Home / Informations / ਲਵੋ ਜੀ SGPC ਨੂੰ ਸਰਕਾਰ ਨੇ ਪਾ ਤਾ ਇਹ ਵੱਡਾ ਨਵਾਂ ਪੰਗਾ ਦੇਖੋ ਹੁਣ ਕੀ ਬਣਦਾ

ਲਵੋ ਜੀ SGPC ਨੂੰ ਸਰਕਾਰ ਨੇ ਪਾ ਤਾ ਇਹ ਵੱਡਾ ਨਵਾਂ ਪੰਗਾ ਦੇਖੋ ਹੁਣ ਕੀ ਬਣਦਾ

ਹੁਣੇ ਆਈ ਤਾਜਾ ਵੱਡੀ ਖਬਰ

ਚੰਡੀਗੜ੍ਹ: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਦੀ ਇਜ਼ਾਜ਼ਤ ਹਰ ਚਾਹਵਾਨ ਟੀ.ਵੀ. ਚੈਨਲ ਅਤੇ ਰੇਡੀਉ ਨੂੰ ਦਿਤੀ ਜਾਵੇ ਤਾਂ ਜੋ ਗੁਰਬਾਣੀ ਦੇ ਚਾਨਣ ਕੀਰਤਨ ਰਾਹੀਂ ਨੂੰ ਦੁਨੀਆਂ ਦੇ ਹਰ ਕੋਨੇ ਤਕ ਸੰਦੇਸ਼ ਪਹੁੰਚਾਇਆ ਜਾ ਸਕੇ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਕੱਲ ਕਮੇਟੀ ਦੇ ਹੋ ਰਹੇ ਜਨਰਲ ਅਜਲਾਸ ਵਿਚ ਇਸ ਸਬੰਧੀ ਫ਼ੈਸਲਾ ਕਰਨ।

ਅੱਜ ਇਥੇ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਇਹ ਮੁਢਲੀ ਜ਼ਿੰਮੇਵਾਰੀ ਹੈ ਕਿ ਉਹ ਸਿੱਖ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਸਰਬ ਕਲਿਆਣਕਾਰੀ ਸੰਦੇਸ਼ ਦਾ ਪ੍ਰਚਾਰ ਪਸਾਰ ਕਰੇ ਜਿਸ ਦਾ ਇਕ ਢੰਗ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦਾ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਗੁਰਬਾਣੀ ਸਦੀਵੀ ਪ੍ਰਕਾਸ਼ ਹੈ ਜਿਸ ਰਾਹੀਂ ਸਿੱਖ ਗੁਰੂਆਂ ਨੇ ਆਦਰਸ਼ ਮਨੁੱਖ ਅਤੇ ਆਦਰਸ ਸਮਾਜ ਦੀ ਸਿਰਜਣਾ ਦੀ ਰੂਪ-ਰੇਖਾ ਦਿਤੀ।

ਉਨ੍ਹਾਂ ਕਿਹਾ ਜਦੋਂ ਵਿਸ਼ਵ ਭਰ ਵਿਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਤਾਂ ਇਸ ਸਮੇਂ ਲੋੜ ਹੈ ਕਿ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਵਿਸ਼ਵ ਦੇ ਹਰ ਕੋਨੇ ਤਕ ਪਹੁੰਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਗੁਰੂ ਸਾਹਿਬਾਨ ਨੇ ਬਿਨਾਂ ਕਿਸੇ ਭੇਦ-ਭਾਵ ਦੇ ਅਪਣੇ ਸੰਦੇਸ਼ਾਂ ਦਾ ਪਾਸਾਰ ਕੀਤਾ, ਪਰ ਗੁਰੂ ਜੀ ਦੀਆਂ ਸਿਖਿਆਵਾਂ ਦਾ ਪ੍ਰਸਾਰਣ ਸਿਰਫ ਇਕ ਚੈਨਲ ‘ਤੇ ਹੀ ਕਰਨਾ ਗੁਰਬਾਣੀ ਦੀਆਂ ਸਿਖਿਆਵਾਂ ਅਤੇ ਭਾਵਨਾ ਦੇ ਵਿਰੁਧ ਹੈ।

error: Content is protected !!