ਮੋਗਾ ਦੇ ਪਿੰਡ ਸਿੰਘਾਂ ਵਾਲਾ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ। ਜਿਸ ਵਿੱਚ ਇੱਕ ਬੱਸ ਅਤੇ ਕਾਰ ਦੀ ਆਹਮੋ ਸਾਹਮਣੇ ਤੋਂ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰ ਨਾਲ ਹੋਈ ਕਿ ਕਾਰ ਬੱਸ ਦੇ ਵਿੱਚ ਫਸ ਗਈ। ਜਿਸ ਨੂੰ ਕੱਢਣ ਲਈ ਜੇਸੀਬੀ ਮਸ਼ੀਨ ਦੀ ਵਰਤੋਂ ਕਰਨੀ ਪਈ। ਇੱਕ ਵਿਅਕਤੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਕਾਰ ਵਿੱਚ ਤਿੰਨ ਜਣੇ ਸਵਾਰ ਸਨ। ਇਹ ਕਿਸੇ ਵਿਅਕਤੀ ਨੂੰ ਦਿੱਲੀ ਦੇ ਏਅਰਪੋਰਟ ਤੇ ਛੱਡਣ ਮਗਰੋਂ ਵਾਪਿਸ ਆ ਰਹੇ ਸਨ ਕਿ ਮੋਗਾ ਦੇ ਪਿੰਡ ਸਿੰਘਾਂਵਾਲਾ ਕੋਲ ਪਹੁੰਚ ਕੇ ਹਾਦਸਾ ਵਾਪਰ ਗਿਆ।

ਇਸ ਹਾਦਸੇ ਵਿੱਚ ਜਗਦੀਪ ਸਿੰਘ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ। ਜਿਹੜਾ ਕਿ ਕਬੱਡੀ ਦਾ ਖਿਡਾਰੀ ਦੱਸਿਆ ਜਾਂਦਾ ਹੈ। ਜਗਦੀਪ ਸਿੰਘ ਦੀ ਉਮਰ 28 ਸਾਲ ਦੱਸੀ ਜਾਂਦੀ ਹੈ। ਹਾਦਸੇ ਦੀ ਖ਼ਬਰ ਮਿਲਣ ਤੇ ਪੁਲੀਸ ਘਟਨਾ ਸਥਾਨ ਤੇ ਪਹੁੰਚ ਗਈ। ਲੋਕਾਂ ਦਾ ਭਾਰੀ ਇਕੱਠ ਹੋਣ ਤੇ ਗੱਡੀਆਂ ਰੁਕ ਜਾਣ ਕਾਰਨ ਜਾਮ ਲੱਗ ਗਿਆ। ਪੁਲਿਸ ਨੇ ਆ ਕੇ ਰਸਤਾ ਸਾਫ ਕਰਵਾ ਕੇ ਆਵਾਜਾਈ ਚਾਲੂ ਕਰਵਾਈ। ਪੁਲਿਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਵਿਅਕਤੀ ਆਪਣੇ ਕਿਸੇ ਸੰਬੰਧੀ ਨੂੰ ਦਿੱਲੀ ਏਅਰਪੋਰਟ ਤੇ ਛੱਡਣ ਗਏ ਸੀ। ਜਿਸ ਨੇ ਵਿਦੇਸ਼ ਜਾਣਾ ਸੀ।

ਵਾਪਿਸ ਆਉਂਦੇ ਸਮੇਂ ਇਨ੍ਹਾਂ ਦੀ ਫਾਰਚੂਨਰ ਗੱਡੀ ਦਸਮੇਸ਼ ਬੱਸ ਨਾਲ ਆਹਮੋ ਸਾਹਮਣੇ ਤੋਂ ਟਕਰਾ ਗਈ।ਇਹ ਮੋਗੇ ਵਾਲੇ ਪਾਸੇ ਤੋਂ ਆ ਰਹੇ ਸਨ ਅਤੇ ਹੀਨਾ ਨੇ ਚੰਦ ਪੁਰਾਣਾ ਪਹੁੰਚਣਾ ਸੀ। ਜਦ ਕਿ ਬੱਸ ਰਾਮਪੁਰਾ ਫੂਲ ਤੋਂ ਆਈ ਸੀ ਅਤੇ ਮੋਗਾ ਵੱਲ ਜਾ ਰਹੀ ਸੀ। ਉਨ੍ਹਾਂ ਨੇ ਦੱਸਿਆ ਇਕ ਵਿਅਕਤੀ ਜਗਦੀਪ ਸਿੰਘ ਦੀ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਅਤੇ ਦੋ ਜ਼ਖ਼ਮੀਆਂ ਨੂੰ ਮੋਗਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ। ਇਸ ਤੋਂ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।