ਰਾਜ ਬਰਾੜ ਦੀ ਜੇ ਗੱਲ ਕਰੀਏ ਤਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਇਕ ਵੱਡਾ ਨਾਮ ਹੈ |ਰਾਜ ਬਰਾੜ ਨੇ ਆਪਣੀ ਜ਼ਿੰਦਗੀ ਵੀ ਇਕੱਲੇ ਗੀਤ ਹੀ ਨਹੀਂ ਬਲਕਿ ਫ਼ਿਲਮ ਤੇ ਗੀਤਕਾਰੀ ਵੀ ਕੀਤੀ ਹੈ |ਇਹੋ ਜਿਹੇ ਕਲਾਕਾਰ ਅਜਕਲ ਘਟ ਹੀ ਦੇਖਣ ਨੂੰ ਮਿਲਦੇ ਹਨ |ਗਾਇਕੀ ਤੋਂ ਸ਼ੁਰੂਆਤ ਕਰਕੇ ਰਾਜ ਬਰਾੜ ਨੇ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਸੀ |ਚੰਡੀਗੜ੍ਹ ਦੇ ਨਜਾਰੇ ਨਾਲ ਓਹਨਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਇਕ ਵੱਖਰੀ ਤਬਦੀਲੀ ਲੈ ਕ ਆਂਦੀ ਸੀ |
ਤੇ ਹੁਣ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹੋ ਰਹੇ ਨੇ ਮਿਊਜ਼ਿਕ ਇੰਡਸਟਰੀ ਵਿਚ ਆਪਣੀ ਪਹਿਚਾਣ ਬਣੋਂ ਤੇ ਲਗੇ ਹੋਏ ਹਨ । ਹਾਲ ਹੀ ਵਿਚ ਰਲੀਜ ਹੋਏ ਗੀਤ ‘ਲਵ ਯੂ ਓਏ’ ਜੋ ਕਿ ਬਹੁਤ ਏ ਮਸ਼ਹੂਰ ਕਲਾਕਾਰ ਜਿਸਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ ਪ੍ਰਭ ਗਿੱਲ ਨੇ ਗਿਆ ਹੈ । ਇਸ ਗੀਤ ਦੀ ਫੀਚਰਿੰਗ ‘ਚ ਉਹ ਆਪਣਾ ਬਾਖੂਬੀ ਰੋਲ ਨਿਭਾ ਰਹੇ ਹਨ , ਇਸ ਗੀਤ ਦਾ ਪੋਸਟਰ ਸਤਵੀਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਸਾਂਝਾ ਕੀਤਾ ਤੇ ਪ੍ਰਭ ਗਿੱਲ ਦਾ ਗੀਤ ਫਲਾਪ ਜਾਵੇ ਇਹ ਕਦੀ ਹੋ ਹੀ ਨਹੀਂ ਸਕਦਾ |
ਸਤਵੀਜ ਬਰਾੜ ਨੇ ਵੱਡਾ ਕਲਾਕਾਰ ਨਾਲ ਆਪਣੀ ਸੁਰੁਵਤ ਕੀਤੀ ਹੈ |ਦੱਸ ਦਈਏ ਕਿ ਸਵੀਤਾਜ ਬਰਾੜ ਕਈ ਫ਼ਿਲਮਾਂ ਲਈ ਵੀ ਕੰਮ ਕਰ ਰਹੀ ਹੈ ।ਸਤਵੀਜ ਬਰਾੜ ਦੇ ਪਿਤਾ ਜਾਣੀ ਕਿ ਰਾਜ ਬਰਾੜ ਜੇ ਅਸੀਂ ਓਹਨਾ ਦੀ ਗੱਲ ਕਰੀਏ ਤਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਹਿੱਟ ਗੀਤ ਹੋਣ ਕਰਕੇ ਓਹਨਾ ਦਾ ਕਾਫੀ ਦਬਦਬਾ ਸੀ ।ਕਲਾਕਾਰ ਤਾ ਬਹੁਤ ਨੇ ਪਰ ਪਹਿਚਾਣ ਬਣ ਕ ਕੋਈ ਕੋਈ ਹੀ ਅਗੇ ਆਉਂਦਾ ਹੈ |ਰਾਜ ਬਰਾੜ ਖੁਦ ਲਿਖਦੇ ਵੀ ਸਨ ਅਤੇ ਬਿਹਤਰੀਨ ਗਾਇਕੀ ਲਈ ਜਾਣੇ ਜਾਂਦੇ ਸਨ । ਉਨ੍ਹਾਂ ਨੇ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਸੀ ।
ਹਰ ਤਰ੍ਹਾਂ ਦੇ ਗੀਤ ਗਾਉਣ ਵਾਲੇ ਰਾਜ ਬਰਾੜ ਜਿਸ ‘ਚ ਬੀਟ ਸੌਂਗ ਕਿਰਸਾਨੀ,ਰੋਮਾਂਟਿਕ ਹਰ ਤਰ੍ਹਾਂ ਦੇ ਗੀਤ ਨਾਲ ਓਹਨਾ ਨੇ ਸਰੋਤਿਆਂ ਦੇ ਦਿਲ ਵਿਚ ਇਕ ਅਲੱਗ ਜਗਾ ਬਣਾਈ ਹੈ । ਆਪ ਤਾ ਚਾਹੇ ਉਹ ਸਾਨੂ ਸਦਾ ਲਈ ਵਿਛੋੜਾ ਦੇ ਗਏ ਪਰ ਓਹਨਾ ਦੇ ਗੀਤ ਅਜੇ ਵੀ ਚਲਦੇ ਹਨ |
ਰਾਜ ਬਰਾੜ ਦੀ ਅਵਾਜ ਅੱਜ ਵੀ ਅਮਰ ਹੈ ।ਉਮੀਦ ਹੈ ਉਨ੍ਹਾਂ ਦੀ ਧੀ ਵੀ ਆਪਣੇ ਪਿਤਾ ਵਾਂਗ ਪੰਜਾਬੀ ਇੰਡਸਟਰੀ ‘ਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹੇਗੀ ਅਤੇ ਆਪਣੇ ਪਿਤਾ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰੇਗੀ ।ਆਪਣੀ ਧੀ ਨੂੰ ਕਾਮਯਾਬ ਹੁੰਦੇ ਤਾ ਨੀ ਦੇਖ ਸਕੇ ਰਾਜ ਬਰਾੜ ਪਰ ਓਹਨਾ ਦੀ ਧੀ ਕਾਮਯਾਬ ਹੋ ਕੇ ਰਾਜ ਬਰਾੜ ਦਾ ਸਪਨਾ ਜਰੂਰ ਪੂਰਾ ਕਰੇਗੀ |ਤੇ ਉਮੀਦ ਕਰਦੇ ਹਾਂ ਕਿ ਉਹ ਵੀ ਵਧੀਆ ਤੇ ਸਾਫ ਸੁਥਰੇ ਗੀਤ ਕਰਕੇ ਰਾਜ ਬਰਾੜ ਦਾ ਨਾਮ ਹੋਰ ਵੀ ਉਚਾ ਕਰੇਗੀ |
