Home / Viral / ਰੋਜ਼ਾਨਾਂ ਭਿੱਜੇ ਹੋਏ ਬਦਾਮ ਖਾਣ ਨਾਲ ਸਾਡੇ ਸਰੀਰ ਨੂੰ ਹੁੰਦੇ ਹਨ ਇਹ ਜਬਰਦਸਤ ਫਾਇਦੇ, ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਰੋਜ਼ਾਨਾਂ ਭਿੱਜੇ ਹੋਏ ਬਦਾਮ ਖਾਣ ਨਾਲ ਸਾਡੇ ਸਰੀਰ ਨੂੰ ਹੁੰਦੇ ਹਨ ਇਹ ਜਬਰਦਸਤ ਫਾਇਦੇ, ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਬਦਾਮ ਖਾਣਾ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਰੋਜਾਨਾ ਸਵੇਰੇ 2 ਬਦਾਮ ਵੀ ਖਾ ਲਉ ਤਾਂ ਇਸ ਨਾਲ ਦਿਮਾਗ ਤਰੋਤਾਜ਼ਾ ਰਹਿੰਦਾ ਹੈ ਜਿਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਉਨ੍ਹਾਂ ਨੂੰ ਵੀ ਬਦਾਮ ਖਾਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਲਈ ਬਦਾਮ ਖਾਣਾ ਵਰਦਾਨ ਹੈ ਪਰ ਕਈ ਲੋਕਾਂ ਨੂੰ ਬਦਾਮ ਨੁਕਸਾਨ ਵੀ ਕਰਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਭਿੱਜੇ ਹੋਏ ਬਦਾਮ ਸਾਡੇ ਲਈ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਜਿਸ ਨਾਲ ਸਿਹਤ ‘ਤੇ ਕਾਫ਼ੀ ਪ੍ਰਭਾਵ ਪੈਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਭਿੱਜੇ ਹੋਏ ਬਦਾਮ ‘ਚ ਭਰਪੂਰ ਮਾਤਰਾ ਵਿੱਚ ਓਮੇਗਾ 3 ਫੈਟੀ ਐਸਿਡ, ਫਾਇਬਰ, ਵਿਟਾਮਿਨ ਅਤੇ ਪ੍ਰੋਟਿਨ ਮੌਜੂਦ ਹੁੰਦੇ ਹਨ, ਜੋ ਸਾਡੀ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ।ਭਿੱਜੇ ਬਦਾਮਾਂ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਬੀ 17 ਮੌਜੂਦ ਹੁੰਦਾ ਹੈ ਜੋ ਕਿ ਕੈਂਸਰ ਤੋਂ ਸਾਡੇ ਸ਼ਰੀਰ ਨੂੰ ਬਚਾਉਂਦਾ ਹੈ। ਇਸ ਲਈ ਕੈਂਸਰ ਦੇ ਮਰੀਜ ਨੂੰ ਭਿੱਜੇ ਹੋਏ ਬਦਾਮਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।ਕਿਡਨੀ ‘ਚ ਪਥਰੀ ਜਾਂ ਗਾਲ ਬਲੇਲਡਰ ਸਬੰਧੀ ਕਿਸੇ ਰੋਗ ਦੇ ਹੋਣ ਉੱਤੇ ਬਦਾਮ ਦਾ ਸੇਵਨ ਨਹੀਂ ਕਰਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਆਕਸ ਲੇਟ ਜਿਆਦਾ ਮਾਤਰਾ ਵਿਚ ਹੁੰਦਾ ਹੈ।ਭਿੱਜੇ ਹੋਏ ਬਦਾਮ ਦੇ ਸੇਵਨ ਨਾਲ ਸਰੀਰ ਵਿੱਚ ਬੇਡ ਕੋਲੇਸਟਰਾਲ ਦੇ ਲੈਵਲ ਨੂੰ ਘਟਾਇਆ ਜਾ ਸਕਦਾ ਹੈ ਅਤੇ ਗੁਡ ਕੋਲੇਸਟਰਾਲ ਦੇ ਲੈਵਲ ਨੂੰ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਭਿੱਜੇ ਬਦਾਮ ਦਿਲ ਨੂੰ ਵੀ ਤੰਦਰੁਸਤ ਰੱਖਦਾ ਹੈ। ਜੇਕਰ ਤੁਸੀਂ ਬਲੱਡ ਪ੍ਰੇਸ਼ਰ ਦੇ ਮਰੀਜ ਹੋ ਤਾਂ ਰੋਜ ਭਿੱਜੇ ਹੋਏ ਬਦਾਮ ਦਾ ਸੇਵਨ ਕਰੋ। ਇਸ ਨਾਲ ਤੁਹਾਡਾ ਬਲੱਡ ਪ੍ਰੇਸ਼ਰ ਹਮੇਸ਼ਾ ਕੰਟਰੋਲ ਵਿੱਚ ਰਹੇਗਾ।ਫਾਇਬਰ ਯੁਕਤ ਬਦਾਮ ਤੁਹਾਨੂੰ ਕਈ ਪ੍ਰਕਾਰ ਦੇ ਫਾਇਦੇ ਪਹੁੰਚਾਉਂਦਾ ਹੈ, ਇਸ ਲਈ ਇਸ ਨੂੰ ਅਕਸਰ ਡਾਇਟ ਵਿਚ ਸ਼ਾਮਿਲ ਕਰਣ ਦੀ ਸਲਾਹ ਦਿਤੀ ਜਾਂਦੀ ਹੈ ਪਰ ਕੁੱਝ ਲੋਕਾਂ ਲਈ ਬਦਾਮ ਨੁਕਸਾਨਦਾਇਕ ਵੀ ਹੋ ਸਕਦਾ ਹੈ। ਬਦਾਮ ਸਿਹਤ ਲਈ ਬਹੁਤ ਪੌਸ਼ਟਿਕ ਆਹਾਰ ਹੈ ਕਿਉਂਕਿ ਇਸ ਵਿਚ ਕੈਲਸ਼ਿਅਮ, ਫਾਸ‍ਫੋਰਸ, ਵਿਟਾਮਿਨ ਈ, ਫਾਇਬਰ ਅਤੇ ਐਂਟੀ ਆਕ‍ਸੀਡੇਂਟਸ ਆਦਿ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਤੰਦੁਰੁਸਤ ਰੱਖਣ ਵਿਚ ਮਦਦ ਕਰਦਾ ਹੈ।

error: Content is protected !!