Home / Informations / ਮੋਬਾਈਲ ਤੇ ਇੰਟਰਨੈਟ ਵਰਤਣ ਵਾਲਿਆਂ ਲਈ ਆਈ ਮਾੜੀ ਖਬਰ ਪੈ ਗਿਆ ਸਿਆਪਾ

ਮੋਬਾਈਲ ਤੇ ਇੰਟਰਨੈਟ ਵਰਤਣ ਵਾਲਿਆਂ ਲਈ ਆਈ ਮਾੜੀ ਖਬਰ ਪੈ ਗਿਆ ਸਿਆਪਾ

ਪੈ ਗਿਆ ਸਿਆਪਾ

ਨਵੀਂ ਦਿੱਲੀ—ਆਉਣ ਵਾਲੇ ਦਿਨਾਂ ‘ਚ ਤੁਹਾਡੇ ਮੋਬਾਇਲ ਬਿੱਲ ‘ਚ ਵਾਧਾ ਹੋ ਸਕਦਾ ਹੈ। ਇਸ ਦੇ ਟੈਰਿਫ ‘ਚ ਵਾਧਾ ਹੋ ਸਕਦਾ ਹੈ। ਦਰਅਸਲ ਦੂਰਸੰਚਾਰ ਵਿਭਾਗ (ਡੀ.ਓ.ਟੀ.) ਨੇ ਇਕ ਅਨੁਮਾਨ ਲਗਾਇਆ ਹੈ ਕਿ ਜੇਕਰ ਟੈਰਿਫ ‘ਚ 10 ਫੀਸਦੀ ਦਾ ਵਾਧਾ ਕਰ ਦਿੱਤਾ ਜਾਵੇ ਤਾਂ ਟੈਲੀਕਾਮ ਕੰਪਨੀਆਂ ਨੂੰ ਅਗਲੇ 3 ਸਾਲ ‘ਚ ਕਰੀਬ 35,000 ਕਰੋੜ ਰੁਪਏ ਦੀ ਜ਼ਿਆਦਾ ਕਮਾਈ ਹੋਵੇਗੀ। ਇਸ ਨਾਲ ਕੰਪਨੀਆਂ ਨੂੰ ਵਿੱਤੀ ਹਾਲਾਤ ਸੁਧਾਰਣ ‘ਚ ਮਦਦ ਮਿਲੇਗੀ। ਡੀ.ਓ.ਟੀ. ਦੇ ਅਧਿਕਾਰੀਆਂ ਮੁਤਾਬਕ ਟੈਕਿਫ ‘ਚ ਵਾਧੇ ਦਾ ਅਖਿਰੀ ਫੈਸਲਾ ਟੈਲੀਕਾਮ ਰੈਗੂਲੇਟਰ ਨੂੰ ਲੈਣਾ ਹੈ।

ਇਸ ਲਈ ਡੀ.ਓ.ਟੀ.ਆਪਣੇ ਅੰਕੜੇ ਰੈਗੂਲੇਟਰ ਨੂੰ ਦੇਵੇਗਾ। ਡੀ.ਓ.ਟੀ. ਨੇ ਜੋ ਅਨੁਮਾਨ ਲਗਾਇਆ ਹੈ ਉਹ ਐਵਰੇਜ਼ ਰੈਵੇਨਿਊ ਪ੍ਰਤੀ ਯੂਜ਼ਰ (ਏ.ਆਰ.ਪੀ.ਯੂ.) ‘ਤੇ ਆਧਾਰਿਤ ਹੈ ਜੋ ਮੌਜੂਦਾ ਸਮੇਂ ‘ਚ 120-130 ਰੁਪਏ ਹੈ। ਡੀ.ਓ.ਟੀ. ਦੇ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਅਸੀਂ ਏ.ਆਰ.ਪੀ.ਯੂ. ‘ਚ 10 ਫੀਸਦੀ ਭਾਵ ਕਰੀਬ 11 ਰੁਪਏ ਦਾ ਵਾਧਾ ਕਰ ਦੇਈਏ ਤਾਂ ਇਹ 141 ਰੁਪਏ ਦੇ ਕਰੀਬ ਆ ਜਾਵੇਗਾ। ਇਸ ਨਾਲ ਕਰਮਚਾਰੀਆਂ ਨੂੰ ਸਾਲਾਨਾ 11,000 ਕਰੋੜ ਰੁਪਏ ਅਤੇ 3 ਸਾਲ ‘ਚ 35,000 ਕਰੋੜ ਰੁਪਏ ਦਾ ਵਾਧੂ ਕਮਾਈ ਹੋਵੇਗੀ।

