Home / Viral / ਵਾਲਾਂ ਨੂੰ ਸਟੇਟ ਕਰਨ ਤੇ ਹਜ਼ਾਰਾਂ ਰੁਪਏ ਖਰਚਣ ਨਾਲੋਂ ਇਸ ਘਰੇਲੂ ਨੁਸਖੇ ਨਾਲ ਆਸਾਨੀ ਨਾਲ ਕਰੋ ਵਾਲ ਸਟੇਟ, ਜਾਣਕਾਰੀ ਸ਼ੇਅਰ ਕਰੋ

ਵਾਲਾਂ ਨੂੰ ਸਟੇਟ ਕਰਨ ਤੇ ਹਜ਼ਾਰਾਂ ਰੁਪਏ ਖਰਚਣ ਨਾਲੋਂ ਇਸ ਘਰੇਲੂ ਨੁਸਖੇ ਨਾਲ ਆਸਾਨੀ ਨਾਲ ਕਰੋ ਵਾਲ ਸਟੇਟ, ਜਾਣਕਾਰੀ ਸ਼ੇਅਰ ਕਰੋ

ਅੱਜ ਕੱਲ ਜ਼ਿਆਦਾਤਰ ਔਰਤਾਂ ‘ਚ ਸਟ੍ਰੇਟਨਿੰਗ ਜਾਂ ਰਿਬੋਨਡਿੰਗ ਦਾ ਕਰੇਜ਼ ਦੇਖਿਆਂ ਜਾਂਦਾ ਹੈ। ਵਾਲਾਂ ਨੂੰ ਪਰਮਾਨੈਂਟ ਜਾਂ ਪੱਕੇ ਤੌਰ ਤੇ ਸਟ੍ਰੇਟ ਕਰਨ ਲਈ ਬਹੁਤ ਤਰ੍ਹਾਂ ਦੇ ਕੈਮੀਕਲਜ਼ ਵਾਲੀਆਂ ਵਸਤੂਆਂ ਦੀ ਵਰਤੋਂ ਕੀਤੀ ਹੁੰਦੀ ਹੈ। ਜਿਹੜੇ ਕਿ ਹਰ ਕਿਸੇ ਦੇ ਵਾਲਾਂ ਲਈ ਸਹੀ ਨਹੀਂ ਬੈਠਦੇ। ਇਸ ਨਾਲ ਵਾਲ ਜ਼ਿਆਦਾ ਖੁਸ਼ਕ ਜਾਂ ਕਮਜ਼ੋਰ ਹੋ ਕੇ ਝੜਨ ਲੱਗ ਜਾਂਦੇ ਹਨ। ਵਾਲਾਂ ਨੂੰ ਸਟ੍ਰੇਟ ਬਨਾਉਂਣ ਲਈ ਜ਼ਰੂਰੀ ਨਹੀਂ ਕਿ ਹਰ ਵਾਰ ਪਾਰਲਰ ਹੀ ਜਾਣਾ ਹੈ ਤੇ ਸਮੂਥਨਿੰਗ ਜਾਂ ਰਿਬੋਨਡਿੰਗ ਹੀ ਕਰਵਾਉਣੀ ਹੈ। ਜ਼ੇਕਰ ਤੁਸੀ ਬਿਨ੍ਹਾਂ ਕੈਮੀਕਲਜ਼ ਜਾਂ ਹੀਟ ਵਾਲੇ ਵਾਲਾਂ ਨੂੰ ਸਟ੍ਰੇਟ ਕਰਨਾ ਚਾਹੁੰਦੇ ਹੋ ਤਾਂ ਘਰੇਲੂ ਨੁਸਖੇ ਅਪਣਾਓ। ਇਹ ਘਰੇਲੂ ਨੁਸਖੇ ਆਪਣਾ ਅਸਰ ਥੋੜ੍ਹੀ ਦੇਰ ਬਾਅਦ ਦਿਖਾਉਂਦੇ ਹਨ ਪਰ ਜੇ ਤੁਸੀਂ ਇਨ੍ਹਾਂ ਨੁਸਖਿਆਂ ਦੀ ਵਰਤੋਂ ਕਰਕੇ ਸਟ੍ਰੇਟਨਿੰਗ ਜਾਂ ਰਿਬੋਨਡਿੰਗ ਦੇ ਨੁਕਸਾਨ ਤੋਂ ਬਚ ਸਕਦੇ ਹੋ।ਐਲੋਵੇਰਾ ਜੈਲ ਤੇ ਸ਼ਹਿਦ- ਇੱਕ ਕੱਪ ਪਾਣੀ ‘ਚ 2 ਚਮਚ ਅਲਸੀ ਦੇ ਬੀਜ ਪਾ ਕੇ 2-3 ਮਿੰਟ ਤੱਕ ਉਬਾਲੋਂ ਤੇ ਜਦੋਂ ਪਾਣੀ ਜੈਲ ਦੀ ਤਰ੍ਹਾਂ ਗਾੜ੍ਹਾ ਹੋ ਜਾਵੇ ਤਾਂ ਕਮਰੇ ਦੇ ਤਾਪਮਾਨ ਤੇ ਠੰਡਾ ਕਰ ਲਵੋ। ਇਸ ਨੂੰ ਕਿਸੇ ਪਤਲੇ ਕੱਪੜੇ ‘ਚ ਛਾਨ ਲਵੋ।

