ਹੁਸ਼ਿਆਰਪੁਰ ਦੇ ਤਾਰਾਗੜ੍ਹ ਦੇ ਰਹਿਣ ਵਾਲੇ ਬਲਦੇਵ ਸਿੰਘ ਦੇ ਪੁੱਤਰ ਰਾਜਿੰਦਰ ਸਿੰਘ ਨੂੰ ਕੁਵੈਤ ਵਿੱਚ ਫਾਂ-ਸੀ ਦੀ ਸਜਾ ਸੁਣਾਈ ਗਈ ਹੈ। ਹਰਜਿੰਦਰ ਸਿੰਘ ਕੋਈ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ ਵਿੱਚ ਕੁਵੈਤ ਗਿਆ ਸੀ। ਉੱਥੇ ਉਸ ਕੋਲੋਂ ਇਤਰਾਜ਼ਯੋਗ ਪਦਾਰਥ ਬਰਾਮਦ ਹੋਣ ਕਾਰਨ ਉਸ ਨੂੰ ਅੱਠ ਮਹੀਨੇ ਪਹਿਲਾਂ ਫੜ ਲਿਆ ਗਿਆ ਸੀ ਅਤੇ ਉਸ ਤੇ ਕੇਸ ਚੱਲ ਰਿਹਾ ਸੀ। ਇਸ ਕੇਸ ਦਾ ਹੁਣ ਫ਼ੈਸਲਾ ਹੋ ਚੁੱਕਾ ਹੈ। ਅਦਾਲਤ ਨੇ ਉਸ ਨੂੰ ਫਾਂ-ਸੀ ਦੀ ਸਜ਼ਾ ਸੁਣਾਈ ਹੈ। ਹਰਜਿੰਦਰ ਸਿੰਘ ਨੇ ਇਸ ਦੀ ਸੂਚਨਾ ਫੋਨ ਤੇ ਆਪਣੇ ਪੰਜਾਬ ਰਹਿੰਦੇ ਪਰਿਵਾਰ ਨੂੰ ਦਿੱਤੀ ਹੈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਹਰਜਿੰਦਰ ਸਿੰਘ ਨੂੰ ਇਸ ਮਾਮਲੇ ਵਿੱਚੋਂ ਬਚਾ ਕੇ ਭਾਰਤ ਭੇਜਣ ਦੀ ਅਪੀਲ ਕੀਤੀ ਹੈ।
ਪਰਿਵਾਰ ਦੇ ਮੈਂਬਰਾਂ ਦੇ ਦੱਸਣ ਅਨੁਸਾਰ ਰਾਜਿੰਦਰ ਸਿੰਘ ਦੋ ਸਾਲ ਪਹਿਲਾਂ ਘਰ ਦੀ ਗਰੀ-ਬੀ ਨੂੰ ਦੇਖਦੇ ਹੋਏ ਪੈਸਾ ਕਮਾਉਣ ਲਈ ਕੁਵੈਤ ਚਲਾ ਗਿਆ ਸੀ। ਹਰਜਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਪੁੱਤਰ ਸਵੇਰੇ ਸਵੇਰੇ ਕੰਮ ਤੇ ਜਾਣ ਲਈ ਬੱਸ ਸਟੈਂਡ ਤੇ ਖੜ੍ਹਾ ਬੱਸ ਦੀ ਉਡੀਕ ਕਰ ਰਿਹਾ ਸੀ। ਉਸ ਦੇ ਹੋਰ ਸਾਥੀ ਵੀ ਉਸ ਸਮੇਂ ਉੱਥੇ ਖੜ੍ਹੇ ਸਨ। ਇੰਨੇ ਵਿਚ ਉੱਥੇ ਇਕ ਲੜਕਾ ਆਇਆ ਅਤੇ ਰਾਜਿੰਦਰ ਸਿੰਘ ਨੂੰ ਕਹਿਣ ਲੱਗਾ ਕਿ ਉਹ ਘਰ ਆਪਣਾ ਸਾਮਾਨ ਭੁੱਲ ਆਇਆ ਹੈ। ਇਸ ਲਈ ਉਹ ਉਸ ਦਾ ਬੈਗ ਫੜ ਲਵੇ ਉਹ ਹੁਣ ਹੀ ਵਾਪਿਸ ਆ ਰਿਹਾ ਹੈ। ਰਾਜਿੰਦਰ ਸਿੰਘ ਨੂੰ ਬੈਗ ਫੜਾ ਕੇ ਉਹ ਚਲਾ ਗਿਆ ਅਤੇ ਉੱਥੇ ਪੁਲਸ ਆ ਗਈ। ਪੁਲਿਸ ਨੇ ਸਭ ਦੇ ਬੈਗਾਂ ਦੀ ਤਲਾ-ਸ਼ੀ ਲਈ। ਤਲਾ-ਸ਼ੀ ਦੌਰਾਨ ਉਸ ਦੇ ਬੈਗ ਵਿੱਚੋਂ ਇਤਰਾਜ਼ਯੋਗ ਅਮਲ ਵਾਲੇ ਪਦਾਰਥ ਮਿਲੇ।
ਜਿਸ ਕਾਰਨ ਪੁਲਿਸ ਨੇ ਉਸ ਨੂੰ ਫੜ ਲਿਆ। ਜਦ ਕਿ ਬੈਗ ਦਾ ਅਸਲੀ ਮਾਲਕ ਵਾਪਸ ਨਹੀਂ ਆਇਆ। ਰਾਜਿੰਦਰ ਸਿੰਘ ਨੂੰ ਪੁਲਿਸ ਨੇ 15 ਜਨਵਰੀ 2019 ਨੂੰ ਫੜਿਆ ਸੀ। ਰਾਜਿੰਦਰ ਸਿੰਘ ਦੀ ਭੈਣ ਇੰਦਰਜੀਤ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਹਰਜਿੰਦਰ ਸਿੰਘ ਨੇ ਫੋਨ ਤੇ ਦੱਸਿਆ ਹੈ ਕਿ ਉਸ ਨੂੰ ਇਹ ਸਜ਼ਾ ਸੁਣਾਈ ਗਈ ਹੈ। ਉਸ ਤੋਂ ਬਾਅਦ ਉਨ੍ਹਾਂ ਦਾ ਹਰਜਿੰਦਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕੰਮ ਦੀ ਤਲਾਸ਼ ਵਿੱਚ ਕੁਵੈਤ ਗਿਆ ਸੀ। ਉਹ ਉਸ ਨੇ ਘਰ ਕੋਈ ਪੈਸਾ ਵੀ ਨਹੀਂ ਭੇਜਿਆ। ਉਨ੍ਹਾਂ ਕੋਲ ਕੋਈ ਵਕੀਲ ਕਰਨ ਲਈ ਵੀ ਪੈਸੇ ਨਹੀਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਰਾਜਿੰਦਰ ਨੂੰ ਛੁਡਾ ਕੇ ਪੰਜਾਬ ਲਿਆਂਦਾ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
