ਆਲੂਆਂ ਤੋਂ ਵੀ ਸਸਤਾ ਹੋਇਗਾ ਮੀਟ ਕਿਓਂ ਕੇ
ਨਵੀਂ ਦਿੱਲੀ: ਜਲਦੀ ਹੀ ਭਾਰਤ ‘ਚ ਸਸਤਾ ਚਿਕਨ ਮਿਲਣ ਲੱਗੇਗਾ। ਭਾਰਤ ਅਤੇ ਅਮਰੀਕਾ ਵਿਚਕਾਰ ਇਕ ਸਮਝੌਤਾ ਹੋਣ ਦੀ ਉਮੀਦ ਹੈ ਜਿਸ ਤੋਂ ਬਾਅਦ ਦੇਸ਼ ‘ਚ ਅਮਰੀਕੀ ਚਿਕਨ ਦਾ ਆਯਾਤ ਕੀਤਾ ਜਾ ਸਕੇਗਾ। ਦੂਜੇ ਪਾਸੇ ਭਾਰਤੀ ਪੋਲਟਰੀ ਇੰਡਸਟਰੀ ਇਸ ਸਮਝੌਤੇ ਦੇ ਵਿਰੋਧ ‘ਚ ਹੈ ਕਿਉਂਕਿ ਅਮਰੀਕਾ ਤੋਂ ਸਸਤਾ ਚਿਕਨ ਆਯਾਤ ਹੋਣ ਕਾਰਨ ਦੇਸ਼ ਦੇ ਲੱਖਾਂ ਚਿਕਨ ਫਾਰਮ ਅਤੇ ਪ੍ਰੋਸੈਸਿੰਗ ਯੂਨਿਟ ਬੰਦ ਹੋਣ ਅਤੇ ਦੇਸ਼ ਦੇ ਲੱਖਾਂ ਲੋਕਾਂ ਦੇ ਬੇਰੋਜ਼ਗਾਰ ਹੋਣ ਦੀ ਸੰਭਾਵਨਾ ਹੈ।
ਭਾਰਤ ਅਤੇ ਅਮਰੀਕਾ ਵਿਚਕਾਰ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਚਲ ਰਹੀ ਹੈ। ਇਸ ਸਮਝੌਤੇ ਦੇ ਤਹਿਤ ਅਮਰੀਕਾ ਤੋਂ ਚਿਕਨ ਆਯਾਤ ਕਰਨ ‘ਤੇ ਲੱਗਣ ਵਾਲੀ ਡਿਊਟੀ 100 ਫੀਸਦੀ ਤੋਂ ਘੱਟ ਕੇ 30 ਫੀਸਦੀ ਹੋ ਜਾਵੇਗੀ। ਯਾਨੀ ਕਿ ਅਮਰੀਕੀ ਚਿਕਨ ਦੀਆਂ ਕੀਮਤਾਂ ‘ਚ 70 ਫੀਸਦੀ ਤੱਕ ਦੀ ਗਿਰਾਵਟ ਹੋ ਸਕਦੀ ਹੈ। ਵਣਜ ਮੰਤਰਾਲੇ ਨੇ ਵਣਜ ਵਿਭਾਗ, ਪਸ਼ੂ-ਪਾਲਣ, ਖੇਤੀਬਾੜੀ ਸਮੇਤ ਕਈ ਵਿਭਾਗਾਂ ਦੇ ਸਕੱਤਰਾਂ ਦੀ ਬੈਠਕ ਬੁਲਾਈ ਹੈ।
ਦਰਅਸਲ ਅਮਰੀਕਾ ਦੇ ਲੋਕ ਚਿਕਨ ਦਾ ਲੈੱਗ ਪੀਸ ਨਹੀਂ ਖਾਂਦੇ ਹਨ। ਉਹ ਜ਼ਿਆਦਾ ਕੀਮਤ ਦੇ ਕੇ ਸਿਰਫ ਬ੍ਰੈਸਟ ਪੀਸ ਹੀ ਖਰੀਦਦੇ ਹਨ ਜਦੋਂਕਿ ਭਾਰਤ ‘ਚ ਚਿਕਨ ਦੇ ਸ਼ੌਕੀਣ ਲੈੱਗ ਪੀਸ ਨੂੰ ਬਹੁਤ ਹੀ ਸ਼ੌਕ ਨਾਲ ਖਾਂਦੇ ਹਨ। ਅਜਿਹੇ ‘ਚ ਅਮਰੀਕਾ ਚਿਕਨ ਦੇ ਲੈੱਗ ਪੀਸ ਨੂੰ ਯੂਰਪੀ ਯੂਨੀਅਨ, ਚੀਨ ਅਤੇ ਥਰਡ ਵਰਲਡ ਦੇਸ਼ਾਂ ਨੂੰ ਵੇਚਦਾ ਹੈ। ਹੁਣ ਅਮਰੀਕਾ ਭਾਰਤ ਵਿਚ ਚਿਕਨ ਦੇ ਲੈੱਗ ਪੀਸ ਵੇਚਣਾ ਚਾਹੁੰਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ The Sikh Tv ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