ਇਸ ‘ਚ 2 ਚਮਚ ਐਲੋਵੇਰਾ ਜੈਲ, 2 ਚਮਚ ਕੈਸਟਰ ਤੇਲ, 1 ਚਮਚ ਨਿੰਬੂ ਦਾ ਰਸ ਤੇ 2 ਚਮਚ ਸ਼ਹਿਦ ਮਿਲਾਕੇ ਗਿੱਲੇ ਵਾਲਾਂ ਤੇ ਲਗਾਓ। ਇਸ ਤੋਂ ਬਾਅਦ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਸਿਰ ਤੱਕ ਲਗਾਓ। 30 ਮਿੰਟ ਜੈਲ ਨੂੰ ਲਗਾਉਣ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਕੇ ਕੰਡੀਸ਼ਨਰ ਲਗਾਓ। ਗਿੱਲੇ ਵਾਲਾਂ ਨੂੰ ਤੋਲੀਏ ਨਾਲ ਸੁਕਾਉਣ ਦੀ ਜਗ੍ਹਾਂ ਕੰਘੇ ਨਾਲ ਸਿੱਧੇ ਕਰ ਲਵੋ ਕੇ ਸੁਕਾਓ।ਗਰਮ ਤੇਲ ਦਾ ਪ੍ਰਯੋਗ – ਨਾਰੀਅਲ ਤੇਲ, ਜੈਤੂਨ ਦਾ ਤੇਲ ਜਾਂ ਬਦਾਮ ਦੇ ਤੇਲ ਨੂੰ ਹਲਕਾਂ ਗਰਮ ਕਰ ਲਵੋ। ਇਸ ਤੇਲ ਦੀ ਹਲਕੇ ਹੱਥਾਂ ਨਾਲ 15-20 ਮਿੰਟ ਮਾਲਿਸ਼ ਕਰੋ। ਫ਼ਿਰ ਆਪਣੇ ਪੂਰੇ ਵਾਲਾਂ ਨੂੰ ਕੰਘੀ ਕਰੋ। ਕੰਘੀ ਕਰਨ ਤੋਂ ਬਾਅਦ ਹਲਕੇ ਗਰਮ ਪਾਣੀ ‘ਚ ਤੋਲੀਏ ਨੂੰ ਭਿੰਜੋ ਕੇ ਵਾਲਾਂ ਤੇ ਬੰਨ ਲਵੋ।

