Home / Informations / ਵਾਪਰਿਆ ਕਹਿਰ 6 ਪੱਕੀਆਂ ਸਹੇਲੀਆਂ ਨੇ ਇਸ ਕਾਰਨ ਖਾਧਾ ਇਕੱਠਿਆਂ ਜ਼ਹਿਰ , ਮਚਿਆ ਹੜਕੰਪ

ਵਾਪਰਿਆ ਕਹਿਰ 6 ਪੱਕੀਆਂ ਸਹੇਲੀਆਂ ਨੇ ਇਸ ਕਾਰਨ ਖਾਧਾ ਇਕੱਠਿਆਂ ਜ਼ਹਿਰ , ਮਚਿਆ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਜਿਥੇ ਬੱਚਿਆਂ ਨਾਲ ਜੁੜੇ ਹੋਏ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਹਨ ਉਥੇ ਹੀ ਮਾਪਿਆਂ ਵੱਲੋਂ ਜਿੱਥੇ ਆਪਣੀਆਂ ਨੌਜਵਾਨ ਲੜਕੀਆਂ ਨੂੰ ਲੈ ਕੇ ਪੂਰੀ ਤਰਾਂ ਚੌਕਸੀ ਵਰਤੀ ਜਾਂਦੀ ਹੈ। ਉਥੇ ਹੀ ਮਾਪਿਆਂ ਵੱਲੋਂ ਆਪਣੀਆਂ ਧੀਆਂ ਦੀਆਂ ਸਾਰੀਆਂ ਖਾਹਿਸ਼ਾਂ ਨੂੰ ਪੂਰੇ ਵੀ ਕੀਤਾ ਜਾਂਦਾ ਹੈ। ਪਰ ਕੁਝ ਲੜਕੀਆਂ ਅੱਲੜ ਉਮਰ ਦੇ ਵਿੱਚ ਅਜਿਹੀਆਂ ਗ਼ਲਤੀਆਂ ਕਰ ਲੈਂਦੀਆਂ ਹਨ ਜਿਸ ਦਾ ਖਮਿਆਜਾ ਕਈ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਜਵਾਨੀ ਦੇ ਜੋਸ਼ ਵਿਚ ਜਿੱਥੇ ਬਹੁਤ ਸਾਰੇ ਬੱਚੇ ਹੋਸ਼ ਤੋਂ ਕੰਮ ਲੈਣਾ ਭੁੱਲ ਜਾਂਦੇ ਹਨ ਅਤੇ ਕਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਖਤਰੇ ਵਿਚ ਪੈ ਜਾਂਦੀ ਹੈ।

ਹੁਣ ਇੱਥੇ ਕਹਿਰ ਵਾਪਰਿਆ ਹੈ ਜਿੱਥੇ 6 ਪੱਕੀਆਂ ਸਹੇਲੀਆਂ ਵੱਲੋਂ ਇਸ ਕਾਰਨ ਇਕੱਠਿਆਂ ਜ਼ਹਿਰ ਖਾ ਲਿਆ ਗਿਆ ਹੈ ਜਿਸ ਕਾਰਨ ਹੜਕੰਪ ਮਚ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ। ਇੱਕ ਲੜਕੀ ਦੇ ਪਿਆਰ ਵਿੱਚ ਅਸਫਲ ਰਹਿਣ ਦੇ ਕਾਰਨ ਉਸ ਵੱਲੋਂ ਜ਼ਹਿਰ ਖਾ ਲਏ ਜਾਣ ਤੇ ਉਸ ਦੀਆਂ ਪੱਕੀਆਂ ਸਹੇਲੀਆਂ ਵੱਲੋਂ ਵੀ ਜ਼ਹਿਰ ਖਾ ਲਿਆ ਗਿਆ। ਜਿੱਥੇ ਛੇ ਲੜਕੀਆਂ ਵੱਲੋਂ ਇਕੱਠੇ ਜ਼ਹਿਰ ਖਾਧਾ ਗਿਆ। ਉਥੇ ਹੀ ਹਾਹਾਕਾਰ ਮਚ ਗਈ ਹੈ। ਇਸ ਘਟਨਾ ਕਾਰਨ ਤਿੰਨ ਲੜਕੀਆਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਲੜਕੀਆਂ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ।

ਇਸ ਸਮੇਂ ਮਗਧ ਮੈਡੀਕਲ ਕਾਲਜ਼ ਵਿੱਚ ਜ਼ੇਰੇ ਇਲਾਜ ਹਨ। ਦੱਸਿਆ ਗਿਆ ਹੈ ਕਿ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਇੱਕ ਪਿੰਡ ਦੀ ਲੜਕੀ ਨੀਲਮ ਕੁਮਾਰ ਦੇ ਆਪਣੇ ਭਰਾ ਦੇ ਸਾਲੇ ਨਾਲ ਪ੍ਰੇਮ ਸੰਬੰਧ ਸਨ, ਜਿੱਥੇ ਇਹ ਲੜਕੀ ਉਸ ਨਾਲ ਵਿਆਹ ਦਾ ਪ੍ਰਸਤਾਵ ਲੈ ਕੇ ਗਈ ਸੀ ਪਰ ਲੜਕੇ ਵੱਲੋਂ ਇਨਕਾਰ ਕੀਤੇ ਜਾਣ ਤੇ ਲੜਕੀ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ।

ਜਿੱਥੇ ਉਸ ਦੀਆਂ ਸਹੇਲੀਆਂ ਵੀ ਉਸ ਦਾ ਸਾਥ ਦੇਣ ਲਈ ਇਹ ਕਦਮ ਚੁੱਕ ਗਈਆਂ। ਜਿੱਥੇ ਪਿੰਡ ਵਾਸੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਕਿ ਛੇ ਲੜਕੀਆਂ ਵੱਲੋਂ ਜ਼ਹਿਰੀਲਾ ਪਦਾਰਥ ਖਾ ਲਿਆ ਗਿਆ ਹੈ। ਜਿਸ ਤੋਂ ਬਾਅਦ ਇਨ੍ਹਾਂ ਸਾਰੀਆਂ ਲੜਕੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ ਹੈ। ਇਨ੍ਹਾਂ ਸਾਰੀਆਂ ਲੜਕੀਆਂ ਦੀ ਉਮਰ 12 ਤੋਂ 15 ਸਾਲ ਦੇ ਦਰਮਿਆਨ ਹੈ।

error: Content is protected !!