ਸਾਡੇ ਜੀਵਨ ਵਿੱਚ ਮਸਾਲਿਆਂ ਦਾ ਮੁੱਖ ਹਿੱਸਾ ਹੈ ਇਨ੍ਹਾਂ ਤੋਂ ਬਿਨਾਂ ਖਾਣਾ ਖਾਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ । ਇਹ ਮਸਾਲੇ ਨਾ ਸਿਰਫ ਸਾਡੇ ਭੋਜਨ ਨੂੰ ਸਵਾਦ ਬਣਾਉਂਦੇ ਹਨ । ਮਸਾਲਿਆਂ ਵਿੱਚ ਦਵਾਈਆਂ ਦੇ ਗੁਣ ਹੋਣ ਕਰਕੇ ਇਹ ਸਾਡੇ ਸਰੀਰ ਨੂੰ ਕਈ ਰੋਗਾਂ ਤੋਂ ਬਚਾਉਂਦੇ ਹਨ । ਦਾਲਚੀਨੀ ਵੀ ਇੱਕ ਤਰ੍ਹਾਂ ਦਾ ਮਸਾਲਾ ਹੈ । ਇਹ ਖਾਣੇ ਦਾ ਸਵਾਦ ਵਧਾਉਣ ਲਈ ਵਰਤਿਆ ਜਾਂਦਾ ਹੈ । ਪਰ ਜਦੋਂ ਦਾਲਚੀਨੀ ਦਾ ਉਪਯੋਗ ਸ਼ਹਿਦ ਨਾਲ ਕੀਤਾ ਜਾਂਦਾ ਹੈ , ਤਾਂ ਇਹ ਕਿਸੇ ਦਵਾਈ ਤੋਂ ਘੱਟ ਨਹੀਂ । ਦਾਲਚੀਨੀ ਇੱਕ ਗਰਮ ਮਸਾਲਾ ਹੈ , ਇਸ ਵਿੱਚ ਕੈਲੋਰੀ , ਕਾਰਬੋਹਾਈਡ੍ਰੇਟ , ਪ੍ਰੋਟੀਨ ਅਤੇ ਹੋਰ ਕਈ ਲਾਭਕਾਰੀ ਮਿਨਰਲਸ ਮੌਜੂਦ ਹੁੰਦੇ ਹਨ ।
ਇਸ ਨੂੰ ਲੈਣ ਦੀ ਵਿਧੀ
ਇੱਕ ਚਮਚ ਸ਼ਹਿਦ ਵਿੱਚ ਚੁੱਟਕੀ ਭਰ ਦਾਲ ਚੀਨੀ ਮਿਲਾ ਕੇ ਰਾਤ ਨੂੰ ਸੌਂਦੇ ਸਮੇਂ ਇਸ ਦਾ ਸੇਵਨ ਕਰੋ । ਇਸ ਨੁਸਖੇ ਨੂੰ ਪਾਣੀ ਨਾਲ ਵੀ ਲੈ ਸਕਦੇ ਹੋ , ਇੱਕ ਗਿਲਾਸ ਪਾਣੀ ਵਿੱਚ ਇੱਕ ਚਮਚ ਸ਼ਹਿਦ ਅਤੇ ਚੁਟਕੀ ਭਰ ਦਾਲ ਚੀਨੀ ਮਿਲਾ ਕੇ ਰਾਤ ਨੂੰ ਸੌਂਦੇ ਸਮੇਂ ਪੀ ਲਓ ।
ਠੀਕ ਹੁੰਦੀਆਂ ਹਨ ਇਹ ਸਭ ਸਮੱਸਿਆਵਾਂ
ਮੋਟਾਪਾ
ਸ਼ਹਿਦ ਅਤੇ ਦਾਲਚੀਨੀ ਦਾ ਮਿਸ਼ਰਣ ਮੋਟਾਪਾ ਕਰਨ ਵਿੱਚ ਫ਼ਾਇਦੇਮੰਦ ਹੁੰਦਾ ਹੈ । ਜੇਕਰ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਗਿਲਾਸ ਪਾਣੀ ਵਿੱਚ ਅੱਧਾ ਚਮਚ ਦਾਲਚੀਨੀ ਪਾਊਡਰ ਮਿਲਾ ਕੇ ਉਬਾਲੋ । ਫਿਰ ਇਸ ਪਾਣੀ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ । ਮੋਟਾਪੇ ਜਹੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ।
ਗਠੀਆ ਰੋਗ
ਗਠੀਆ ਅਤੇ ਸਾਈਟਿਕਾ ਵਿੱਚ ਜੋੜਾਂ ਦੇ ਦਰਦ ਦੀ ਪਰੇਸ਼ਾਨੀ ਬਹੁਤ ਹੁੰਦੀ ਹੈ । ਦਾਲਚੀਨੀ ਇਸ ਰੋਗ ਲਈ ਬਹੁਤ ਹੀ ਫ਼ਾਇਦੇਮੰਦ ਹੈ । ਰੋਜ਼ਾਨਾ ਇੱਕ ਗਿਲਾਸ ਪਾਣੀ ਵਿੱਚ ਅੱਧਾ ਚਮਚ ਦਾਲ ਚੀਨੀ ਪਾਊਡਰ ਮਿਲਾ ਕੇ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਠੀਕ ਹੋ ਜਾਂਦੇ ਹਨ ।
ਪੇਟ ਦਾ ਕੈਂਸਰ