ਇਸ ਤਰਾਂ ਕਰਨ ਨਾਲ ਤੇਲ ਵਾਲਾਂ ਦੀਆਂ ਜੜ੍ਹਾਂ ਤੱਕ ਪਹੁੰਚ ਜਾਂਦਾ ਹੈ। ਅੱਧੇ ਘੱਟੇ ਬਾਅਦ ਵਾਲਾਂ ਨੂੰ ਧੋ ਲਵੋ ਤੇ ਕੰਘੀ ਨਾਲ ਸਿੱਧਾ ਕਰੋ। ਇੰਝ ਹਰ ਰੋਜ਼ ਕਰਨ ਨਾਲ ਵਾਲ ਬਹੁਤ ਛੇਤੀ ਸਿੱਧੇ ਹੋ ਜਾਂਦੇ ਹਨ।ਨਾਰੀਅਲ ਦੁੱਧ ਤੇ ਨਿੰਬੂ – ਇੱਕ ਕੋਲੀ ਨਾਰੀਅਲ ਦੇ ਤੇਲ ‘ਚ ਨਿੰਬੂ ਦੀਆਂ ਕੁੱਝ ਬੂੰਦਾਂ ਮਿਲਾਕੇ ਫਰਿਜ਼ ‘ਚ ਰੱਖ ਦਵੋ। ਫਰਿਜ਼ ‘ਚੋਂ ਕੱਢਣ ਤੋਂ ਬਾਅਦ ਇਸ ਤੇ ਇੱਕ ਕ੍ਰੀਮ ਵਾਲੀ ਲੇਅਰ ਆ ਜਾਂਦੀ ਹੈ। ਇਸ ਕ੍ਰੀਮ ਨਾਲ ਵਾਲਾਂ ਦੀ 20 ਮਿੰਟ ਮਾਲਿਸ਼ ਕਰੋ ਤੇ ਮਾਲਿਸ਼ ਕਰਨ ਤੋਂ ਬਾਅਦ ਇੰਝ ਹੀ ਛੱਡ ਦਵੋ। ਹਲਕੇ ਗਰਮ ਪਾਣੀ ‘ਚ ਤੋਲੀਏ ਨੂੰ ਭਿੰਜੋ ਕਿ ਵਾਲਾਂ ਤੇ ਬੰਨ੍ਹ ਲਵੋ। ਇਨ੍ਹਾਂ ਨੂੰ ਕੰਘੀ ਨਾਲ ਸਿੱਧੇ ਕਰੋ।

ਜੈਤੂਨ ਦਾ ਤੇਲ ਤੇ ਅੰਡਾ – ਭਾਡੇ ‘ਚ 2 ਅੰਡਿਆਂ ਨੂੰ ਜ਼ਰੂਰਤ ਅਨੁਸਾਰ ਜੈਤੂਨ ਦੇ ਤੇਲ ‘ਚ ਫੈਟ ਲਵੋ। ਇਸ ਤੋਂ ਬਾਅਦ ਇਸ ਘੋਲ ਨੂੰ ਆਪਣੇ ਵਾਲਾਂ ਤੇ ਲਗਾ ਲਵੋ। ਫ਼ਿਰ ਮੋਟੇ ਕੰਘੇ ਨਾਲ ਵਾਲਾਂ ਨੂੰ ਸਿੱਧਾ ਕਰ ਲਵੋ। ਹਲਕੇ ਗਰਮ ਪਾਣੀ ‘ਚ ਤੋਲੀਏ ਨੂੰ ਭਿੰਜੋ ਕਿ ਵਾਲਾਂ ਤੇ ਬੰਨ੍ਹ ਲਵੋ। ਫ਼ਿਰ ਵਾਲਾਂ ਨੂੰ ਧੋ ਲਵੋ ਤੇ ਕੰਘੀ ਨਾਲ ਸਿੱਧੇ ਕਰੋ।ਮੁਲਤਾਨੀ ਮਿੱਟੀ ਤੇ ਅੰਡਾ – ਮੁਲਤਾਨੀ ਮਿੱਟੀ ‘ਚ ਅੰਡੇ ਦਾ ਚਿੱਟਾ ਹਿੱਸਾ ਮਿਲਾ ਕੇ 1 ਚਮਚ ਚਾਵਲ ਦਾ ਆਟਾ ਮਿਲਾ ਲਵੋ ਤੇ ਇਸ ‘ਚ ਥੋੜ੍ਹਾ ਜਿਹਾ ਪਾਣੀ ਪਾ ਕੇ ਗਾੜ੍ਹਾ ਪੇਸਟ ਬਣਾ ਲਵੋ। ਇਸ ਘੋਲ ਨੂੰ ਸਾਰੇ ਵਾਲਾਂ ਤੇ ਲਗਾਓ। ਫ਼ਿਰ ਮੋਟੇ ਕੰਘੇ ਨਾਲ ਵਾਲਾਂ ਨੂੰ ਸਿੱਧਾ ਕਰ ਲਵੋ। ਇੱਕ ਘੱਟੇ ਬਾਅਦ ਵਾਲਾਂ ਨੂੰ ਧੋ ਲਵੋ।

