ਤਕਰੀਬਨ ਸਾਲ ਕੁ ਪਹਿਲਾ ਦੀ ਆ ਮੈ ਗੁਜਰਾਤ ਤੋਂ ਪੰਜਾਬ ਆ ਰਿਹਾ ਸੀ। ਟਰੇਨ ਰਾਜਕੋਟ ਸਟੇਸ਼ਨ ਤੇ ਰੁਕੀ ਤੇ ਮੈ ਟਰੇਨ ਚੋ ਉਤਰ ਕੇ ਕੁਜ ਖਾਣ ਪੀਣ ਦਾ ਸਮਾਨ ਲੈਣ ਚਲਾ ਗਿਆ। ਜਦ ਮੈ ਵਾਪਸ ਟਰੇਨ ਤੇ ਚੜਿਆ ਤਾ ਦੇਖਿਆ ਕਾਫੀ ਭੀੜ ਇਕੱਠੀ ਹੋਈ ਸੀ ਤੇ ਅੱਗੇ ਹੋ ਕੇ ਆਪਣੀ ਸੀਟ ਤੇ ਬੈਠਣ ਲੱਗਾ ਤਾ ਦੇਖਿਆ ਕਿ ਇੱਕ ਕੁੜੀ ਜਿਸ ਦੀ ਉਮਰ 24-25 ਕੁ ਸਾਲ ਦੀ ਹੋਣੀ ਆ ਤੇ ਉਸ ਨੇ ਛੋਟਾ ਜਿਹਾ ਬੱਚਾ ਚੁਕਿਆ ਹੋਇਆ ਸੀ ਤੇ ਰੋ ਰੋ ਕੇ ਪੈਸੈ ਮੰਗ ਰਹੀ ਸੀ।
ਸਾਰੇ ਉਸ ਨੂੰ ਬਹੁਤ ਲਾਲਚੀ ਨਜਰਾ ਨਾਲ ਵੇਖ ਰਹੇ ਸੀ। ਪਰ ਮਦਦ ਕਰਨ ਲਈ ਕੋਈ ਵੀ ਕਿਆਰ ਨਹੀ ਸੀ। ਛੋਟਾ ਜਿਹਾ ਬੱਚਾ ਉਚੀ ਉਚੀ ਰੋ ਰਿਹਾ ਸੀ। ਸਬ ਕੁਜ ਦੇਖਣ ਤੋ ਬਾਦ ਮੇਰੇ ਤੋ ਰਿਹਾ ਨਾ ਗਿਆ ਤੇ ਮੈ ਉਸ ਨੂੰ ਅਾਪਣੀ ਸ਼ੀਟ ਤੇ ਬਿਠਾਏਆ ਤੇ ਪਾਣੀ ਦਿੱਤਾ ਪੀਣ ਲਈ ਤੇ ਮੈ ਜੋ ਖਾਣ ਦਾ ਸਮਾਨ ਲੈਕੇ ਆਇਆ ਸੀ ਉਸ ਨੁੰ ਦੇ ਦਿੱਤਾ। ਖਾਣ ਤੋ ਬਾਦ ਉਸ ਨੇ ਆਪਣੇ ਬੱਚੇ ਨੂੰ ਦੁੱਧ ਪਿਲਾਣ ਲੱਗ ਪਈ ਤੇ ਟਰੇਨ ਵਿਚ ਬੈਠੈ ਸਾਰੇ ਅੱਖਾ ਪਾੜ ਪਾੜ ਕੇ ਵੇਖ ਰਹੇ ਸੀ ਜਿਵੇ ਕਦੀ ਕੋਈ ਔਰਤ ਵੇਖੀ ਨਹੀ ਹੁੰਦੀ।
ਕੁਛ ਦੇਰ ਬਾਦ ਮੈ ਉਸ ਨੂੰ ਪੁੱਛਿਆ ਕਿ ਏਹ ਸਬ ਕੀ ਆ ਤੇ ਏਹ ਹਾਲ ਕਿਵੇ ਹੋਇਆ ਤਾ ਵਿਚਾਰੀ ਰੋਣ ਲੱਗ ਪਈ ਮੇਰੇ ਕਾਫੀ ਪੁੱਸ਼ਣ ਤੇ ਉਸ ਨੇ ਦੱਸਿਆ ਕਿ ਮੈ ਕਲਕੱਤੇ ਦੀ ਹਾ ਤੇ ਮੈ ਘਰੋ ਭੱਜ ਕੇ ਮੈਰਿਜ ਕੀਤੀ ਸੀ ਤੇ ਉਹ ਮੈਨੂੰ ਗੁਜਰਾਤ ਲੈ ਆਇਆ ਦੋ ਸਾਲ ਹੋ ਗਏ ਨੇ ਮੈਨੂੰ ਇਥੇ ਆਈ ਨੂੰ ਤੇ ਸਾਡੇ ਇੱਕ ਬੱਚਾ ਵਾ।
