Home / Informations / ਵਿਆਹੇ ਜੋੜਿਆਂ ਨੂੰ ਹੁਣ ਇਸ ਵੱਡੇ ਮੁਲਕ ਦਾ ਵੀਜ਼ਾ ਮਿਲਣਾ ਹੋਵੇਗਾ ਔਖਾ ਪੜ੍ਹੋ ਪੂਰੀ ਜਾਣਕਾਰੀ

ਵਿਆਹੇ ਜੋੜਿਆਂ ਨੂੰ ਹੁਣ ਇਸ ਵੱਡੇ ਮੁਲਕ ਦਾ ਵੀਜ਼ਾ ਮਿਲਣਾ ਹੋਵੇਗਾ ਔਖਾ ਪੜ੍ਹੋ ਪੂਰੀ ਜਾਣਕਾਰੀ

ਇਸ ਵੱਡੇ ਮੁਲਕ ਦਾ ਵੀਜ਼ਾ ਮਿਲਣਾ ਹੋਵੇਗਾ ਔਖਾ

ਨਿਊਜ਼ੀਲੈਂਡ ਸਰਕਾਰ ਦੁਆਰਾ ਆਪਣੀਆਂ ਵੀਜ਼ਾ ਨੀਤੀਆਂ ਵਿੱਚ ਬਦਲਾਅ ਕੀਤਾ ਗਿਆ ਹੈ। ਜਿਸ ਦਾ ਸਿੱਧਾ ਅਸਰ ਨਿਊਜ਼ੀਲੈਂਡ ਵਿੱਚ ਰਹਿਣ ਦੀ ਇੱਛਾ ਰੱਖਣ ਵਾਲੇ ਪ੍ਰਵਾਸੀਆਂ ਤੇ ਪਵੇਗਾ। ਉਹ ਵੀ ਖਾਸ ਕਰਕੇ ਭਾਰਤੀਆਂ ਤੇ ਹੁਣ ਇਸ ਦੇ ਵਿਰੋਧ ਵਿੱਚ ਨਿਊਜ਼ੀਲੈਂਡ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਅਤੇ ਹੋਰ ਪਰਵਾਸੀਆਂ ਨੇ ਮਿਲ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਰੈਲੀ ਵੀ ਕੱਢੀ। ਜਿਹੜੇ ਭਾਰਤੀ ਲੋਕ ਨਿਊਜ਼ੀਲੈਂਡ ਵਿੱਚ ਇਸ ਸਮੇਂ ਰਹਿ ਰਹੇ ਹਨ ਅਤੇ ਉਹ ਅਰੇਂਜ ਮੈਰਿਜ ਕਰਵਾਉਣਗੇ ਤਾਂ ਉਹ ਆਪਣੇ ਜੀਵਨ ਸਾਥੀ ਨੂੰ ਉੱਥੇ ਨਹੀਂ ਭੁਲਾ ਸਕਦੇ।

ਨਿਊਜ਼ੀਲੈਂਡ ਦੀ ਨਵੀਂ ਨੀਤੀ ਅਨੁਸਾਰ ਜਿਹੜੇ ਜੋੜੇ 12 ਮਹੀਨੇ ਲਗਾਤਾਰ ਇਕੱਠੇ ਰਹੇ ਹੋਣ। ਉਹ ਹੀ ਪਾਰਟਨਰਸ਼ਿਪ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ। ਅਸੀਂ ਜਾਣਦੇ ਹਾਂ ਕਿ ਭਾਰਤੀਆਂ ਲਈ ਇਹ ਸ਼ਰਤ ਪਾਸ ਕਰਨੀ ਅਸੰਭਵ ਹੈ। ਕਿਉਂਕਿ ਭਾਰਤੀ ਸੱਭਿਆਚਾਰ ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਦੇ ਇਕੱਠੇ ਹੋਣ ਨੂੰ ਠੀਕ ਨਹੀਂ ਮੰਨਦਾ। ਇੱਥੇ ਜ਼ਿਆਦਾਤਰ ਅਰੇਂਜ ਮੈਰਿਜ ਹੁੰਦੀ ਹੈ। ਵਿਆਹ ਤੋਂ ਪਹਿਲਾਂ ਮੁੰਡਾ ਕੁੜੀ ਇਕ ਦੂਜੇ ਨੂੰ ਨਹੀਂ ਜਾਣਦੇ ਹੁੰਦੇ।