ਪੇਟ ਵਿਚ ਅਲਸਰ ਦੇ ਕਾਰਨ ਹੋਣ ਵਾਲੇ ਕੈਂਸਰ ਤੋਂ ਬਚਣ ਲਈ ਇੱਕ ਗਿਲਾਸ ਪਾਣੀ ਵਿੱਚ ਅੱਧਾ ਚਮਚ ਦਾਲ ਚੀਨੀ ਪਾਊਡਰ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਸੇਵਨ ਕਰਨ ਨਾਲ ਕੈਂਸਰ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ ।
ਹਾਰਟ ਅਟੈਕ ਤੋਂ ਬਚਾਅ
ਦਾਲਚੀਨੀ ਅਤੇ ਸ਼ਹਿਦ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ । ਰੋਜ਼ਾਨਾ ਚਾਹ ਵਿੱਚ ਦਾਲ ਚੀਨੀ ਮਿਲਾ ਕੇ ਸੇਵਨ ਕਰਨ ਨਾਲ ਹਾਰਟ ਅਟੈਕ ਦਾ ਖ਼ਤਰਾ ਕਈ ਗੁਣਾ ਘੱਟ ਹੋ ਜਾਂਦਾ ਹੈ । ਇਸ ਨਾਲ ਬਲੱਡ ਪ੍ਰੈਸ਼ਰ ਅਤੇ ਬਲੱਡ ਸਰਕੁਲੇਸ਼ਨ ਵੀ ਨਾਰਮਲ ਰਹਿੰਦਾ ਹੈ ।
ਹੱਥ ਪੈਰ ਸੁੰਨ ਹੋਣਾ
ਦਾਲਚੀਨੀ ਅਤੇ ਸ਼ਹਿਦ ਦੇ ਮਿਸ਼ਰਣ ਦਾ ਰੋਜ਼ਾਨਾ ਇੱਕ ਚਮਚ ਲੈਣ ਨਾਲ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਦੂਰ ਹੁੰਦੀ ਹੈ । ਕਿਉਂਕਿ ਇਸ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਮੈਗਨੀਸ਼ੀਅਮ , ਪੋਟਾਸ਼ੀਅਮ ਤੱਤਾਂ ਦੀ ਕਮੀ ਪੂਰੀ ਹੁੰਦੀ ਹੈ । ਜਿਸ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ । ਇਸ ਨੁਸਖੇ ਨਾਲ ਅਦਰਕ ਦਾ ਵੀ ਸੇਵਨ ਕਰ ਸਕਦੇ ਹੋ ।
ਖੰਘ ਜ਼ੁਕਾਮ
ਖੰਘ ਜ਼ੁਕਾਮ ਦੀ ਸਮੱਸਿਆ ਹੋਣ ਤੇ ਇੱਕ ਚਮਚ ਸ਼ਹਿਦ ਨਾਲ ਚੁੱਟਕੀ ਭਰ ਦਾਲਚੀਨੀ ਦੇ ਪਾਊਡਰ ਦਾ ਸੇਵਨ ਕਰੋ । ਇਸ ਤਰ੍ਹਾਂ ਕਰਨ ਨਾਲ ਇਮਿਊਨਿਟੀ ਸਿਸਟਮ ਵਦਧਾ ਹੈ । ਜਿਸ ਕਰ ਕੇ ਰੋਗਾਂ ਨਾਲ ਲੜਨ ਦੀ ਸ਼ਮਤਾ ਵੀ ਵਧਦੀ ਹੈ ।
ਬਲੱਡ ਸ਼ੂਗਰ ਲੇਵਲ
ਦਾਲਚੀਨੀ ਵਿੱਚ ਕਈ ਤਰ੍ਹਾਂ ਦੇ ਕੰਪਾਊਂਡ ਪਾਏ ਜਾਂਦੇ ਹਨ । ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ । ਇਸ ਲਈ ਸ਼ੂਗਰ ਦੇ ਮਰੀਜ਼ਾਂ ਲਈ ਰੋਜ਼ਾਨਾ ਦਾਲਚੀਨੀ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ ।
ਨੀਂਦ ਨਾ ਆਉਣ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ।ਰੋਜ਼ਾਨਾ ਇੱਕ ਚਮਚ ਸ਼ਹਿਦ ਵਿੱਚ ਚੁਟਕੀ ਭਰ ਦਾਲ ਚੀਨੀ ਮਿਲਾ ਕੇ ਸੇਵਨ ਕਰੋ ਅਤੇ ਬਾਅਦ ਵਿੱਚ ਇੱਕ ਗਲਾਸ ਦੁੱਧ ਦਾ ਪੀਓ । ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਜਾਨਣ ਲਈ ਸਾਡਾ ਫੇਸਬੁੱਕ ਪੇਜ ਜ਼ਰੂਰ ਲਾਈਕ ਕਰੋ ।