ਓਸ ਨੇ ਦੱਸਿਆ ਕਿ ਪਹਿਲਾ ਤਾ ਸਬ ਠੀਕ ਸੀ ਪਰ 3-4 ਮਹੀਨੇ ਤੋ ਓਹ ਕਾਫੀ ਬਦਲਿਆ ਬਦਲਿਆ ਤੇ ਮੇਰੇ ਨਾਲ ਲੜਦਾ ਰਹਿੰਦਾ ਸੀ ਪਰ ਹੁਣ ਇਕ ਮਹੀਨੇ ਤੋ ਓਰ ਘਰ ਨਹੀ ਆਇਆ ਮੈ ਬਰੁਤ ਪਤਾ ਕੀਤਾ ਓਦੇ ਬਾਰੇ ਪਰ ਕੁਜ ਪਤਾ ਨਹੀ ਚੱਲਿਆ। ਰਾੱਸ਼ਣ ਵਾਲੇ ਕੇ ਪੈਸੇ ਦੇਣੇ ਸੀ ਦੋ ਮਹੀਨੇ ਦੇ ਤੇ ਮੈਨੂੰ ਬਹੁਤਤੰਗ ਕਰਦਾ ਸੀ ਤੇ ਕਹਿੰਦਾ ਸੀ ਪੈਸੇ ਨਹੀ ਹੈਗੇ ਤਾ ਮੇਰੇ ਕੋਲ ਅਾ ਜਾ ਸਬ ਮਾਫ ਕਰ ਦੁੂਗਾ।
ਰੋ ਰੋ ਕਹਿਣ ਲੱਗੀ ਬੜੀ ਮੁਸ਼ਕਲ ਨਾਲ ਓਥੋ ਚੋਰੀ ਭੱਜ ਕੇ ਆਈ ਹਾ। ਮੇਰੇ ਕੋਲ ਕੋਈ ਪੈਸਾ ਵੀ ਨਹੀ ਸੀ। ਰਾਤੀ ਜਿਸ ਟਰੇਨ ਵਿੱਚ ਬੈਠੀ ਸੀ ਟੀ ਸੀ ਨੇ ਮੈਨੁੰ ਇਥੇ ਉਤਾਰ ਦਿੱਤਾ ਕਹਿਦਾ ਬਿਨਾ ਟਿਕਟ ਸਫਰ ਕਰੇਗੀ ਤਾ ਜੇਲ ਭੇਜ ਦਿਆ ਗਾ ਤੇ ਬਹੁਤ ਗੰਦੀਆ ਗੰਦੀਆ ਹਰਤਤਾ ਕੀਤੀਆ ਮੇਰੇ ਨਾਲ ਮੈ ਦੱਸ ਨਹੀ ਸਕਦੀ, ਵਿਚਾਰੀ ਬਹੁਤ ਰੋ ਰਹੀ ਸੀ। ਤੇ ਮੈਨੂੰ ਗੁੱਸਾ ਆ ਰਿਹਾ ਸੀ ਕਿ ਇਨਸਾਨੀਅਤ ਨਾ ਦੀ ਕੋਈ ਚੀਜ ਹੀ ਨਹੀ ਰਹੀ।
ਮੈ ਓਸ ਨੂੰ ਪੁਛਿਆ ਕਿ ਤੇਰਾ ਪਤੀ ਦਾ ਅੈਡਰੈਸ ਕੀ ਆ ਤਾ ਕਹਿਣ ਲੱਗੀ ਪਤਾ ਨਹੀ ਬਸ ਐਨਾ ਪਤਾ ਸੀ ਕਿ ਸੂਰਤ ਦਾ ਰਹਿਣ ਵਾਲਾ ਸੀ ਤੇ ਸਾਡੇ ਲਾਗੇ ਕਲਕੱਤੇ ਕੰਮ ਕਰਦਾ ਸੀ ਫਿਰ ਓਹ ਮੈਨੂੰ ਗੁਜਰਾਤ ਲੈ ਆਇਆ. ਤੇ ਦੋ ਸਾਲ ਤੋ ਮੇਰੇ ਨਾਲ ਇਥੇ ਹੀ ਰਹਿੰਦਾ ਸੀ ਹੋਰ ਮੈਨੂੰ ਕੁਜ ਪਤਾ ਨਹੀ ਆ।
ਉਸ ਨੂੰ ਕਲਕੱਤੇ ਦੀ ਟਿਕਟ ਲੈ ਕੇ ਦਿਤੀ ਤੇ ਖਾਣ ਪੀਣ ਦਾ ਸਮਾਨ ਵੀ ਲੈ ਦਿੱਤਾ ਤੇ ਕੁਜ ਪੈਸੇ ਵੀ ਦਿਤੇ ਤਾ ਜੋ ਘਰ ਪਹੁੰਚ ਸਕੇ ਵਿਚਾਰੀ ਬਹੁਤ ਰੋਈ ਤੇ ਮੇਰੇ ਪੈਰੀ ਹੱਥ ਲੌਣ ਲੱਗੀ ਤੇ ਕਹਿਣ ਲੱਗੀ ਸਬ ਨੇ ਮੈਨੁੰ ਬੁਰੀ ਨਜਰ ਨਾਲ ਵੇਖਿਆ ਤੇ ਮੇਰੀ ਮਜਬੂਰੀ ਦਾ ਫਾਇਦਾ ਚੁੱਕਣਾ ਚਾਹੇਆ