ਜਦ ਕਿ ਨਿਊਜ਼ੀਲੈਂਡ ਸਰਕਾਰ ਦੀ ਸ਼ਰਤ ਹੈ ਕਿ ਮੁੰਡੇ ਅਤੇ ਕੁੜੀ ਲਈ ਵਿਆਹ ਤੋਂ ਪਹਿਲਾਂ 12 ਮਹੀਨੇ ਲਗਾਤਾਰ ਇਕੱਠੇ ਰਹਿਣਾ ਜ਼ਰੂਰੀ ਹੈ। ਭਾਰਤੀ ਇਸ ਨੂੰ ਆਪਣੇ ਸੱਭਿਆਚਾਰ ਵਿੱਚ ਦਖ਼ਲਅੰਦਾਜ਼ੀ ਮੰਨ ਰਹੇ ਹਨ। ਨਿਊਜ਼ੀਲੈਂਡ ਦੇ ਕੈਬਨਿਟ ਮੰਤਰੀ ਸੈਨ ਜੋਨਸ ਨੇ ਬਿਆਨ ਦਿੱਤਾ ਹੈ ਕਿ ਜਿਨ੍ਹਾਂ ਭਾਰਤੀਆਂ ਨੂੰ ਇਸ ਪਾਲਿਸੀ ਤੇ ਇਤਰਾਜ਼ ਹੈ ਉਹ ਇੱਥੋਂ ਜਾ ਸਕਦੇ ਹਨ। ਕੈਬਨਿਟ ਮੰਤਰੀ ਦੇ ਇਸ ਬਿਆਨ ਤੇ ਮਾਈਗ੍ਰੇਟ ਦੇ ਸੱਦੇ ਉੱਤੇ ਭਾਰਤੀ ਅਤੇ ਹੋਰ ਭਾਈਚਾਰਿਆਂ ਦੇ ਲੋਕਾਂ ਨੇ ਮਿਲ ਕੇ ਰੈਲੀ ਕੱਢੀ। ਉਨ੍ਹਾਂ ਨੇ ਓਟਿਆ ਸੁਕੇਅਰ ਆਕਲੈਂਡ ਸਿਟੀ ਵਿੱਚ ਰੋਸ ਰੈਲੀ ਕੀਤੀ।

ਜਿਹੜੀ ਕੁਈਨ ਸਟਰੀਟ ਅਤੇ ਸਕਾਈ ਸਿਟੀ ਸੈਂਟਰ ਤੋਂ ਹੁੰਦੀ ਹੋਈ ਮੁੜ ਓਟਿਆ ਸਕੇਅਰ ਵਿੱਚ ਆ ਕੇ ਸਮਾਪਤ ਹੋ ਗਈ। ਉਨ੍ਹਾਂ ਦੀ ਮੰਗ ਸੀ ਕਿ ਨਿਊਜ਼ੀਲੈਂਡ ਸਰਕਾਰ ਨੂੰ ਉਨ੍ਹਾਂ ਦੇ ਸੱਭਿਆਚਾਰ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਨੇ ਕੈਬਨਿਟ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਹ ਚਾਹੁੰਦੇ ਹਨ ਕਿ ਕੈਬਨਿਟ ਮੰਤਰੀ ਮੁਆਫ਼ੀ ਵੀ ਮੰਗਣ। ਇਨ੍ਹਾਂ ਪਰਵਾਸੀਆਂ ਦਾ ਤਰਕ ਹੈ ਕਿ ਉਨ੍ਹਾਂ ਨੇ ਨਿਊਜ਼ੀਲੈਂਡ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ ਹੈ। ਪਰ ਹੁਣ ਸਰਕਾਰ ਉਨ੍ਹਾਂ ਨਾਲ ਵਿਤਕਰਾ ਕਰ ਰਹੀ ਹੈ।

error: Content is protected !!