ਦਿੱਲੀ ਸਮੇਤ ਪੂਰੇ ਉੱਤਰ ਭਾਰਤ ‘ਚ ਮੌਸਮ ਦਾ ਉਤਾਰ ਚੜਾਅ ਲਗਾਤਾਰ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਚੱਲੀ ਆ ਰਹੀ ਗਰਮੀ ਤੋਂ ਰਾਹਤ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ ਤੇ ਐਤਵਾਰ ਤੋਂ ਗਰਮੀ ਦਾ ਦੌਰ ਸ਼ੁਰੂ ਹੋ ਗਿਆ ਹੈ। ਸਵੇਰ ਤੋਂ ਗਰਮੀ ਜਾਰੀ ਹੈ ਤੇ ਦਿਨ ਚੜ੍ਹਨ ਤੋਂ ਬਾਅਦ ਤਾਪਮਾਨ ਵੱਧਦਾ ਜਾਵੇਗਾ। ਗੌਰਤਲਬ ਹੈ ਕਿ

ਭਾਰਤੀ ਮੌਸਮੀ ਵਿਭਾਗ (Indian Meteorological Department) ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਐਤਵਾਰ ਤੋਂ ਤਾਪਮਾਨ ‘ਚ ਫਿਰ ਵਾਧਾ ਹੋਣ ਲੱਗੇਗਾ ਤੇ ਇਸ ਮਹੀਨੇ ਦੇ ਅਖੀਰ ਤਕ ਤਾਪਮਾਨ 45 ਡਿਗਰੀ ਸੈਲਸਿਅਸ ਤਕ ਜਾ ਸਕਦਾ ਹੈ।ਦਿੱਲ਼ੀ ਐੱਨਸੀਆਰ ਨਾਲ ਪੂਰੇ ਉੱਤਰ ਭਾਰਤ ‘ਚ ਉੱਤਰੀ ਪੱਛਿਮ ਹਵਾਵਾਂ ਇਕ ਫਿਰ ਤੋਂ ਪ੍ਰਭਾਵੀ ਹੋ ਜਾਵੇਗੀ, ਜਿਸ ਦੀ ਵਜ੍ਹਾ ਨਾਲ ਗਰਮੀ ਵਧੇਗੀ।

ਇਸ ਮਹੀਨੇ ਦੇ ਆਖਰੀ ਤਕ ਤਾਪਮਾਨ 43 ਤੋਂ 45 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਸਕਦਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 25 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਇਸ ਦੇ ਚੱਲਦੇ ਤਾਪਮਾਨ ‘ਚ ਇਜ਼ਾਫਾ ਨਹੀਂ ਹੋਇਆ।ਜਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਮੌਸਮ ਦੇ ਮਿਜ਼ਾਜ਼ ਬਦਲੇ ਹੋਏ ਸਨ। ਭਿਅੰਕਰ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਸੀ ਤੇ ਕਈ ਥਾਂਵਾਂ ‘ਤੇ ਬਾਰਿਸ਼ ਵੀ ਹੋਈ ਸੀ ਜਿਸ ਨਾਲ ਤੇਜ਼ ਧੁੱਪ ਤੋਂ ਲੋਕਾਂ ਨੂੰ ਰਾਹਤ ਮਿਲੀ ਸੀ।