ਵੈਸੇ ਤਾਂ ਰੋਜ ਲਸਣ ਖਾਣ ਦੇ ਕਈ ਫਾਇਦੇ ਹਨ ।ਪਰ ਲਸਣ ਨੂੰ ਜੇਕਰ ਸ਼ਹਿਦ ਦੇ ਨਾਲ ਖਾਦਾ ਜਾਵੇ ਤਾਂ ਇਸਦੇ ਹੈਲਥ ਬੈਨੀਫਿਟਸ ਹੋਰ ਵੀ ਵੱਧ ਜਾਂਦੇ ਹਨ ।ਇਸ ਮਿਸ਼ਰਣ ਨੂੰ ਰੋਜ ਸਵੇਰੇ ਖਾਲੀ ਪੇਟ ਖਾਣ ਨਾਲ ਮੋਟਾਪਾ ਤੇਜੀ ਨਾਲ ਘੱਟ ਹੋਣ ਲੱਗਦਾ ਹੈ ।

ਸ਼ਹਿਦ ਦੇ ਨਾਲ ਲਸਣ ਖਾਣ ਦੇ 7 ਫਾਇਦੇ……ਮੋਟਾਪਾ ਘੱਟ ਕਰੇ – ਲਸਣ ਵਿਚ ਸ਼ਹਿਦ ਮਿਲਾ ਕੇ ਖਾਣ ਨਾਲ ਫੈਟ ਬਰਨਿੰਗ ਦੀ ਪ੍ਰੋਸੇਸ ਤੇਜ ਹੁੰਦੀ ਹੈ ਜਿਸ ਨਾਲ ਮੋਟਾਪਾ ਖਤਮ ਹੁੰਦਾ ਹੈ ਅਤੇ ਵਜਨ ਘੱਟ ਹੁੰਦਾ ਹੈ ।ਦਿਲ ਦੀਆਂ ਬਿਮਾਰੀਆਂ ਵਿਚ ਫਾਇਦੇਮੰਦ – ਇਸ ਨਾਲ ਕੋਲੇਸਟਰੋਲ ਘੱਟ ਹੁੰਦਾ ਹੈ ।ਕੋਲੇਸਟਰੋਲ ਸਾਡੇ ਸਰੀਰ ਵਿਚ ਖੂਨ ਨੂੰ ਮੋਟਾ ਕਰਦਾ ਹੈ ਜਿਸ ਨਾਲ ਸਾਡੇ ਸਰੀਰ ਵਿਚ ਹਾਰਟ ਦੇ ਰੋਗ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਭ ਤੋਂ ਖਤਰਨਾਕ ਰੋਗ ਹਾਰਟ ਅਟੈਕ ਵੀ ਆ ਸਕਦਾ ਹੈ ਤਾਂ ਲਸਣ ਦੇ ਨਾਲ ਸ਼ਹਿਦ ਮਿਲਾ ਕੇ ਖਾਣ ਨਾਲ ਸਰੀਰ ਵਿਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ ।

ਕਿਡਨੀ ਲੀਵਰ ਵਿਚ – ਇਸ ਨਾਲ ਸਰੀਰ ਦੇ ਟਾੱਕਿਸਨ ਦੂਰ ਹੁੰਦੇ ਹਨ ,ਇਹ ਕਿਡਨੀ ,ਲੀਵਰ ਦੀ ਸਮੱਸਿਆ ਤੋਂ ਬਚਾਉਂਦਾ ਹੈ ।ਸਕਿੰਨ ਲਈ ਲਾਭਦਾਇਕ – ਇਸ ਵਿਚ ਮੌਜੂਦ ਐਂਟੀ-ਆੱਕਸੀਡੈਂਟ ਸਕਿੰਨ ਸੈੱਲਸ ਨੂੰ ਰਿਜਨਰੇਟ ਕਰਦੇ ਹਨ ਇਸ ਨਾਲ ਸਕਿੰਨ ਦੀ ਚਮਕ ਵਧਦੀ ਹੈ ਅਤੇ ਫਿਨਸੀਆਂ ਦੂਰ ਹੁੰਦੇ ਹਨ ।

ਸਰੀਰ ਦੀ ਕਮਜੋਰੀ – ਇਹਨਾਂ ਦੋਨਾਂ ਵਿਚ ਕਾਰਬੋਹਾਈਡ੍ਰੇਟਸ ਹੁੰਦੇ ਹਨ ਇਸ ਨਾਲ ਕਮਜੋਰੀ ਦੂਰ ਹੁੰਦੀ ਹੈ ਅਤੇ ਸਰੀਰ ਨੂੰ ਐਨਰਜੀ ਮਿਲਦੀ ਹੈ ।ਕਬਜ ਵਿਚ – ਲਸਣ ਅਤੇ ਸ਼ਹਿਦ ਦੋਨਾਂ ਵਿਚ ਫਾਇਬਰਸ ਹੁੰਦੇ ਹਨ ਇਸ ਨਾਲ ਕਬਜ ਜਿਹੀ ਪੇਟ ਦੀ ਸਮੱਸਿਆ ਦੂਰ ਹੁੰਦੀ ਹੈ ।ਸਰਦੀ-ਖਾਂਸੀ – ਲਸਣ ਵਿਚ ਸ਼ਹਿਦ ਮਿਲਾ ਕੇ ਖਾਣ ਨਾਲ ਸਰੀਰ ਦੀ ਇੰਮਯੂਨਟੀ ਵਧਦੀ ਹੈ ,ਇਹ ਸਰਦੀ-ਖਾਂਸੀ ਜਿਹੇ ਇੰਨਫੈਕਸ਼ਨ ਤੋਂ ਬਚਾਉਂਦਾ ਹੈ ।