਖਰੀਦੇ ਜਾਂਦੇ ਦੁੱਧ ਦੀਆਂ ਕੀਮਤਾਂ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਗਿਆ ਹੈ । ਇਹ ਵਾਧਾ 11 ਜੂਨ ਤੋਂ ਲਾਗੂ ਕੀਤਾ ਗਿਆ ਹੈ । ਇਸ ਬਾਰੇ ਮੀਡੀਆ ਨਾਲ ਜਾਣਕਾਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਿਲਕਫੈੱਡ ਦੇ ਅਧਿਕਾਰੀਆਂ ਨਾਲ ਇੱਕ ਪ੍ਰੈੱਸ ਬਿਆਨ ਰਾਹੀਂ ਦਿੱਤੀ ।

ਤੁਹਾਨੂੰ ਦੱਸ ਦੇਈਏ ਕਿ ਇਸ ਸਬੰਧੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਵਾਧੇ ਦਾ ਮੁੱਖ ਕਾਰਨ ਪਸ਼ੂ ਖੁਰਾਕ ਅਤੇ ਚਾਰੇ ਦੀਆਂ ਕੀਮਤਾਂ ਵਿੱਚ ਹੋਣ ਵਾਲਾ ਵਾਧਾ ਹੈ ਜਿਸ ਦੇ ਕਾਰਨ ਦੁੱਧ ਉਤਪਾਦਕਾਂ ਦੇ ਵਧੇ ਖਰਚੇ ਕਾਰਨ ਉਨ੍ਹਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵੇਰਕਾ ਨੇ ਪਹਿਲਾਂ ਵੀ 21 ਅਪ੍ਰੈਲ ਨੂੰ 10 ਰੁਪਏ ਤੋਂ 20 ਰੁਪਏ ਤੱਕ ਦੀਆਂ ਕੀਮਤਾਂ ਅਤੇ 21 ਮਈ ਨੂੰ 20 ਰੁਪਏ ਪ੍ਰਤੀ ਕਿਲੋ ਫੈਟ ਦੇ ਹਿਸਾਬ ਨਾਲ ਰੇਟ ਵਧਾਏ ਸਨ । ਇਸ ਮੀਟਿੰਗ ਵਿੱਚ ਮਿਲਕਫੈੱਡ ਦੇ ਪ੍ਰਬੰਧ ਨਿਰਦੇਸ਼ਕ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਵੱਲੋਂ ਹਮੇਸ਼ਾ ਹੀ ਆਪਣੇ ਦੁੱਧ ਉਤਪਾਦਕਾਂ ਨੂੰ ਸਹੀ ਕੀਮਤਾਂ ‘ਤੇ ਦੁੱਧ ਮੁਹਈਆ ਕਰਵਾਇਆ ਜਾਂਦਾ ਹੈ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ Amul ਦੀ ਕੰਪਨੀ ਵੱਲੋਂ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।

ਜਿਸ ਵਿੱਚ ਕੰਪਨੀ ਵਲੋਂ ਇੱਕ ਦਿੱਤੇ ਗਏ ਬਿਆਨ ਵਿੱਚ ਦੱਸਿਆ ਗਿਆ ਸੀ ਕਿ 21 ਮਈ ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਤੱਕ ਵਾਧਾ ਕੀਤਾ ਗਿਆ ਹੈ । ਕੰਪਨੀ ਨੇ ਇਹ ਫ਼ੈਸਲਾ ਦੁੱਧ ਦੇ ਉਤਪਾਦਨ ਦੀ ਲਾਗਤ ਨੂੰ ਦੇਖਦੇ ਹੋਏ ਲਿਆ ਗਿਆ ਸੀ । ਇਸ ਮਾਮਲੇ ਵਿੱਚ ਕੰਪਨੀ ਦਾ ਕਹਿਣਾ ਹੈ ਕਿ ਸਾਲ 2017 ਤੋਂ ਬਾਅਦ ਕੰਪਨੀ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ । ਮੀਡੀਆ ਜਾਣਕਾਰੀ ਅਨੁਸਾਰ ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਸਹੂਲਤ ਲਈ Amul ਵੱਲੋਂ ਦੁੱਧ ਦਾ ਖਰੀਦ ਮੁੱਲ 10 ਰੁਪਏ ਤੱਕ ਵਧਾ ਦਿੱਤਾ ਗਿਆ ਸੀ, ਜਿਸ ਨਾਲ ਇਸ ਕੰਪਨੀ ਨਾਲ ਜੁੜੀਆਂ 1200 ਦੁੱਧ ਐਸੋਸੀਏਸ਼ਨਾਂ ਨੂੰ ਇਸਦਾ ਫਾਇਦਾ ਮਿਲਿਆ ਸੀ । ਜਿਸ ਕਰਕੇ ਦੁੱਧ ਉਤਪਾਦਨ ਵਪਾਰ ਕਰਨ ਵਾਲੇ ਲੋਕਾਂ ਨੂੰ ਫਾਇਦਾ ਮਿਲੇਗਾ।

error: Content is protected !!