ਕੁੜੀਆਂ ਨੇ ਕਰਤਾ ਇਹ ਵੱਡਾ ਖੁਲਾਸਾ
ਬਠਿੰਡਾ: ਸਰਕਾਰੀ ਸਕੂਲ ਤੋਂ ਲਾਪਤਾ ਹੋਈਆਂ 3 ਲੜਕੀਆਂ ਪੁਲਿਸ ਨੇ ਪਰਿਵਾਰਾਂ ਨੂੰ ਸੌਂਪੀਆਂ- ਬਠਿੰਡਾ ਤੋਂ ਸਥਾਨਕ ਸਰਕਾਰੀ ਸਕੂਲ ਤੋਂ 7 ਦਿਨ ਪਹਿਲਾਂ ਰਹੱਸਮਈ ਢੰਗ ਨਾਲ ਲਾਪਤਾ ਹੋਈਆਂ 3 ਨਾਬਾਲਿਗ ਵਿਦਿਆਰਥਣਾਂ ਨੂੰ ਦਿੱਲੀ ਤੋਂ ਬਰਾਮਦ ਕਰ ਲਿਆ ਗਿਆ ਹੈ।
ਇਹ ਨਾਬਾਲਿਗ ਵਿਦਿਆਰਥਣਾਂ ਬਠਿੰਡਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ। ਇਸ ਮਾਮਲੇ ‘ਚ ਅੱਜ ਬਠਿੰਡਾ ਦੇ ਐੱਸ.ਐੱਸ ਪੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਤਿੰਨਾਂ ਲੜਕੀਆਂ ਨੂੰ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਤਿੰਨੇ ਲੜਕੀਆਂ ਆਪਣੇ ਘਰਾਂ ‘ਚ ਨਹੀਂ ਰਹਿਣਾ ਚਾਹੁੰਦੀਆਂ ਸਨ, ਉਹਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ‘ਚ ਜਾ ਕੇ ਨੌਕਰੀ ਕਰਨਾ ਚਾਹੁੰਦੀਆਂ ਸਨ। ਇਸ ਦੌਰਾਨ ਉਹਨਾਂ ਨੇ ਪਰਿਵਾਰ ਵਾਲਿਆਂ ‘ਤੇ ਤੰਗ ਪ੍ਰੇ ਸ਼ਾ ਨ ਕਰਨ ਦੇ ਵੀ ਦੋ ਸ਼ ਲਗਾਏ।
ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਮਾਲ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਨ ਵਾਲੀਆਂ 3 ਨਾਬਾਲਿਗ ਵਿਦਿਆਰਥਣਾਂ 14 ਨਵੰਬਰ ਨੂੰ ਸਕੂਲ ਜਾਣ ਲਈ ਘਰੋਂ ਨਿਕਲੀਆਂ ਸਨ ,ਪਰ ਸਕੂਲ ਨਹੀਂ ਗਈਆਂ ਅਤੇ ਲਾਪਤਾ ਹੋ ਗਈਆਂ ਸਨ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ‘ਚ ਬਠਿੰਡਾ ਪੁਲਿਸ ਨੂੰ ਸ਼ਿ ਕਾ ਇ ਤ ਦਰਜ ਕਰਵਾਈ ਸੀ
