Home / Informations / ਲਵੋ ਜੀ ਜਲਦੀ ਆ ਰਿਹਾ ਇੱਕ ਰੁਪਏ ਨਵਾਂ ਨੋਟ ਦੇਖੋ ਇਸ ਦੀਆਂ ਖਾਸ ਖ਼ਾਸੀਅਤਾਂ

ਲਵੋ ਜੀ ਜਲਦੀ ਆ ਰਿਹਾ ਇੱਕ ਰੁਪਏ ਨਵਾਂ ਨੋਟ ਦੇਖੋ ਇਸ ਦੀਆਂ ਖਾਸ ਖ਼ਾਸੀਅਤਾਂ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਮੋਦੀ ਸਰਕਾਰ ਇਕ ਰੁਪਏ ਦਾ ਨਵਾਂ ਨੋਟ ਜਾਰੀ ਕਰਨ ਜਾ ਰਹੀ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਲੋਂ ਵੱਖ-ਵੱਖ ਕੀਮਤਾਂ ਦੇ ਨਵੇਂ ਨੋਟ ਲਿਆਉਣ ਤੋਂ ਬਾਅਦ ਹੁਣ ਇਕ ਰੁਪਏ ਦਾ ਨਵਾਂ ਨੋਟ ਵੀ ਆਉਣ ਵਾਲਾ ਹੈ। ਕੇਂਦਰ ਸਰਕਾਰ ਛੇਤੀ ਹੀ ਇਕ ਰੁਪਏ ਦਾ ਨਵਾਂ ਨੋਟ ਜਾਰੀ ਕਰਨ ਜਾ ਰਹੀ ਹੈ। ਇਕ ਰੁਪਏ ਦਾ ਨੋਟ ਕੇਂਦਰੀ ਵਿੱਤ ਮੰਤਰਾਲਾ ਛਾਪਦਾ ਹੈ, ਜਦੋਂ ਕਿ ਹੋਰ ਨੋਟ ਆਰ. ਬੀ. ਆਈ. ਛਾਪਦਾ ਹੈ।

  • ਇਕ ਰੁਪਏ ਦੇ ਇਸ ਨੋਟ ਦਾ ਆਕਾਰ 9.7 * 6.3 ਸੈਂਟੀ ਮੀਟਰ ਹੋਵੇਗਾ।
  • ਨਵੇਂ ਨੋਟ ’ਚ ‘ਗਵਰਨਮੈਂਟ ਇੰਡੀਆ’ ’ਤੇ ‘ਭਾਰਤ ਸਰਕਾਰ’ ਲਿਖਿਆ ਹੋਵੇਗਾ। ਇਹ ‘Government of India’ ਦੇ ਠੀਕ ਉੱਪਰ ਲਿਖਿਆ ਹੋਵੇਗਾ।
  • ਇਕ ਰੁਪਏ ਦੇ ਨਵੇਂ ਨੋਟ ’ਚ ਵਿੱਤ ਮੰਤਰਾਲਾ ਦੇ ਸਕੱਤਰ ਅਤਨੁ ਚੱ ਕਰਵਰਤੀ ਦਾ 2 ਭਾਸ਼ਾਵਾਂ ’ਚ ਹਸਤਾਖਰ ਹੋਵੇਗਾ।ਇਹ ਹਸਤਾਖਰ ਹਿੰਦੀ ਅਤੇ ਅੰਗ੍ਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਹੋਣਗੇ।
  • ਨੋਟ ’ਤੇ ਨੰਬਰਿੰਗ ਕਾਲੇ ਰੰਗ ’ਚ ਹੇਠੋਂ ਸੱਜੇ ਪਾਸੇ ਹੋਵੇਗੀ ਅਤੇ ਨਿਊਮਰਲਸ ਦਾ ਸਾਈਜ਼ ਖੱਬਿਓਂ ਵਧਦੇ ਕ੍ਰ ਮ ’ਚ ਹੋਵੇਗਾ।
  • ਪਹਿਲੇ 3 ਅਲਫਾਨਿਊਮੈਰਿਕ ਨੰਬਰਾਂ ਦਾ ਆਕਾਰ ਬਰਾਬਰ ਹੋਵੇਗਾ।
  • ਨਵੇਂ ਨੋਟ ਦਾ ਰੰਗ ਦੇਖਣ ’ਚ ਪੂਰੀ ਤਰ੍ਹਾਂ ਪਿੰਕ ਗਰੀਨ ਨਹੀਂ ਲੱਗੇਗਾ। ਨਵੇਂ ਨੋਟ ’ਚ ਮਲਟੀ ਟੋਨਲ ਵਾਟ ਰਮਾਰਕ ਹੋਵੇਗਾ।

 • ਨੋਟ ਦੇ ਸੱਜੇ ਪਾਸੇ ਬਲੈਕ ਹੇਠਾਂ ਵੱਲ ਕਾਲੇ ਬਾਰ ਉੱਤੇ ਇਕ ਨੰਬਰ ਪੈਨਲ ਹੋਵੇਗਾ।
 • ਇਸ ਨੋਟ ਉੱਤੇ ਪਹਿਲੇ ਤਿੰਨ ਐਲਫਾਨਿਊਮੈਰਿਕ ਕਰੈਕ ਟਰਸ ਇਕ ਅਕਾਰ ਵਿਚ ਲਿਖੇ ਗਏ ਹੋਣਗੇ।
 • ਇਸ ਨੋਟ ‘ਤੇ ਬਣੇ ਇਕ ਰੁਪਏ ਦੇ ਸਿੱਕੇ ‘ਤੇ 2020 ਲਿਖਿਆ ਹੋਵੇਗਾ ਅਤੇ ਇਕ ਰੁਪਿਆ ਦਾ ਚਿੰਨ ਵੀ ਬਣਾਇਆ ਜਾਵੇਗਾ।
 • ਰੁਪਏ ਦੇ ਪ੍ਰਤੀਕ(ਸਿੰਬਲ) ਦੇ ਨਾਲ, ਅਨਾਜ ਦਾ ਡਿਜ਼ਾਇਨ ਵੀ ਬਣਾਇਆ ਜਾਵੇਗਾ, ਜੋ ਕਿ ਦੇਸ਼ ਵਿਚ ਖੇਤੀਬਾੜੀ ਨੂੰ ਦਰਸਾਏਗਾ।
 • ਨੋਟ ‘ਤੇ ‘ਸਾਗਰ ਸਮਰਾਟ’ ਦੀ ਤਸਵੀਰ ਵੀ ਹੋਵੇਗੀ, ਜਿਹੜੀ ਕਿ ਦੇਸ਼ ‘ਚ ਤੇਲ ਦੀ ਖੋਜ ਨੂੰ ਦਰਸਾਏਗੀ।
 • ਇਸ ਨੋਟ ਦਾ ਰੰਗ ਮੁੱਖ ਤੌਰ ‘ਤੇ ਗੁਲਾਬੀ ਅਤੇ ਹਰੇ ਰੰਗ ਦਾ ਹੋਵੇਗਾ। ਹਾਲਾਂਕਿ ਇਸ ‘ਤੇ ਕੁਝ ਹੋਰ ਰੰਗ ਵੀ ਵਰਤੇ ਜਾਣਗੇ।

error: Content is protected !!