Home / Informations / ਮੁੰਡੇ ਨੇ ਕਰਤਾ ਕਮਾਲ ਚਾਹ ਵੇਚਣ ਵਾਲਾ ਬਣਿਆ ਆਈਪੀਐਸ ਅਫਸਰ

ਮੁੰਡੇ ਨੇ ਕਰਤਾ ਕਮਾਲ ਚਾਹ ਵੇਚਣ ਵਾਲਾ ਬਣਿਆ ਆਈਪੀਐਸ ਅਫਸਰ

ਕਹਿੰਦੇ ਹਨ ਕਿ ਜੇਕਰ ਇਨਸਾਨ ਸਖ਼ਤ ਮਿਹਨਤ, ਲਗਨ ਅਤੇ ਹੌਂਸਲੇ ਨਾਲ ਮਿਹਨਤ ਕਰਦਿਆਂ ਅੱਗੇ ਵਧਦਾ ਰਹੇ ਤਾਂ ਇਕ ਨਾ ਦਿਨ ਮਨਚਾਹੀ ਮੰਜ਼ਿਲ ਉਸਨੂੰ ਮਿਲ ਹੀ ਜਾਂਦੀ ਹੈ। ਜ਼ਿਆਦਾਤਰ ਲੋਕ ਅੱਗੇ ਵਧਣ ਲਈ, ਪੈਸਾ, ਸ਼ੋਹਰਤ ਅਤੇ ਸਾਧਨਾਂ ਦਾ ਹੋਣਾ ਜ਼ਰੂਰੀ ਸਮਝਦੇ ਹਨ। ਦੂਜੇ ਪਾਸੇ ਕੁੱਝ ਦ੍ਰਿੜ੍ਹ ਇਰਾਦੇ ਤੇ ਸੱਚੀ ਲਗਨ ਵਾਲੇ ਅਜਿਹੇ ਲੋਕ ਵੀ ਹੁੰਦੇ ਹਨ ਜੋ ਇਨ੍ਹਾਂ ਤੱਥਾਂ ਨੂੰ ਗ਼ਲਤ ਸਾਬਤ ਕਰ ਦਿੰਦੇ ਹਨ। ਅਜਿਹੀ ਹੀ ਕਹਾਣੀ ਹੈ ਗੁਜਰਾਤ ਦੇ 23 ਸਾਲਾ ਨੌਜਵਾਨ ਸਾਫ਼ਿਨ ਹਸਨ ਦੀ ਜਿਸ ਨੇ ਇਕ ਆਮ ਪਰਿਵਾਰ ਵਿਚ ਪੈਦਾ ਹੋਣ ਦੇ ਬਾਵਜੂਦ ਸਭ ਤੋਂ ਘੱਟ ਉਮਰ ਦਾ ਆਈਪੀਐਸ ਅਧਿਕਾਰੀ ਬਣਨ ਦਾ ਮਾਣ ਹਾਸਿਲ ਕੀਤਾ ਹੈ।

ਗੁਜਰਾਤ ਦੇ ਰਾਜਕੋਟ ਸ਼ਹਿਰ ਦੇ ਵਾਸੀ ਸਾਫਿਨ ਹਸਨ ਦੀ ਉਮਰ ਇਸ ਸਮੇਂ 23 ਸਾਲ ਹੈ। ਉਸ ਸਾਲ 2017 ਵਿਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਇਮਤਿਹਾਨ ਦਿਤਾ ਸੀ। ਇਸ ਇਮਤਿਹਾਨ ਵਿਚੋਂ ਉਸ ਦਾ 570 ਰੈਂਕ ਆਇਆ ਸੀ। ਇਕ ਮੀਡੀਆ ਰਿਪੋਰਟ ਅਨੁਸਾਰ ਹਸਨ ਦੇ ਮਾਤਾ-ਪਿਤਾ ਮੁਸਤਫ਼ਾ ਹਸਨ ਅਤੇ ਨਸੀਮਬਾਣੂ ਸੂਰਤ ਵਿਖੇ ਇਕ ਹੀਰੇ ਦੀ ਯੂਨਿਟ ਵਿਚ ਨੌਕਰੀ ਕਰਦੇ ਸਨ। ਕਿਸੇ ਕਾਰਨਵੱਸ ਉਨ੍ਹਾਂ ਦੀ ਇਹ ਨੌਕਰੀ ਛੁਟ ਗਈ। ਇਹ ਤੋਂ ਬਾਅਦ ਉਨ੍ਹਾਂ ਨੂੰ ਅਪਣੇ ਬੇਟੇ ਦੀ ਪੜ੍ਹਾਈ ਵਿਚ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਬੇਟੇ ਦੀ ਪੜ੍ਹਾਈ ਨੂੰ ਜ਼ਰੂਰੀ ਸਮਝਦਿਆਂ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਸੰਘਰਸ਼ ਜਾਰੀ ਰੱਖਿਆ।

