ਲਾੜੀ ਖਿਲਾਫ਼ ਇਸ ਕਰਕੇ ਦਰਜ ਕਰਵਾਈ
ਨਵੀਂ ਦਿੱਲੀ : ਮੱਧਪ੍ਰਦੇਸ਼ ਦੇ ਭਿੰਡ ਜਿਲ੍ਹੇ ‘ਚ ਵਿਆਹ ਦੌਰਾਨ ਲਾੜੀ ਬਦਲਣ ਦਾ ਬਹੁਤ ਹੀ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ। ਲਾੜੇ ਅਤੇ ਉਸਦੇ ਪਰਿਵਾਰ ਨੇ ਪੁਲਿਸ ‘ਚ ਜਾ ਕੇ ਸ਼ਿਕਾਇਤ ਦਿੱਤੀ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਭਿੰਡ ਜਿਲ੍ਹੇ ਦੇ ਗੋਹਦ ਖੇਤਰ ਦਾ ਹੈ। ਪੁਲਿਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਗੋਹਦ ਵਿਕਾਸਖੰਡ ਖੇਤਰ ‘ਚ 16 ਜਨਵਰੀ ਨੂੰ ਇੱਕ ਵਿਆਹ ਹੋਇਆ ਸੀ।
ਇਸ ਵਿਆਹ ਤੋਂ ਬਾਅਦ ਲਾੜੇ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਜਿਹੜੀ ਕੁੜੀ ਵਿਆਹ ਤੋਂ ਪਹਿਲਾ ਦਿਖਾਈ ਗਈ ਸੀ, ਉਸਦੇ ਨਾਲ ਵਿਆਹ ਨਹੀਂ ਹੋਇਆ। ਵਿਆਹ ਦੌਰਾਨ ਜਦੋਂ ਇਸ ਗੱਲ ਨੂੰ ਚੁੱਕਿਆ ਗਿਆ ਤਾਂ ਲਾੜੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਮੇਕਅੱਪ ਦੇ ਕਾਰਨ ਲਾੜੀ ਦਾ ਚਿਹਰਾ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਗੋਹਦ ਥਾਣਾ ਪੁਲਿਸ ਨੇ ਲਾੜੇ ਦੇ ਪਿਤਾ ਦੀ ਸ਼ਿਕਾਇਤ ‘ਤੇ ਲਾੜੀ ਦੇ ਪਿਤਾ, ਸਾਥੀਆਂ ਸਮੇਤ ਉਸ ਕੁੜੀ ਨੂੰ ਆਰੋਪੀ ਬਣਾਇਆ ਹੈ।
ਜਿਸਨੂੰ ਵਿਆਹ ਤੋਂ ਪਹਿਲਾ ਪਸੰਦ ਕੀਤਾ ਗਿਆ ਸੀ ਪਰ ਉਸਦੇ ਨਾਲ ਵਿਆਹ ਨਹੀਂ ਹੋਇਆ। ਕੁੜੀ ਪਸੰਦ ਕਰਨ ਤੋਂ ਬਾਅਦ ਟਿੱਕੇ ਦੀ ਰਸਮ ਹੋਈ ਪਰ 16 ਜਨਵਰੀ ਨੂੰ ਜਦੋਂ ਵਿਆਹ ਹੋਇਆ ਤਾਂ ਕੁੜੀ ਬਦਲ ਦਿੱਤੀ ਗਈ। ਜਿਸ ਕੁੜੀ ਦੇ ਨਾਲ ਵਿਆਹ ਹੋਇਆ। ਉਹ ਕੱਲਕਤਾ ਨਿਵਾਸੀ ਦੱਸੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਵੱਖਰੇ ਪਹਿਲੂਆਂ ਨੂੰ ਧਿਆਨ ‘ਚ ਰੱਖਕੇ ਕਰ ਰਹੀ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
