Home / Informations / ਲਓ ਪੂਰੇ ਦੇਸ਼ ਚ’ ਬਦਲ ਗਏ ਇਹ ਨਿਯਮ ਹੁਣ ਤੋਂ ਜਰਾ ਸੰਭਲ ਕੇ ਨਹੀਂ ਤਾਂ ਪਛਤਾਓਗੇ-ਦੇਖੋ ਪੂਰੀ ਖ਼ਬਰ

ਲਓ ਪੂਰੇ ਦੇਸ਼ ਚ’ ਬਦਲ ਗਏ ਇਹ ਨਿਯਮ ਹੁਣ ਤੋਂ ਜਰਾ ਸੰਭਲ ਕੇ ਨਹੀਂ ਤਾਂ ਪਛਤਾਓਗੇ-ਦੇਖੋ ਪੂਰੀ ਖ਼ਬਰ

ਜਰਾ ਸੰਭਲ ਕੇ ਨਹੀਂ ਤਾਂ ਪਛਤਾਓਗੇ

ਇਕ ਫਰਵਰੀ 2020 ਤੋਂ ਕੁਝ ਅਹਿਮ ਨਿਯਮਾਂ ਵਿਚ ਬਦਲਾਅ ਹੋਇਆ ਹੈ ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ‘ਤੇ ਪੈਣਾ ਹੈ। ਇਸ ਵਿਚ ਰਸੋਈ ਗੈਸ, ਏਟੀਐਮ ਅਤੇ ਵਟਸਐਪ ਦੀ ਵਰਤੋਂ ਅਤੇ ਜੀਵਨ ਬੀਮਾ ਪਾਲਿਸੀ ਨਾਲ ਜੁੜੀਆਂ ਗੱਲਾਂ ਸ਼ਾਮਲ ਹਨ। ਰਸੋਈ ਗੈਸ ਦੇ ਕਮਰਸ਼ੀਅਲ ਸਲੰਡਰ 1550 ਰੁਪਏ ਵਿਚ ਮਿਲੇਗਾ। ਨਵੀਂ ਦਰਾਂ ਸ਼ਨੀਵਾਰ ਸਵੇਰੇ ਤੋਂ ਲਾਗੂ ਹੋ ਗਈਆਂ ਹਨ। ਘਰੇਲੂ ਉਪਭੋਗਤਾ ਲਈ ਰਾਹਤ ਦੀ ਗੱਲ ਇਹ ਹੈ ਕਿ ਹਰ ਮਹੀਨੇ ਸੋਧੀਆਂ ਜਾਣ ਵਾਲੀਆਂ ਕੀਮਤਾਂ ਵਿਚ ਘਰੇਲੂ ਐਲਪੀਜੀ ਸਲੰਡਰ ਦੀ ਕੀਮਤ ਨਹੀਂ ਵਧੀ। ਉਥੇ ਫੇਸਬੁੱਕ ਦੀ ਮਾਲਕਣ ਹੱਕ ਵਾਲੀ ਵਟਸਐਪ ਨੇ ਦੱਸਿਆ ਕਿ ਇਕ ਫਰਵਰੀ ਤੋਂ ਐਂਡਰਾਇਡ 2.3.7 ਜਾਂ ਇਸ ਤੋਂ ਪੁਰਾਣੇ ਵਰਜਨ ਅਤੇ ਆਈਓਐਸ8 ਜਾਂ ਇਸ ਤੋਂ ਪੁਰਾਣੇ ਵਰਜਨ ‘ਤੇ ਵਟਸਐਪ ਚਲਣਾ ਬੰਦ ਹੋ ਗਿਆ ਹੈ।

