Home / Viral / ਲਗਾਤਾਰ ਤੀਸਰੇ ਦਿਨ ਵਧੇ ਪੈਟਰੋਲ ਅਤੇ ਡੀਜ਼ਲ ਦੇ ਰੇਟ, ਜਾਣੋ ਅੱਜ ਦੀ ਕੀਮਤ

ਲਗਾਤਾਰ ਤੀਸਰੇ ਦਿਨ ਵਧੇ ਪੈਟਰੋਲ ਅਤੇ ਡੀਜ਼ਲ ਦੇ ਰੇਟ, ਜਾਣੋ ਅੱਜ ਦੀ ਕੀਮਤ

ਦੇਸ਼ ਵਿਚ ਲੋਕ ਸਭਾ ਚੋਣਾਂ ਖ਼ਤਮ ਹੋਣ ਦੇ ਨਾਲ ਦੀ ਜਨਤਾ ‘ਤੇ ਮਹਿੰਗਾਈ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ, ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਪੈਟਰੋਲ-ਡੀਜ਼ਲ ਦੇ ਭਾਅ ‘ਚ ਫਿਰ ਤੋਂ ਤੇਜ਼ੀ ਆਈ ਹੈ।ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਦੌਰ ਲਗਾਤਾਰ ਤੀਸਰੇ ਦਿਨ ਵੀ ਜਾਰੀ ਹੈ। ਤੇਲ ਕੰਪਨੀਆਂ ਨੇ ਸ਼ਨੀਵਾਰ ਨੂੰ ਫਿਰ ਤੇਲ ਦੇ ਮੁੱਲ ਵਧਾ ਦਿੱਤੇ ਹਨ। ਦਿੱਲੀ, ਕੋਲਕਾਤਾ ਤੇ ਮੁੰਬਈ ਵਿਚ ਪੈਟਰੋਲ ਦੇ ਮੁੱਲ 14 ਪੈਸੇ ਜਦਕਿ ਚੇਨਈ ਵਿਚ 15 ਪੈਸੇ ਪ੍ਰਤੀ ਲੀਟਰ ਵਧੇ।ਡੀਜਲ ਦੇ ਮੁੱਲ ਵਿਚ ਦਿੱਲੀ ਅਤੇ ਕੋਲਕਾਤਾ ਵਿਚ 16 ਪੈਸੇ ਜਦਕਿ ਚੇਨਈ ਵਿਚ 17 ਪੈਸੇ ਦਾ ਵਾਧਾ ਹੋਇਆ।

ਅੱਜ ਪੰਜਾਬ ਦੇ ਅਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੇ ਰੇਟ 71.99 ਅਤੇ ਡੀਜ਼ਲ ਦੇ ਰੇਟ 65.97 ਹੋ ਗਏ ਹਨ, ਬਠਿੰਡਾ ਵਿਚ ਪੈਟਰੋਲ ਦੇ ਰੇਟ 71.30 ਅਤੇ ਡੀਜਲ ਦੇ ਰੇਟ 65.32 ਹੋ ਗਏ ਹਨ , ਲੁਧਿਆਣਾ ਵਿਚ ਪੈਟਰੋਲ ਦੇ ਰੇਟ 71.89 ਅਤੇ ਡੀਜ਼ਲ ਦੇ ਰੇਟ 65.88 ,ਸ਼੍ਰੀ ਮੁਕਤਸਰ ਸਾਹਿਬ ਵਿਚ ਪੈਟਰੋਲ ਦੇ ਰੇਟ 71.55 ਅਤੇ ਡੀਜਲ ਦੇ ਰੇਟ 65.56 ਦਰਜ ਕੀਤੇ ਗਏ ਹਨ,

ਤਿੰਨ ਦਿਨਾਂ ਵਿੱਚ ਦਿੱਲੀ ਕੋਲਕਾਤਾ ਅਤੇ ਮੁਂਬਈ ਵਿੱਚ ਪੈਟਰੋਲ 36 ਪੈਸੇ, ਜਦ ਕਿ ਚੇਂਨਈ ਵਿੱਚ 38 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਉਥੇ ਹੀ, ਡੀਜਲ ਦੇ ਮੁੱਲ ਤਿੰਨ ਦਿਨਾਂ ਵਿੱਚ ਦਿੱਲੀ, ਕੋਲਕਾਤਾ ਅਤੇ ਮੁਂਬਈ ਵਿੱਚ 37 ਪੈਸੇ ਜਦੋਂ ਕਿ ਅਤੇ ਚੇਂਨਈ ਵਿੱਚ 40 ਪੈਸੇ ਪ੍ਰਤੀ ਲਿਟਰ ਵੱਧ ਗਏ ਹਨ। ਘਰੇਲੂ ਤੇਲ ਕੰਪਨੀਆਂ ਪ੍ਰਤੀਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਅਤੇ ਨਵੀਂਆਂ ਦਰਾਂ ਸਵੇਰੇ 6 ਵਜੇ ਤੋਂ ਪੈਟਰੋਲ ਪੰਪਾਂ ‘ਤੇ ਪ੍ਰਭਾਵੀ ਹੋ ਜਾਂਦੀਆਂ ਹਨ।

error: Content is protected !!