ਸੇਬ ਦੇ ਸਿਰਕੇ ਦਾ ਇਸਤੇਮਾਲ – ਵਾਲਾਂ ਨੂੰ ਸਟ੍ਰੇਟ ਕਰਨ ਲਈ ਇੱਕ ਕੱਪ ਪਾਣੀ ‘ਚ 1-2 ਚਮਚ ਸੇਬ ਦਾ ਸਿਰਕਾ ਮਿਲਾਕੇ ਵਾਲਾਂ ਤੇ ਲਗਾਓ। ਵਾਲਾਂ ਨੂੰ ਧੋਣ ਤੋਂ ਬਾਅਦ ਇਸ ਘੋਲ ਨੂੰ ਲਗਾਓ। ਇਸ ਤੋਂ ਬਾਅਦ ਵਾਲਾਂ ਨੂੰ ਪਾਣੀ ਨਾਲ ਧੌਵੋ। ਜਦੋਂ ਵਾਲ ਸੁੱਕ ਜਾਣ ਤਾਂ ਕੰਘੀ ਕਰ ਲਵੋ।ਇਸ ਤਰ੍ਹਾਂ ਰੋਜ਼ ਕਰਨ ਨਾਲ ਵਾਲਾਂ ‘ਚ ਚਮਕ ਆਵੇਗੀ ਤੇ ਵਾਲ ਕੁਤਰਤੀ ਤੌਰ ਤੇ ਸਟ੍ਰੇਟ ਹੋ ਜਾਣਗੇ।ਇੰਝ ਕਰੋ ਸੁਰੱਖਿਆ –ਖਾਣ-ਪੀਣ ਵੱਲ ਧਿਆਨ ਦਵੋ।ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਖਾਓ।ਪਾਣੀ ਜ਼ਿਆਦਾ ਪਿਓ।ਹਰੀਆਂ ਸਬਜ਼ੀਆਂ ਤੇ ਮੌਸਮੀ ਫ਼ਲ ਖਾਓ।ਹਫ਼ਤੇ ‘ਚ ਵਾਲਾਂ ਨੂੰ 3 ਵਾਰ ਤੇਲ ਜ਼ਰੂਰ ਲਗਾਓ। ਧੋਣ ਤੋ ਬਾਅਦ ਵਾਲਾਂ ਨੂੰ ਨਾ ਰਗੜੋ ਤੇ ਨਾ ਹੀ ਚਾੜੋ।ਬਿਨ੍ਹਾਂ ਵਜ੍ਹਾ ਤਣਾਅ ਨਾ ਲਵੋ।

error: Content is protected !!