Home / Informations / ਵਿਆਹ ਦੇ ਚਾਰ ਦਿਨ ਬਾਅਦ ਹੀ ਗਹਿਣੇ-ਗੱਟੇ ਲੈ ਕੇ ਇਸ ਤਰਾਂ ਤਿੱਤਰ ਹੋਈ ਦੁਲਹਨ

ਵਿਆਹ ਦੇ ਚਾਰ ਦਿਨ ਬਾਅਦ ਹੀ ਗਹਿਣੇ-ਗੱਟੇ ਲੈ ਕੇ ਇਸ ਤਰਾਂ ਤਿੱਤਰ ਹੋਈ ਦੁਲਹਨ

ਤਾਜਾ ਵੱਡੀ ਖਬਰ

ਬਦਾਊਂ— ਉੱਤਰ ਪ੍ਰਦੇਸ਼ ਦੇ ਬਦਾਊਂ ਦੇ ਦਾਤਾਗੰਜ ਕੋਤਵਾਲੀ ਖੇਤਰ ‘ਚ ਇਕ ਲਾੜੀ ਨੇ ਸਹੁਰੇ ਪਰਿਵਾਰ ਵਾਲਿਆਂ ਨੂੰ ਵਿਆਹ ਦੇ ਚਾਰ ਦਿਨ ਬਾਅਦ ਹੀ ਖਾਣੇ ‘ਚ ਨ ਸ਼ੀ ਲਾ ਪਦਾਰਥ ਖੁਆਇਆ ਅਤੇ ਘਰ ‘ਚ ਰੱਖੀ ਨਕਦੀ-ਗਹਿਣੇ ਲੁੱਟ ਕੇ ਫਰਾਰ ਹੋ ਗਈ। ਮਾਮਲਾ ਦਾਤਾਗੰਜ ਕੋਤਵਾਲੀ ਦੇ ਮੁਹੱਲਾ ਛੋਟਾਪਰਾ ਦਾ ਹੈ। ਚਾਰ ਦਿਨ ਪਹਿਲਾਂ 9 ਦਸੰਬਰ ਨੂੰ ਰਾਮਲੜੈਤੇ ਦੇ ਬੇਟੇ ਪ੍ਰਵੀਨ ਦਾ ਵਿਆਹ ਟਿੰਕੂ ਨਾਂ ਦੇ ਵਿਅਕਤੀ ਨੇ ਆਜਮਗੜ੍ਹ ਦੀ ਇਕ ਔਰਤ ਨਾਲ ਕਰਵਾਇਆ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਲਾੜੀ ਨੇ ਘਰ ਪੂੜੀ ਕਚੌੜੀ ਅਤੇ ਸਬਜ਼ੀ ਬਣਾਈ ਸੀ।

ਉਸੇ ‘ਚ ਉਸ ਨੇ ਕੋਈ ਪਦਾਰਥ ਮਿਲਾ ਦਿੱਤਾ। ਜਿਸ ਨੂੰ ਖਾਣ ਤੋਂ ਬਾਅਦ ਘਰ ਦੇ ਸਾਰੇ ਮੈਂਬਰ ਬੇ ਹੋ ਸ਼ ਹੋ ਗਏ। ਸਵੇਰੇ ਜਦੋਂ ਅੱਖ ਖੁੱਲ੍ਹੀ ਤਾਂ ਲਾੜੀ ਗਹਿਣੇ ਅਤੇ ਨਕਦੀ ਲੈ ਕੇ ਘਰੋਂ ਫਰਾਰ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਵਿਆਹ ‘ਚ ਉਨ੍ਹਾਂ ਦੇ 4 ਲੱਖ ਰੁਪਏ ਖਰਚ ਹੋਏ ਸਨ। ਸਵੇਰੇ ਜਦੋਂ ਪਰਿਵਾਰ ਵਾਲਿਆਂ ਦੀ ਬੇਹੋਸ਼ੀ ਟੁੱ ਟੀ ਤਾਂ ਪਰਿਵਾਰ ‘ਚ ਹੜਕੰਪ ਮਚ ਗਿਆ। ਪੁਲਸ ਸੁਪਰਡੈਂਟ ਜਿਤੇਂਦਰ ਕੁਮਾਰ ਸ਼੍ਰੀਵਾਸਤਵ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!