ਭਾਰਤ ਨੂੰ 5ਜੀ ਦੀ ਉਡੀਕ, ਚੀਨ ਨੇ ਸ਼ੁਰੂ ਕੀਤਾ 6ਜੀ ‘ਤੇ ਕੰਮ
ਦੁਨੀਆ ਦੇ ਸਭ ਤੋਂ ਜ਼ਿਆਦਾ ਇੰਟਰਨੈੱਟ ਯੂਜ਼ਰਸ ਮੌਜੂਦ ਹਨ। ਹਾਲਾਂਕਿ ਹਕੀਕਤ ‘ਚ ਭਾਰਤ ਆਪਣੇ ਗੁਆਂਢੀ ਦੇਸ਼ ਨੇਪਾਲ, ਸ਼੍ਰੀਲੰਕਾ ਅਤੇ ਪਾਕਿਸਤਾਨ ਤੋਂ ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਪਿੱਛੇ ਹੈ। ਹਾ ਲਾ ਤ ਇਹ ਹਨ ਕਿ ਭਾਰਤ ‘ਚ ਅਜੇ ਤੱਕ 5ਜੀ ਦੇ ਸਪੈਕਟਰਮ ਸ਼੍ਰੀਲੰਕਾ ਅਤੇ ਪਾਕਿਸਤਾਨ ਤੋਂ ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਪਿੱਛੇ ਹੈ। ਹਾਲਾਤ ਇਹ ਹਨ ਕਿ ਭਾਰਤ ‘ਚ ਅਜੇ ਤੱਕ 5ਜੀ ਦੇ ਸਪੈਕਟ੍ਰਮ ਦੀ ਨੀਲਾਮੀ ਨਹੀਂ ਹੋ ਸਕੀ ਹੈ ਪਰ ਚੀਨ ‘ਚ 5ਜੀ ਦੇ ਸਫਲ ਸੰਚਾਲਨ ਦੇ ਬਾਅਦ ਹੁਣ 6ਜੀ ਤਕਨਾਲੋਜੀ ‘ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਚੀਨੀ ਸਰਕਾਰ ਦੇ ਮੰਤਰਾਲੇ ਐਂਡ ਰਿਸਰਚ ਐਂਡ ਡਿਵੈਲਪਮੈਂਟ ਗਰੁੱਪ ਦੇ ਨਾਲ ਬੈਠਕ ਹੋਈ, ਜਿਸ ‘ਚ ਚੀਨੀ ਸਰਕਾਰ ਨੇ ਇਸ ਪ੍ਰਾਜੈਕਟ ਲਈ ਯੂਨੀਵਰਸਿਟੀ ਅਤੇ ਵੱਖ-ਵੱਖ ਸੰਸਥਾਨਾਂ ਦੇ 37 ਮਾਹਿਰਾਂ ਨੂੰ ਕੰਮ ‘ਤੇ ਲਗਾਇਆ ਗਿਆ ਹੈ।

ਤਕਨਾਲੋਜੀ ਬਿਊਰੋ ਦੇ ਉਪ ਮੰਤਰੀ ਵਾਂਗ ਸ਼ੀ ਨੇ ਸੰਮੇਲਨ ‘ਚ ਕਿਹਾ ਕਿ ਮਾਹਿਰਾਂ ਦੇ ਨਾਲ 6ਜੀ ਦੇ ਲਈ ਇਕ ਸਪੈਸਿਫਿਕ ਰਿਸਰਚ ਪਲਾਨ ਅਤੇ ਸ਼ੁਰੂਆਤੀ ਖੋਜ ਕਰਨ ਲਈ ਬਿਊਰੋ ਨੂੰ ਡਿਜ਼ਾਇਨ ਕੀਤਾ ਗਿਆ ਹੈ। ਚੀਨ ਨੇ ਪਿਛਲੇ ਹਫਤੇ ਦੀ ਰਾਜਧਾਨੀ ਪੇਈਚਿੰਗ ਸਮੇਤ ਦੇਸ਼ ਦੇ 50 ਤੋਂ ਜ਼ਿਆਦਾ ਸ਼ਹਿਰਾਂ ‘ਚ 5ਜੀ ਸੇਵਾ ਦੀ ਸ਼ੁਰੂਆਤ ਕੀਤੀ ਸੀ। ਪਹਿਲੇ ਹੀ ਦਿਨ ਉਸ ਨੇ 5ਜੀ ਦੇ ਯੂਜ਼ਰਸ ਬਣਾ ਕੇ ਇਕ ਰਿਕਾਰਡ ਬਣਾ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮੋਬਾਇਲ ਇੰਟਰਨੈੱਟ ਦੇ ਇਸ ਜੈਨਰੇਸ਼ਨ ‘ਚ 4ਜੀ ਦੇ ਮੁਕਾਬਲੇ ਕਰੀਬ 1000 ਗੁਣਾ ਜ਼ਿਆਦਾ ਸਪੀਡ ਮਿਲ ਸਕਦੀ ਹੈ। ਦੇਸ਼ ਦੇ ਨੈੱਟਵਰਕ ਨੂੰ ਸਪੋਰਟ ਕਰਨ ਲਈ ਸਾਲ ਦੇ ਅੰਤ ਤੱਕ 1 ਲੱਖ 30 ਹਜ਼ਾਰ ਤੋਂ ਜ਼ਿਆਦਾ 5ਜੀ ਬੇਸ ਸਟੇਸ਼ਨਾਂ ਨੂੰ ਸਰਗਰਮ ਕਰਨਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਸੈਟਅੱਪ ਹੋਵੇਗਾ।

error: Content is protected !!