ਉਸ ਦੇ ਪਿਤਾ ਨੇ ਇਲੈਕਟ੍ਰੀਸ਼ਨ ਵਜੋਂ ਕੰਮ ਕਰਨਾ ਸ਼ੁਰੂ ਕਰ ਦਿਤਾ। ਉਸ ਦੀ ਮਾਂ ਵੀ ਪਰਿਵਾਰ ਦੀ ਸਹਾਇਤਾ ਲਈ ਰੈਸਟੋਰੈਟਾਂ ਅਤੇ ਮੈਰਿਜ ਪੈਲੇਸ ਵਿਚ ਰੋਟੀ ਪਕਾਉਣ ਦਾ ਕੰਮ ਕਰਦੀ ਸੀ। ਇਸੇ ਦੌਰਾਨ ਉਸ ਦਾ ਪਿਉ ਨੌਕਰੀ ਦੇ ਨਾਲ ਨਾਲ ਸਰਦੀ ਦੇ ਮਹੀਨਿਆਂ ਦੌਰਾਨ ਚਾਹ ਅਤੇ ਆਂਡਿਆਂ ਦੀ ਰੇਹੜੀ ਵੀ ਲਾਉਂਦਾ ਰਿਹਾ। ਕਿਸਮਤ ਨਾਲ ਹਸਨ ਨੂੰ ਇਕ ਕਾਰੋਬਾਰੀ ਅਤੇ ਸਮਾਜ ਦਾ ਸਮਰਥਨ ਵੀ ਮਿਲਦਾ ਰਿਹਾ। ਇਸ ਤਰ੍ਹਾਂ ਆਇਆ ਅਫ਼ਸਰ ਬਣਨ ਦਾ ਖਿਆਲ : ਸਾਫ਼ਿਨ ਨੇ ਇਕ ਵੀਡੀਓ ਇੰਟਰਵਿਊ ‘ਚ ਦਸਿਆ ਕਿ ਕਿਸ ਤਰ੍ਹਾਂ ਉਸ ਨੇ ਪ੍ਰਾਇਮਰੀ ਸਕੂਲ ਵਿਚ ਵੇਖਿਆ ਸੀ ਕਿ ਕਲੈਕਟਰ ਸਰ ਦੇ ਆਉਣ ‘ਤੇ ਲੋਕਾਂ ਨੇ ਉਨ੍ਹਾਂ ਨੂੰ ਬੜੀ ਇੱਜ਼ਤ ਦਿਤੀ ਸੀ।

ਇਹ ਮੇਰੇ ਲਈ ਬਹੁਤ ਹੈਰਾਨੀਜਨਕ ਸੀ। ਮੈਂ ਇਸ ਸਬੰਧੀ ਅਪਣੀ ਮਾਸੀ ਨੂੰ ਪੁਛਿਆ ਜਿਸ ਨੇ ਦਸਿਆ ਕਿ ਕਲੈਕਟਰ ਪੂਰੇ ਜ਼ਿਲ੍ਹੇ ਦਾ ਮਾਲਕ ਹੁੰਦਾ ਹੈ। ਮੈਂ ਪੁਛਿਆ ਇਹ ਕਿਵੇਂ ਬਣਦੇ ਹਨ, ਤਾਂ ਉਸ ਨੇ ਦਸਿਆ ਕਿ ਕੋਈ ਵੀ ਚੰਗੀ ਪੜ੍ਹਾਈ ਕਰ ਕੇ ਕਲੈਕਟਰ ਬਣ ਸਕਦਾ ਹੈ। ਉਦੋਂ ਤੋਂ ਮੈਂ ਮੰਨ ਬਣਾ ਲਿਆ ਕਿ ਇਕ ਨਾ ਇਕ ਦਿਨ ਅਫ਼ਸਰ ਜ਼ਰੂਰ ਬਣਨਾ ਹੈ। ਆਪਣੇ ਪਰਵਾਰ ਦੇ ਸੰਘਰਸ਼ ਸਬੰਧੀ ਗੱਲ ਕਰਦਿਆਂ ਉਸ ਨੇ ਕਿਹਾ ਕਿ ਸਾਲ 2000 ਵਿਚ ਜਦੋਂ ਉਨ੍ਹਾਂ ਮਕਾਨ ਬਣ ਰਿਹਾ ਸੀ ਤਾਂ ਮਾਤਾ-ਪਿਤਾ ਦਿਨ ਵੇਲੇ ਮਜ਼ਦੂਰੀ ਕਰਦੇ ਸਨ ਅਤੇ ਰਾਤ ਨੂੰ ਘਰ ਬਣਾਉਣ ਲਈ ਇੱਟਾਂ ਢੌਂਦੇ ਹੁੰਦੇ ਸਨ। ਇਸ ਸਮੇਂ ਮੰਦੀ ਕਾਰਨ ਦੋਵਾਂ ਦੀ ਨੌਕਰੀ ਚਲੀ ਗਈ ਸੀ।

