ਧੀ ਦੇ ਖਾਤੇ ਚ ਪਾਏ ਲੱਖਾਂ ਰੁਪਏ ਪਹੁੰਚੀ ਬੈਂਕ ਤਾਂ ਪੈਰਾਂ ਹੇਠੋਂ ਨਿਕਲੀ ਜਮੀਨ
ਮਾਨਸਾ ਦੇ ਪਿੰਡ ਕਾਨਗੜ੍ਹ ਦੇ ਹਰਪਾਲ ਸਿੰਘ ਦੀ ਬੇਟੀ ਗੁਰਪ੍ਰੀਤ ਕੌਰ ਨਾਲ 6 ਲੱਖ ਰੁਪਏ ਦੀ ਠੱ-ਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੇ ਬੈਂਕ ਖਾਤੇ ਵਿੱਚੋਂ ਕਿਸੇ ਨੇ 15 ਦਿਨਾਂ ਵਿੱਚ 6 ਲੱਖ ਰੁਪਏ ਉਡਾ ਦਿੱਤੇ। ਜਦੋਂ ਉਹ ਬੈਂਕ ਵਿੱਚ ਗਈ ਤਾਂ ਪਤਾ ਲੱਗਾ ਕਿ ਉਸ ਦੇ ਸਾਰੇ ਪੈਸੇ ਗਾਇਬ ਹੋ ਚੁੱਕੇ ਹਨ। ਜੋ ਕਿ ਉਸ ਦੇ ਪਿਤਾ ਨੇ ਆੜ੍ਹਤੀ ਤੋਂ ਲੈ ਕੇ ਆਪਣੀ ਲੜਕੀ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਏ ਸਨ। ਉਨ੍ਹਾਂ ਨੇ ਇਸ ਦੀ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਹੈ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਜਦ ਕਿ ਗੁਰਪ੍ਰੀਤ ਕੌਰ ਨੇ ਜਲਦੀ ਦੋ-ਸ਼ੀ-ਆਂ ਨੂੰ ਫੜ ਕੇ ਉਨ੍ਹਾਂ ਤੋਂ ਆਪਣੀ ਰਕਮ ਮੁੜਵਾਉਣ ਦੀ ਮੰਗ ਕੀਤੀ ਹੈ।
ਗੁਰਪ੍ਰੀਤ ਕੌਰ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਹਰਪਾਲ ਸਿੰਘ ਨੇ ਆੜ੍ਹਤੀ ਤੋਂ ਉਧਾਰ ਲੈ ਕੇ 28 ਅਗਸਤ 2019 ਨੂੰ ਉਸ ਦੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਖਾਤੇ ਵਿੱਚ 6 ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਜਦੋਂ ਉਹ 17 ਅਕਤੂਬਰ ਨੂੰ ਬੈਂਕ ਗਏ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ਵਿੱਚੋਂ 6 ਲੱਖ ਰੁਪਏ ਨਿਕਲ ਚੁੱਕੇ ਹਨ। ਗੁਰਪ੍ਰੀਤ ਕੌਰ ਅਨੁਸਾਰ ਬੈਂਕ ਵਾਲਿਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿਚ ਕੁਝ ਨਹੀਂ ਕਰ ਸਕਦੇ। ਉਨ੍ਹਾਂ ਨੇ ਇੰਨਾ ਹੀ ਦੱਸਿਆ ਹੈ ਕਿ ਇਹ ਰਕਮ ਐੱਸ.ਬੀ.ਆਈ. ਅਤੇ ਐਕਸਿਜ਼ ਬੈਂਕ ਰਾਹੀਂ ਕਢਵਾਈ ਗਈ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ 3 ਸਤੰਬਰ 2019 ਤੋਂ 18 ਸਤੰਬਰ 2019 ਤੱਕ 15 ਦਿਨਾਂ ਵਿੱਚ ਇਹ ਰਕਮ ਉਡਾ ਦਿੱਤੀ ਗਈ।
ਗੁਰਪ੍ਰੀਤ ਦਾ ਕਹਿਣਾ ਹੈ ਕਿ ਖਾਤੇ ਵਿੱਚੋਂ ਪੈਸੇ ਨਿਕਲਣ ਬਾਰੇ ਉਨ੍ਹਾਂ ਨੂੰ ਕੋਈ ਮੈਸੇਜ ਵੀ ਨਹੀਂ ਆਇਆ। ਇਸ ਤੋਂ ਬਿਨਾਂ ਉਨ੍ਹਾਂ ਨੇ ਬੈਂਕ ਕੋਲ ਮੇਲ ਆਈ.ਡੀ. ਵੀ ਰਜਿਸਟਰਡ ਕਰਵਾਈ ਹੋਈ ਹੈ। ਉਨ੍ਹਾਂ ਨੂੰ ਕੋਈ ਮੇਲ ਵੀ ਨਹੀਂ ਮਿਲੀ। ਉਨ੍ਹਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਹੈ। ਮਾਮਲਾ ਦਰਜ ਹੋ ਗਿਆ ਹੈ। ਉਹ ਸੀਨੀਅਰ ਪੁਲਿਸ ਅਧਿਕਾਰੀ ਨੂੰ ਵੀ ਮਿਲ ਚੁੱਕੇ ਹਨ। ਪਰ ਹੁਣ ਤੱਕ ਦੋ-ਸ਼ੀ ਫੜੇ ਨਹੀਂ ਗਏ। ਉਸ ਦਾ ਕਹਿਣਾ ਹੈ ਕਿ ਜਦੋਂ ਪ੍ਰਨੀਤ ਕੌਰ ਦੇ ਪੈਸੇ ਦੇ ਮਾਮਲੇ ਵਿੱਚ ਇੰਨੀ ਜਲਦੀ ਦੋ-ਸ਼ੀ ਫੜੇ ਜਾ ਸਕਦੇ ਹਨ ਤਾਂ ਉਸ ਦੇ ਮਾਮਲੇ ਵਿੱਚ ਦੇਰੀ ਕਿਉਂ ਹੋ ਰਹੀ ਹੈ। ਉਸ ਨੇ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਹੈ ਕਿ ਉਸ ਨੂੰ ਇ-ਨ-ਸਾ-ਫ ਦਿਵਾਇਆ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
