ਅੱਜ ਕਲ ਹਰ ਕੋਈ ਵਧੀਆ ਭਵਿੱਖ ਲਈ ਬਾਹਰੇ ਮੁਲਕਾਂ ਦਾ ਰੁੱਖ ਕਰ ਰਿਹਾ ਇਹਨਾਂ ਮੁਲਕਾਂ ਵਿਚੋਂ ਪੰਜਾਬੀਆਂ ਦੀ ਪਹਿਲੀ ਪਸੰਦ ਕਨੇਡਾ ਹੈ। ਪਰ ਇਕ ਖਬਰ ਆ ਰਹੀ ਹੈ ਜਿਸ ਨੂੰ ਦੇਖਕੇ ਤੁਸੀਂ ਹੈਰਾਨ ਰਹਿ ਜਾਵੋਂਗੇ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ
ਜਿਸ ਤਰ੍ਹਾਂ ਵਿਸ਼ਵ ਵਿਚ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਹੈ। ਉਸ ਹਿਸਾਬ ਨਾਲ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਵੀ ਦੀਵਾਲੀਆ ਹੋ ਰਹੇ ਹਨ। ਜਦੋਂ ਕਿਸੇ ਮੁਲਕ ਦੀ ਆਰਥਿਕ ਰਫ਼ਤਾਰ ਮਨਦੀ ਹੁੰਦੀ ਹੈ ਤਾਂ ਉੱਥੋਂ ਦੇ ਨਾਗਰਿਕ ਕਰਜ਼ਾਈ ਹੋਣ ਦੇ ਨਾਲ ਨਾਲ ਦੀਵਾਲੀਏ ਹੋ ਜਾਂਦੇ ਹਨ। ਅਜਿਹਾ ਹੀ ਅੱਜਕਲ ਕੈਨੇਡਾ ਦੇ ਲੋਕਾਂ ਨਾਲ ਹੋ ਰਿਹਾ ਹੈ। ਜ਼ਿਆਦਾ ਮਾਰ ਖਪਤਕਾਰ ਕਰਜਾਧਾਰਕਾਂ ਨੂੰ ਪੈ ਰਹੀ ਹੈ। ਕੈਨੇਡੀਅਨ ਐਸੋਸੀਏਸ਼ਨ ਆਫ ਇਨਸਾਲਵੈਂਸੀ ਅਤੇ ਰਿਸਟਰਕਚਰਿੰਗ ਪ੍ਰੋਫੈਸ਼ਨਲਜ਼ ਨੇ ਜਾਣਕਾਰੀ ਦਿੱਤੀ ਹੈ ਕਿ
ਅਕਤੂਬਰ 2018 ਤੋਂ ਸਿਤੰਬਰ 2019 ਤੱਕ ਪਿਛਲੇ ਸਾਲ ਦੇ ਮੁਕਾਬਲੇ 8.4 ਫੀਸਦੀ ਲੋਕ ਜ਼ਿਆਦਾ ਦੀਵਾਲੀਏ ਹੋਏ ਹਨ। ਇਸ ਸੰਸਥਾ ਦੇ ਮੁੱਖ ਕਾਰਜਕਾਰੀ ਅਫਸਰ ਗ੍ਰਾਂਟ ਕ੍ਰਿਸਟੀਨਸਿਨ ਦਾ ਮੰਨਣਾ ਹੈ ਕਿ ਕੰਜ਼ਿਊਮਰ ਅਤੇ ਬਿਜ਼ਨਸ ਦੇ ਮਾਮਲਿਆਂ ਵਿੱਚ ਅਗਲੇ ਸਾਲ ਵੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ। ਜਦ ਕਿ ਸਾਲ 2021 ਵਿੱਚ ਕੰਜ਼ਿਊਮਰ ਕਰਜ਼ਦਾਰਾਂ ਦੇ ਦੀਵਾਲੀਏਪਨ ਦੀ ਗਤੀ ਵਿੱਚ ਕੁਝ ਕਮੀ ਹੋ ਸਕਦੀ ਹੈ। ਪਰ ਜਿਨ੍ਹਾਂ ਲੋਕਾਂ ਨੇ ਬਿਜ਼ਨੈੱਸ ਦੇ ਆਧਾਰ ਤੇ ਕਰਜ਼ੇ ਲਏ ਹੋਏ ਹਨ।
ਉਨ੍ਹਾਂ ਦੀ ਹਾਲਤ ਵਿੱਚ ਅਜੇ ਵੀ ਕੋਈ ਸੁਧਾਰ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਵੱਧਦੀ ਮਹਿੰਗਾਈ ਉੱਚੀਆਂ ਵਿਆਜ ਦਰਾਂ ਅਤੇ ਰਹਿਣ ਸਹਿਣ ਵਿੱਚ ਖ਼ਰਚੇ ਦਾ ਵਾਧਾ ਕੀਤੇ ਜਾਣ ਕਾਰਨ ਕਰਜ਼ਦਾਰਾਂ ਲਈ ਕਰਜ਼ਾ ਮੋੜਨਾ ਮੁਸ਼ਕਿਲ ਹੋ ਰਿਹਾ ਹੈ ਅਤੇ ਉਹ ਦੀਵਾਲੀਏ ਹੋ ਰਹੇ ਹਨ। ਇਸ ਸਮੇਂ ਅਲਬਰਟਾ ਵਿੱਚ ਸਭ ਤੋਂ ਵੱਧ ਕਰਜ਼ਦਾਰ ਦੀਵਾਲੀਏ ਹੋ ਰਹੇ ਹਨ। ਇੱਥੇ ਕੰਜ਼ਿਊਮਰ ਕਰਜ਼ਦਾਰਾਂ ਦੇ ਮਾਮਲਿਆਂ ਵਿੱਚ ਦੀਵਾਲੀਏਪਨ ਦੀ ਦਰ ਵਿੱਚ 15.2 ਫੀਸਦੀ ਦੀ ਦਰ ਨਾਲ ਵਾਧਾ ਹੋਇਆ ਹੈ।