ਪਿਤਾ ਜੀ ਮੈਨੂੰ ਪੜ੍ਹਾਉਣ ਖ਼ਾਤਰ ਆਸ ਪਾਸ ਦੇ ਘਰਾਂ ਵਿਚ ਬਿਜਲੀ ਦਾ ਕੰਮ ਵੀ ਕਰਦੇ ਸਨ। ਰਾਤ ਨੂੰ ਰੇਹੜੀ ਉਤੇ ਉਬਲੇ ਅੰਡੇ ਅਤੇ ਬਲੈਕ ਟੀ ਵੇਚਦੇ ਸਨ। ਮੇਰੀ ਮਾਂ ਵੱਡੇ ਵੱਡੇ ਸਮਾਗਮਾਂ ਦੌਰਾਨ ਰੋਟੀਆਂ ਪਕਾਉਂਦੀ ਸੀ। ਇਸ ਦੌਰਾਨ ਉਹ ਕਈ ਕਈ ਘੰਟਿਆਂ ਤਕ ਰੋਟੀਆਂ ਵੇਲਦੀ ਰਹਿੰਦੀ ਸੀ। ਮਾਂ ਸਵੇਰੇ 3 ਵਜੇ ਉਠ ਕੇ 20 ਤੋਂ 200 ਕਿਲੋ ਤਕ ਰੋਟੀਆਂ ਪਕਾਉਂਦੀ ਸੀ। ਇਸ ਕੰਮ ਬਦਲੇ ਉਹ ਮਹੀਨੇ ਦੇ 5 ਤੋਂ 8 ਹਜ਼ਾਰ ਕਮਾ ਲੈਂਦੀ ਸੀ। ਇਸ ਤੋਂ ਬਾਅਦ ਨੇੜਲੇ ਆਗਨਵਾੜੀ ਸੈਂਟਰ ਵਿਚ ਵੀ ਕੰਮ ਕਰਦੀ ਸੀ। ਮੇਰੇ ਮਾਪਿਆਂ ਦਾ ਸੰਘਰਸ਼ ਹੀ ਸੀ,

ਜਿਸ ਨੇ ਮੇਰਾ ਹੌਂਸਲਾ ਨਹੀਂ ਟੁੱਟਣ ਦਿਤਾ। ਸਾਫਿਨ ਅਪਣੇ ਹੋਸਟਲ ਦੇ ਖ਼ਰਚ ਲਈ ਛੁੱਟੀਆਂ ਵਿਚ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ ਸੀ। ਦੱਸ ਦਈਏ ਕਿ ਯੂਪੀਐਸਸੀ ਦਾ ਇਮਤਿਹਾਨ ਦੇਣ ਜਾਂਦੇ ਸਮੇਂ ਹਸਨ ਹਾਦਸੇ ਦਾ ਸ਼ਿਕਾਰ ਗਿਆ ਸੀ। ਇਮਤਿਹਾਨ ਦੇਣ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖ਼ਲ ਵੀ ਹੋਣਾ ਪਿਆ ਸੀ। ਉਸਦਾ ਕਹਿਣਾ ਹੈ ਕਿ 23 ਦਸੰਬਰ 2019 ਦਾ ਦਿਨ ਮੇਰੇ ਅਤੇ ਮੇਰੇ ਮਾਤਾ-ਪਿਤਾ ਵਲੋਂ ਕੀਤੇ ਸੰਘਰਸ਼ ਦੀ ਭਰਪਾਈ ਕਰੇਗਾ।

error: Content is protected !!