Home / Informations / ਮੋਦੀ ਸਰਕਾਰ 2 ਸਾਲ ਤੱਕ ਦੇਵੇਗੀ ਪੈਸੇ ਨੌਕਰੀ ਜਾਣ ਤੇ , ਹੁਣੇ ਕਰੋ ਇਹ ਕੰਮ

ਮੋਦੀ ਸਰਕਾਰ 2 ਸਾਲ ਤੱਕ ਦੇਵੇਗੀ ਪੈਸੇ ਨੌਕਰੀ ਜਾਣ ਤੇ , ਹੁਣੇ ਕਰੋ ਇਹ ਕੰਮ

ਸਰਕਾਰ 2 ਸਾਲ ਤੱਕ ਦੇਵੇਗੀ ਪੈਸੇ

ਕੋਰੋਨਾ ਸੰਕਟ ਕਾਰਣ ਦੇਸ਼ ਦੀ ਇਕੋਨਾਮੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਹਾਲਾਤ ‘ਚ ਲੋਕਾਂ ਦੀ ਨੌਕਰੀ ‘ਤੇ ਵੀ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਕਈ ਕੰਪਨੀਆਂ ਨੇ ਤਾਂ ਆਪਣੇ ਵਰਕਰਾਂ ਨੂੰ ਕੱਢਣਾ ਵੀ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਹਾਡੇ ਸਾਹਮਣੇ ਵੀ ਨੌਕਰੀ ਨਾਲ ਜੁੜੀ ਸਮੱਸਿਆ ਖੜੀ ਹੋ ਰਹੀ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ, ਕੇਂਦਰ ਸਰਕਾਰ ਦੀ ਇੱਕ ਅਜਿਹੀ ਸਕੀਮ ਹੈ ਜਿਸ ਦੇ ਤਹਿਤ ਬੇਰੁਜ਼ਗਾਰ ਹੋਣ ਦੀ ਹਾਲਤ ‘ਚ ਕਰਮਚਾਰੀ ਨੂੰ 24 ਮਹੀਨੇ ਤੱਕ ਪੈਸੇ ਮਿਲਣਗੇ। ਆਓ ਇਸ ਸਕੀਮ ਬਾਰੇ ਵਿਸਥਾਰ ਨਾਲ ਜਾਣਦੇ ਹਾਂ…

ਮੋਦੀ ਸਰਕਾਰ ਦੀ ਇਸ ਸਕੀਮ ਦਾ ਨਾਮ “ਅਟਲ ਬੀਮਿਤ ਵਿਅਕਤੀ ਕਲਿਆਣ” ਯੋਜਨਾ ਹੈ। ਯੋਜਨਾ ਦੇ ਤਹਿਤ ਨੌਕਰੀ ਜਾਣ ‘ਤੇ ਸਰਕਾਰ ਤੁਹਾਨੂੰ ਦੋ ਸਾਲ ਤੱਕ ਆਰਥਕ ਮਦਦ ਦਿੰਦੀ ਰਹੇਗੀ। ਇਹ ਆਰਥਿਕ ਮਦਦ ਹਰ ਮਹੀਨੇ ਦਿੱਤੀ ਜਾਵੇਗੀ। ਬੇਰੁਜ਼ਗਾਰ ਵਿਅਕਤੀ ਨੂੰ ਇਹ ਮੁਨਾਫ਼ਾ ਉਸ ਦੀ ਪਿਛਲੇ 90 ਦਿਨਾਂ ਦੀ ਔਸਤ ਕਮਾਈ ਦੇ 25 ਫੀਸਦੀ ਦੇ ਬਰਾਬਰ ਦਿੱਤਾ ਜਾਵੇਗਾ।

ਇਸ ਸਕੀਮ ਦਾ ਮੁਨਾਫ਼ਾ ਸੰਗਠਿਤ ਖੇਤਰ ਦੇ ਉਹੀ ਕਰਮਚਾਰੀ ਚੁੱਕ ਸਕਦੇ ਹਨ ਜੋ ਈ.ਐਸ.ਆਈ.ਸੀ. ਨਾਲ ਬੀਮਿਤ ਹਨ ਅਤੇ ਦੋ ਸਾਲ ਤੋਂ ਜਿਆਦਾ ਸਮਾਂ ਨੌਕਰੀ ਕਰ ਚੁੱਕੇ ਹੋਣ। ਇਸ ਤੋਂ ਇਲਾਵਾ ਆਧਾਰ ਅਤੇ ਬੈਂਕ ਅਕਾਉਂਟ ਡਾਟਾ ਬੇਸ ਨਾਲ ਜੁੜਿਆ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ESIC ਦੀ ਵੈੱਬਸਾਈਟ ‘ਤੇ ਜਾ ਕੇ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ।

ਯੋਜਨਾ ਬਾਰੇ ਵਿਸ‍ਥਾਰ ਨਾਲ ਜਾਣਕਾਰੀ ਲਈ- https//www.esic.nic.in/attachments/circularfile/93e904d2e3084d65fdf7793e9098d125.pdf ਲਿੰਕ ‘ਤੇ ਕ‍ਲਿਕ ਕਰ ਸਕਦੇ ਹੋ। ਦੱਸ ਦਈਏ ਕਿ ਉਨ੍ਹਾਂ ਲੋਕਾਂ ਨੂੰ ਸ‍ਕੀਮ ਦਾ ਲਾਭ ਨਹੀਂ ਮਿਲੇਗਾ ਜਿਨ੍ਹਾਂ ਨੂੰ ਗਲਤ ਵਿਵਹਾਰ ਦੀ ਵਜ੍ਹਾ ਨਾਲ ਕੰਪਨੀ ਤੋਂ ਕੱਢ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਆਪਰਾਧਿਕ ਮੁਕੱਦਮਾ ਦਰਜ ਹੋਣ ਜਾਂ ਆਪਣੀ ਇੱਛਾ ਨਾਲ ਰਿਟਾਇਰਮੈਂਟ (VRS) ਲੈਣ ਵਾਲੇ ਕਰਮਚਾਰੀ ਵੀ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ।

error: Content is protected !!