Home / Informations / ਵਿਦੇਸ਼ਾਂ ਤੋਂ ਇੰਡੀਆ ਜਾਣ ਵਾਲਿਆਂ ਲਈ ਆਈ ਵੱਡੀ ਖਬਰ – ਮੋਦੀ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਵਿਦੇਸ਼ਾਂ ਤੋਂ ਇੰਡੀਆ ਜਾਣ ਵਾਲਿਆਂ ਲਈ ਆਈ ਵੱਡੀ ਖਬਰ – ਮੋਦੀ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਇੰਡੀਆ ਜਾਣ ਵਾਲਿਆਂ ਲਈ ਆਈ ਵੱਡੀ ਖਬਰ

ਭਾਰਤ ਸਰਕਾਰ ਦੇ ਓ।ਸੀ।ਆਈ। ਨਿਯਮਾਂ ਅਨੁਸਾਰ ਜੇਕਰ ਤੁਸੀਂ 20 ਸਾਲ ਤੋਂ ਥੱਲੇ ਅਤੇ 50 ਤੋਂ ਉਪਰ ਹੋਣ ਉਤੇ ਆਪਣਾ ਪਾਸਪੋਰਟ ਬਦਲੀ ਕਰਵਾਉਂਦੇ ਹੋ ਤਾਂ ਤੁਹਾਨੂੰ ਓ।ਸੀ।ਆਈ ਦੀ ਬੁੱਕਲੈਟ ਵੀ ਬਦਲੀ ਕਰਵਾਉਣ ਦੀ ਜਰੂਰਤ ਸੀ। ਇਹ ਨਿਯਮਾਂ ਪਹਿਲਾਂ ਨਰਮ ਚੱਲਿਆ ਆ ਰਿਹਾ ਸੀ ਪਰ ਕੁਝ ਮਹੀਨਿਆਂ ਤੋਂ ਬਹੁਤ ਸਖਤ ਕਰ ਦਿੱਤਾ ਗਿਆ ਸੀ ਜਿਸ ਦੇ ਚਲਦਿਆਂ ਬਹੁਤ ਸਾਰੇ ਲੋਕਾਂ ਨੂੰ ਏਅਰਪੋਰਟਾਂ ਤੋਂ ਵਾਪਿਸ ਮੁੜਨਾ ਪਿਆ। ਹੁਣ ਸਰਕਾਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਅਧਾਰ ਉਤੇ ਫੈਸਲਾ ਕੀਤਾ ਹੈ

ਕਿ ਇਸ ਨਿਯਮ ਦੇ ਅਮਲ ਵਿਚ 30 ਜੂਨ 2020 ਤੱਕ (ਲਗਪਗ 6 ਮਹੀਨਿਆਂ) ਤੱਕ ਢਿੱਲ ਦਿੱਤੀ ਹੈ। ਦੂਸਰੇ ਸ਼ਬਦਾਂ ਵਿਚ ਸਰਕਾਰ ਨੇ ਇਕ ਤਰ੍ਹਾਂ ਨਾਲ ਓ। ਸੀ।ਆਈ ਨੂੰ ਬਦਲੀ ਕਰਨ ਦਾ ਸਮਾਂ ਹੀ ਦਿੱਤਾ ਹੈ। ਜੇਕਰ ਕੋਈ ਪਹਿਲਾਂ ਤੋਂ ਨਿਰਧਾਰਤਨ ਟ੍ਰਿਪ ਅਨੁਸਾਰ ਜਾਣਾ ਚਾਹੁਦਾ ਹੋਵੇ ਤਾਂ ਉਹ ਅਜੇ ਵੀ ਜਾ ਸਕਦਾ ਹੈ ਉਸਨੂੰ ਏਅਰਪੋਰਟ ਤੋਂ ਵਾਪਿਸ ਨਹੀਂ ਮੋੜਿਆ ਜਾਵੇਗਾ।

ਇਸ ਗੱਲ ਦੀ ਪੁਸ਼ਟੀ ਵਲਿੰਗਟਨ ਦਫਤਰ ਤੋਂ ਇਸ ਪੱਤਰਕਾਰ ਵੱਲੋਂ ਕਰ ਲਈ ਗਈ ਹੈ। ਇਸ ਗੱਲ ਦਾ ਜਿਆਦਾ ਵਿਰੋਧ ਅਮਰੀਕਾ ਸਮੇਤ ਹੋਰ ਕਈ ਦੇਸ਼ਾਂ ਦੇ ਵਿਚ ਭਾਰਤੀਆਂ ਵੱਲੋਂ ਕੀਤਾ ਗਿਆ ਸੀ। ਕਈ ਲੋਕਾਂ ਨੂੰ ਸਿੰਗਾਪੁਰ ਅਤੇ ਡੁਬਈ ਤੱਕ ਅੱਧਾ ਸਫਰ ਕਰਨ ਬਾਅਦ ਵੀ ਮੁੜਨਾ ਪਿਆ ਸੀ। ਸਰਕਾਰ ਨੇ ਸਲਾਹ ਦਿੱਤੀ ਹੈ ਕਿ ਜੇਕਰ ਤੁਹਾਡੀ ਓ।ਸੀ।ਆਈ ਉਤੇ ਪੁਰਾਣਾ ਪਾਸਪਰੋਟ ਨੰਬਰ ਹੈ ਤਾਂ ਤੁਸੀਂ ਪੁਰਾਣਾ ਪਾਸਪੋਰਟ ਜਰੂਰ ਨਾਲ ਲੈ ਕੇ ਜਾਓ ਤਾਂ ਕਿ ਲੋੜ ਪੈਣ ਉਤੇ ਵਿਖਾਇਆ ਜਾ ਸਕੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!