ਬੰਦ ਹੋ ਰਹੀਆਂ ਹਨ ਐਲਆਈਸੀ ਦੀਆਂ ਇਹ ਪਾਲਿਸੀਆਂ
ਜੀਵਨ ਬੀਮਾ ਨਿਗਮ ਨੇ ਆਪਣੀਆਂ 23 ਪਾਲਿਸੀਆਂ ਬੰਦ ਕਰ ਦਿੱਤੀਆਂ ਹਨ। ਆਈਆਰਡੀਏਆਈ ਦੇ ਹੁਕਮਾਂ ‘ਤੇ ਅਜਿਹਾ ਕੀਤਾ ਗਿਆ ਹੈ। ਜੋ ਪਾਲਿਸੀਆਂ ਬੰਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਸ਼ਾਮਲ ਹਨ, ਜੀਵਨ ਆਨੰਦ, ਜੀਵਨ ਲਕਸ਼ੇ, ਜੀਵਨ ਤਰੁਣ, ਜੀਵਨ ਉਮੰਗ। ਐਲਆਈਸੀ ਨੇ ਯੁਨਿਟ ਲਿੰਕਡ ਪਲਾਨ ਅਤੇ ਨਿਊ ਐਨਾਡਾਊਮੈਂਟ ਪਲੱਸ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਹੈ।

ਡਿਜੀਟਲ ਸਹੂਲਤਾਂ ਨਾ ਦੇਣ ‘ਤੇ ਹੈ ਜੁਰਮਾਨਾ
ਕੈਸ਼ਲੈੱਸ ਇਕੋਨਾਮੀ ਨੂੰ ਅੱਗੇ ਵਧਾਉਣ ਲਈ ਕੇਂਦਰ ਸਰਕਾਰ ਨੇ ਇਸ ਸਾਲ ਜਨਵਰੀ ਤੋਂ 50 ਕਰੋੜ ਰੁਪਏ ਜਾਂ ਉਸ ਤੋਂ ਜ਼ਿਆਦਾ ਦੇ ਸਾਲਾਨਾ ਕਾਰੋਬਾਰ ਵਾਲੀਆਂ ਦੁਕਾਨਾਂ, ਵਪਾਰਕ ਫਰਮਾਂ ਅਤੇ ਕੰਪਨੀਆਂ ਲਈ ਗਾਹਕਾਂ ਨੂੰ ਡਿਜੀਟਲ ਸਹੁਲਤਾਂ ਪ੍ਰਦਾਨ ਕਰਨਾ ਲਾਜ਼ਮੀ ਕੀਤਾ ਸੀ। ਜਿਨ੍ਹਾਂ ਲੋਕਾਂ ਨੇ ਅਜਿਹਾ ਨਹੀਂ ਕੀਤਾ ਉਨ੍ਹਾਂ ਨੂੰ 1 ਫਰਵਰੀ ਤੋਂ ਜੁਰਮਾਨਾ ਲਾਇਆ ਜਾਵੇਗਾ। ਜੁਰਮਾਨੇ ਦੀ ਰਕਮ ਰੋਜ਼ਾਨਾ 5000 ਨਿਰਧਾਰਤ ਕੀਤੀ ਗਈ ਹੈ।

ਇੰਡੀਆ ਪੋਸਟ ਲਈ ਏਟੀਐੱਮ ਕਾਰਡ ਦੇ ਨਿਯਮ ਬਦਲੇ
ਕੀ ਤੁਹਾਡੇ ਕੋਲ ਡਾਕਘਰ ਦਾ ਬਚਤ ਬੈਂਕ ਖਾਤਾ ਹੈ ? 1 ਫਰਵਰੀ ਤੋਂ ਇਸ ਦਾ ਮੌਜੂਦ ਮੈਗ੍ਰੇਟਿਕ ਏਟੀਐਮ ਕਾਰਡ ਬੰਦ ਹੋ ਜਾਵੇਗਾ। ਮੈਗ੍ਰੇਟਿਕ ਏਟੀਐਮ ਕਾਰਡ ਦੀ ਥਾਂ ‘ਤੇ ਜ਼ਿਆਦਾ ਸੁਰਖਿਅਤ ਈਐਮਵੀ ਚਿਪ ਵਾਲੇ ਏਟੀਐਮ ਕਾਰਡ ਜਾਰੀ ਕੀਤੇ ਗਏ ਹਨ। 31 ਦਸੰਬਰ 2019 ਤਕ ਲਗਪਗ ਸਾਰੇ ਬੈਂਕਾਂ ਨੇ ਭਾਰਤੀ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਮੁਤਾਬਕ ਈਐਮਵੀ ਚਿਪ ਵਾਲੇ ਏਟੀਐਮ ਕਾਰਡ ਜਾਰੀ ਕਰ ਦਿੱਤੇ ਹਨ।

error: Content is protected !!